ਥਰੀ ਲੇਅਰ ਸਕਿਉਰਟੀ ਨਾਲ ਸੁਰੱਖਿਤ ਹਨ EVM ਮਸ਼ੀਨਾਂ , ਕੈਮਰਿਆਂ ਦੀ ਬਾਜ ਅੱਖ ਰੱਖ ਰਹੀ 24 ਘੰਟੇ ਨਜ਼ਰ
ਰੋਹਿਤ ਗੁਪਤਾ
ਗੁਰਦਾਸਪੁਰ 21 ਨਵੰਬਰ 2024- ਜਿਮਨੀ ਚੋਣਾਂ ਅਮਨ ਮਾਨ ਨਾਲ ਗੁਜ਼ਰ ਗਈਆਂ ਹਨ। ਗੱਲ਼ ਡੇਰਾ ਬਾਬਾ ਨਾਨਕ ਹਲਕੇ ਦੀਆਂ ਜਿਮਨੀ ਚੌਣਾਂ ਦੀ ਕਰੀਏ ਤਾਂ ਹਲਕੇ ਨਾਲ ਸੰਬੰਧਿਤ ਈਵੀਐਮ ਮਸ਼ੀਨਾਂ ਸੁਰਜਿੰਦਰਾ ਕਾਲਜ ਵਿਖੇ ਪਹੁੰਚ ਗਈਆਂ ਹਨ ਅਤੇ ਸ਼ਨੀਵਾਰ 23 ਤਰੀਕ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਈ ਵੀ ਐਮ ਮਸ਼ੀਨਾਂ ਨੂੰ ਬੇਹਦ ਕੜੀ ਸੁਰੱਖਿਆ ਵਿੱਚ ਸੁਖਜਿੰਦਰ ਕਾਲਜ ਵਿਖੇ ਸਟਰੋਂਗ ਰੂਮ ਰੱਖਿਆ ਗਿਆ ਹੈ। ਜਿੱਥੇ ਕਾਲਜ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਬੈਰੀਕੇਡ ਲਗਾ ਦਿੱਤੇ ਗਏ ਸਨ ਅਤੇ ਸਿਕਿਓਰਟੀ ਟਾਈਟ ਕਰ ਦਿੱਤੀ ਗਈ ਹੈ ਉਥ ਹੀ ਆਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਤੇ ਜੇਕਰ ਗੱਲ ਕਾਲਜ ਦੇ ਅੰਦਰ ਦੀ ਸੁਰੱਖਿਆ ਦੀ ਕਰੀਏ ਤਾਂ ਕਾਲਜ ਦੇ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਕਿਸੇ ਵੀ ਤਰ੍ਹਾਂ ਦਾ ਵਹੀਕਲ ਵੀ ਅੰਦਰ ਦਾਖਲ ਨਹੀਂ ਹੋ ਸਕਦਾ । ਸਟਰੋਂਗ ਰੂਮ ਦੇ ਆਲੇ ਦੁਆਲੇ ਤਾਂ ਫਾਲਤੂ ਚਿੜੀ ਵੀ ਪਰ ਨਹੀਂ ਮਾਰ ਸਕਦੀ । ਥਰੀ ਲੇਅਰ ਸਿਕਿਓਰਟੀ ਪ੍ਰਬੰਧਾਂ ਹੇਠ ਸਟਰੋਂਗ ਰੂਮ ਵਿੱਚ ਮਸ਼ੀਨਾਂ ਕੈਦ ਹਨ ਅਤੇ ਸਟਰੋਂਗ ਰੂਮ ਪੂਰੀ ਤਰ੍ਹਾਂ ਸੀਲ ਹੈ । ਥਰੀ ਲੇਅਰ ਸਿਕਿਉਰਟੀ ਦੇ ਤਹਿਤ ਅੰਦਰ ਸਟਰੋਗ ਰੂਮ ਦੇ ਆਲੇ ਦੁਆਲੇ ਪੈਰਾਮਿਲਟਰੀ ਫੋਰਸਿਸ ਲਗਾਈਆਂ ਗਈਆਂ ਹਨ ਜੋ ਕਿਸੇ ਵੀ ਵਿਅਕਤੀ ਨੂੰ ਆਲੇ ਦੁਆਲੇ ਫੜਕਣ ਨਹੀਂ ਦੇਣਗੇ। ਉਸ ਤੋਂ ਬਾਅਦ ਦੂਸਰੀ ਲੇਅਰ ਬੀਐਸਐਫ ਅਤੇ ਪੀਏਪੀ ਦੀ ਹੈ ਤੇ ਬਾਹਰ ਆਊਟਰ ਲੇਅਰ ਤੇ ਸਥਾਨਕ ਪੁਲਿਸ ਫੋਰਸ ਲਗਾਈ ਗਈ ਹੈ । ਐਸਐਸਪੀ ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਅਨੁਸਾਰ ਕੁੱਲ 170 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਸਟਰੋਂਗ ਰੂਮ ਦੀ ਸੁਰੱਖਿਆ ਵਿੱਚ ਤੈਨਾਤ ਹਨ। ਇਨਾ ਸਾਰਿਆਂ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਬਾਜ ਅੱਖ 24 ਘੰਟੇ ਸਟਰੋਂਗ ਰੂਮ ਦੇ ਅੰਦਰ ਪਈ ਇੱਕ-ਇੱਕ ਮਸ਼ੀਨ ਤੇ ਨਜ਼ਰ ਰੱਖ ਰਹੀ ਹੈ ਅਤੇ ਸਟਰੋਂਗ ਰੂਮ ਦੇ ਅੰਦਰ ਹੋ ਰਹੀ ਹਰ ਗਤੀਵਿਧੀ ਬਾਹਰ ਸਕਿਉਰਟੀ ਰੂਮ ਅਤੇ ਕੰਟਰੋਲ ਰੂਮ ਵਿੱਚ ਡਿਸਪਲੇ ਹੋ ਰਹੀ ਹੈ।
ਹੁਣ ਕੱਲ ਜਦੋਂ ਗਿਣਤੀ ਸ਼ੁਰੂ ਹੋਵੇਗੀ ਤਾਂ ਇਹ ਖੁਲਾਸਾ ਹੋਵੇਗਾ ਕਿ ਆਖਰ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਦੀ ਪਸੰਦ ਇਸ ਵਾਰ ਕਿਹੜਾ ਉਮੀਦਵਾਰ ਬਣਦਾ ਹੈ। ਡਰਦੇ ਆ ਨਾਲ ਹੀ ਇਹ ਖੁਲਾਸਾ ਵੀ ਹੋਵੇਗਾ ਕਿ ਕੀ ਆਮ ਆਦਮੀ ਪਾਰਟੀ ਲਗਾਤਾਰ ਤਿੰਨ ਵਾਰ ਜਿੱਤਦੇ ਆ ਰਹੇ ਕਾਂਗਰਸ ਪਾਰਟੀ ਦੇ ਸੁਖਜਿੰਦਰ ਰੰਧਾਵਾ ਦਾ ਗੜ ਤੋੜਨ ਵਿੱਚ ਕਾਮਯਾਬ ਹੋ ਪਾਉਂਦੀ ਹੈ ਕਿ ਨਹੀਂ?