ਕਿਸਾਨਾਂ ਨੇ ਲੱਖਾ ਸਿਧਾਣਾ ਨੁੰ ਦੱਸਿਆ ਅਡਾਨੀ, ਅੰਬਾਨੀ, ਪੜ੍ਹੋ ਕਿਉਂ?, ਵੀਡੀਓ ਵੀ ਵੇਖੇ
ਪਾਤੜਾਂ (ਪਟਿਆਲਾ), 29 ਅਕਤੂਬਰ, 2021: ਇਥੋਂ ਦੇ ਕਿਸਾਨਾਂ ਨੇ ਸਮਾਜਿਕ ਕਾਰਕੁੰਨ ਲੱਖਾ ਸਿਧਾਣਾਂ ਨੁੰ ਅਡਾਨੀ ਤੇ ਅੰਬਾਨੀ ਦੇ ਬਰਾਬਰ ਕਰਾਰ ਦੇ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜ਼ਿੰਮੇਵਾਰ ਠਹਿਰਾਇਆਹੈ।
ਅਸਲ ਵਿਚ ਲੱਖਾ ਸਿਧਾਣਾਂ ਨੇ ਪੰਜਾਬ ਦੇ ਬਾਹਰੋਂ ਆਉਂਦੇ ਝੋਨੇ ਦੇ ਟਰੱਕ ਇਥੇ ਪਾਤੜਾਂ ਵਿਚ ਰੋਕ ਦਿੱਤੇ।ਇਸ ਮਾਮਲੇ ਵਿਚ ਪੈਦਾ ਹੋਏ ਟਕਰਾਅ ਦੇ ਨਤੀਜੇ ਵਜੋਂ ਪਾਤੜਾਂ ਮੰਡੀ ਵਿਚ ਝੋਨੇ ਦੀ ਖਰੀਦ ਚਾਰ ਦਿਨਾਂ ਲਈਬੰਦ ਹੋ ਗਈ। ਇੰਨੇ ਨੁੰ ਕੁਦਰਤ ਦਾਕਹਿਰ ਵਾਪਰਿਆ ਅਤੇ ਭਾਰੀ ਬਰਸਾਤ ਤੇ ਗੜ੍ਹੇਮਾਰੀ ਹੋ ਗਈ ਜਿਸ ਨਾਲ ਮੰਡੀਆਂ ਵਿਚ ਪਿਆ ਝੋਨਾ ਬੁਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਜਿਸ ਨਾਲ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਤੇ ਵਿਕਣ ਤੋਂ ਖੁੰਝ ਗਈ।
ਹਾਲਾਤ ਇਸ ਕਦਰ ਬਦ ਤੋਂ ਬਦਤਰ ਹੋ ਗਏ ਕਿ ਪਾਣੀ ਨਾਲ ਭਿੱਜਿਆ ਝੋਨਾ ਮੁੜ ਟਰਾਲੀਆਂ ਵਿਚ ਲੱਦ ਕੇ ਘਰ ਲਿਜਾਣ ਲਈ ਕਿਸਾਨ ਮਜਬੂਰ ਹੋ ਗਏ।
ਕਿਸਾਨਾਂ ਨੇ ਇਹਨਾਂ ਸਾਰੇ ਹਾਲਾਤਾਂ ਲਈ ਲੱਖਾ ਸਿਧਾਣਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਹੈ ਕਿ ਪਾਤੜਾਂ ਮੰਡੀ ਵਿਚ ਝੋਨਾ ਸਭ ਤੋਂ ਚੰਗੇ ਢੰਗ ਨਾਲ ਵਿਕਦਾ ਸੀ ਤੇ ਰੇਟ ਵੀ ਬਾਕੀ ਮੰਡੀਆਂ ਨਾਲੋਂ ਤੇਜ਼ ਸੀ ਪਰ ਲੱਖਾ ਸਿਧਾਣਾਂ ਵੱਲੋਂ ਬਣਾਏ ਹਾਲਾਤਾਂ ਕਾਰਨ ਸਭ ਕੁਝ ਖੂਹ ਖਾਤੇ ਪੈ ਗਿਆ।
ਕਿਸਾਨਾਂ ਨੇ ਇਹ ਵੀਐਲਾਨ ਕੀਤਾ ਕਿ ਜੇਕਰ ਹੁਣ ਕਿਸਾਨ ਜਥੇਬੰਦੀਆਂ ਵਾਲੇ ਸਾਡੇ ਪਿੰਡਾਂ ਵਿਚ ਪੜ੍ਹੇ ਤਾਂਅਸੀਂ ਉਹਨਾਂ ਦਾ ਵੀ ਘਿਰਾਓ ਕਰਾਂਗੇ।
https://fb.watch/8XbSrii-gd/