Breaking: Rahul Gandhi ਨੇ ਅਡਾਨੀ 'ਤੇ ਵਰ੍ਹਦਿਆਂ ਗ੍ਰਿਫਤਾਰੀ ਅਤੇ ਜੇਪੀਸੀ ਜਾਂਚ ਦੀ ਮੰਗ ਉਠਾਈ
ਨਵੀਂ ਦਿੱਲੀ, 21 ਨਵੰਬਰ 2024- ਭਾਰਤੀ ਅਰਬਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਤਾਜ਼ਾ ਮਾਮਲਾ ਅਡਾਨੀ ਗ੍ਰੀਨ ਐਨਰਜੀ ਅਤੇ ਐਜ਼ੂਰ ਪਾਵਰ ਨਾਲ ਸਬੰਧਤ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਅਮਰੀਕਾ ਦੇ ਰਿਸ਼ਵਤ ਕਾਂਡ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਅਤੇ ਗੌਤਮ ਅਡਾਨੀ 'ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਅਡਾਨੀ ਨੂੰ ਬਚਾ ਰਹੇ ਹਨ। ਗਾਂਧੀ ਨੇ ਦੋਸ਼ ਲਾਇਆ ਕਿ, 10 ਕਰੋੜ ਦਾ ਮੁੱਖ ਮੰਤਰੀ ਜੇਲ੍ਹ ਗਿਆ ਪਰ ਅਰਬਾਂ ਦਾ ਘਪਲਾ ਕਰਨ ਵਾਲਾ ਅਡਾਨੀ ਬਾਹਰ ਹੈ ਕਿਉਂਕਿ ਮੋਦੀ ਉਸਨੂੰ ਬਚਾ ਰਿਹਾ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਨੇ ਅਮਰੀਕਾ 'ਚ 2000 ਕਰੋੜ ਰੁਪਏ ਦਾ ਘਪਲਾ ਕੀਤਾ ਹੈ ਪਰ ਪੀਐਮ ਮੋਦੀ ਅਡਾਨੀ ਖਿਲਾਫ ਕੁਝ ਨਹੀਂ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।