ਲਾਹੌਰ: ਪਾਕਿਸਤਾਨ ਦੀ ਨਾਮਵਰ ਐਡਵੋਕੇਟ ਸਮਾਇਰਾ ਐਵਾਨ ਦਾ ਦਿਹਾਂਤ -
ਲਾਹੌਰ, 21 ਨਵੰਬਰ, 2024: ਪਾਕਿਸਤਾਨ ਦੀ ਸੁਪਰੀਮ ਕੋਰਟ ਅਤੇ ਲਾਹੌਰ ਹਾਈ ਕੋਰਟ ਦੀ ਨਾਮਵਰ ਵਕੀਲ ਸਮਾਇਰਾ ਐਵਾਨ ਫ਼ੌਤ ਹੋ ਗਏ ਹਨ . 10 ਕੁ ਦਿਨ ਪਹਿਲਾਂ ਸਮਾਇਰਾ ਨੂੰ ਬਰੇਨ ਸਟ੍ਰੋਕ ਹੋਇਆ ਸੀ ਅਤੇ ਉਹ ਲਾਹੌਰ ਦੇ ਇੱਕ ਹਸਪਤਾਲ ਵਿਚ ICU ਵਿਚ ਜ਼ੇਰ -ਏ-ਇਲਾਜ ਸਨ . 20 ਨਵੰਬਰ ਦੀ ਸਵੇਰ ਨੂੰ ਉਹ ਸੁਰਗਵਾਸ ਹੋ ਗਏ .
Babushahi ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਅਤੇ ਉਨ੍ਹਾਂ ਦੀ ਪਤਨੀ ਅਤੇ TZ Food & Life Vloger ਤ੍ਰਿਪਤਾ ਕੰਧਾਰੀ ਨੇ ਸਮਾਇਰਾ ਐਵਾਨ ਦੀ ਮੌਤ ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ. ਉਨ੍ਹਾਂ ਕਿਹਾ ਸਮਾਇਰਾ ਜਿੱਥੇ ਇਕ ਸਫਲ ਵਕੀਲ ਸੀ ਉੱਥੇ ਇੱਕ ਬਹੁਤ ਨੇਕਦਿਲ ਇਨਸਾਨ ਅਤੇ ਨਿੱਘੀ ਸ਼ਖ਼ਸੀਅਤ ਦੀ ਮਾਲਕ ਸੀ .
ਉਨ੍ਹਾਂ ਦੇ ਪਤੀ ਵੀ ਵੀ ਲਾਹੌਰ ਵਿਚ ਹਾਈ ਕੋਰਟ ਦੇ ਉੱਘੇ ਵਕੀਲ ਹਨ.