← ਪਿਛੇ ਪਰਤੋ
ਬਟਾਲਾ: ਲਾਕਡਾਊਨ ਦੌਰਾਨ ਨਿਖਾਰੇ ਪੇਂਟਿੰਗ ਬਣਾਉਣ ਦੇ ਹੁਨਰ ਦੀ ਬਦੌਲਤ ਰਾਸ਼ਟਰਪਤੀ ਨੂੰ ਮਿਲੇਗੀ 10ਵੀਂ ਕਲਾਸ ਦੀ ਵਿਦਿਆਰਥਣ ਸੰਯਮਜੋਤ
ਰੋਹਿਤ ਗੁਪਤਾ
ਬਟਾਲਾ 22 ਨਵੰਬਰ 2024- ਬਟਾਲਾ ਦੀ ਰਹਿਣ ਵਾਲੀ ਦਸਵੀਂ ਕਲਾਸ ਦੀ ਵਿਦਿਆਰਥਣ ਸੰਯਮਜੋਤ ਕੌਰ ਨੂੰ ਲਾਕ ਡਾਉਨ ਦੌਰਾਨ ਸਮਾਂ ਬਤੀਤ ਕਰਨ ਲਈ ਪੇਂਟਿੰਗ ਬਣਾਉਣ ਦਾ ਸ਼ੌਂਕ ਲੱਗ ਗਿਆ। ਜਿਸ ਵੇਲੇ ਉਸ ਨੂੰ ਲੱਗਿਆ ਕਿ ਉਸ ਦੇ ਅੰਦਰ ਇਹ ਹੁਨਰ ਹੋਰ ਨਿਖਰ ਸਕਦਾ ਹੈ ਤਾਂ ਉਸਨੇ ਆਪਣੇ ਪਿਤਾ ਨੂੰ ਸਾਹਮਣੇ ਬਿਠਾ ਕੇ ਉਨ੍ਹਾਂ ਦੀ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ। ਇਹ ਪੇਂਟਿੰਗ ਬਹੁਤ ਸੋਹਣੀ ਸੀ ਜਿਸ ਤੋਂ ਬਾਅਦ ਉਸ ਦਾ ਜਨੂਨ ਵੱਧਦਾ ਗਿਆ ਅਤੇ ਹੁਣ ਉਹ ਬਹੁਤ ਸੁੰਦਰ ਸੁੰਦਰ ਪੇਂਟਿੰਗ ਬਣਾ ਰਹੀ ਹੈ। ਬੀਤੇ ਦਿਨੀ ਉਹਨਾਂ ਦੇ ਸਕੂਲ ਦਾ ਟੂਰ ਰਾਸ਼ਟਰਪਤੀ ਭਵਨ ਗਿਆ ਤਾਂ ਉਸ ਨੇ ਆਪਣੀ ਸਕੂਲ ਪ੍ਰਿੰਸੀਪਲ ਉਪਮਾ ਮਹਾਜਨ ਦੇ ਕਹਿਣ ਤੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮਰੂ ਦੀ ਬਹੁਤ ਹੀ ਸੁੰਦਰ ਪੇਂਟਿੰਗ ਤਿਆਰ ਕੀਤੀ ਅਤੇ ਉਹ ਰਾਸ਼ਟਰਪਤੀ ਭਵਨ ਦੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਮ ਨੂੰ ਦੇਣ ਲਈ ਦਿੱਤੀ ਤਾਂ ਰਾਸ਼ਟਰਪਤੀ ਭਵਨ ਦੇ ਕਰਮਚਾਰੀ ਛੋਟੀ ਜਿਹੀ ਇਹ ਬੱਚੀ ਦਾ ਹੁਨਰ ਦੇਖ ਕੇ ਇੰਨੇ ਖੁਸ਼ ਹੋਏ ਕਿ ਉਹਨਾਂ ਤੁਰੰਤ ਬੱਚੀ ਨੂੰ ਰਾਸ਼ਟਰਪਤੀ ਮੈਡਮ ਨਾਲ ਮਿਲਾਉਣ ਦਾ ਵਾਅਦਾ ਕੀਤਾ। ਉਸਦਾ ਨਾਮ ਰਜਿਸਟਰ ਵਿੱਚ ਐਂਟਰ ਹੋ ਗਿਆ ਹੈ ਤੇ ਜਲਦੀ ਹੀ ਉਸ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲ ਸਕਦਾ ਹੈ।
Total Responses : 266