Flood Breaking- ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ, ਹਾਈ ਅਲਰਟ ਜਾਰੀ
ਬਲਰਾਜ ਸਿੰਘ ਰਾਜਾ
ਬਿਆਸ 16 ਅਗਸਤ 2023 - ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਵਿੱਚ ਖ਼ਤਰੇ ਦਾ ਨਿਸ਼ਾਨ ਪਾਰ ਕਰਨ ਕਰਕੇ ਹੜ੍ਹ ਦੇ ਹਾਲਾਤ ਬਣ ਗਏ ਹਨ। ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਏਨਾ ਵੱਧ ਗਿਆ ਹੈ ਕਿ ਢਿਲਵਾਂ ਧੁੱਸੀ ਬੰਨ੍ਹ ਖ਼ਤਰੇ ਤੇ ਚੱਲ ਰਿਹਾ ਹੈ। ਢਿਲਵਾਂ,ਧਾਲੀਵਾਲ ਬੇਟ ਇਲਾਕੇ ਵਿੱਚ ਦਰਿਆ ਨਾਲ ਲਗਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ।
ਬਿਆਸ ਪੁੱਜੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਲ 1987-88 ਵਿਚ ਜਿਸ ਵਕਤ ਹੜ੍ਹ ਆਏ ਸਨ ਉਸ ਵਕਤ ਪਾਣੀ ਦਾ ਪੱਧਰ 747;10 ਮਾਪਿਆ ਗਿਆ ਸੀ ਜਿਸ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਮਾਰ ਵਿਚ ਆ ਗਏ ਸਨ ਅਤੇ ਧੁੱਸੀ ਬੰਨ੍ਹ ਟੁੱਟਣ ਕਾਰਨ ਸੜਕਾਂ ਅਤੇ ਰੇਲਵੇ ਬਰਿੱਜ ਵੀ ਪ੍ਰਭਾਵਿਤ ਹੋ ਗਏ ਸਨ ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ ਸੀ ਬਿਆਸ ਦਰਿਆ ਦਾ ਪੀਲਾ ਨਿਸ਼ਾਨ 740 ਹੈ ਅਤੇ ਖ਼ਤਰੇ ਦਾ ਲਾਲ ਨਿਸ਼ਾਨ 744 ਹੈ ਬਿਆਸ ਪੁਲ ਤੇ ਗੇਜ 744 ਪੁੱਜਣ ਕਾਰਨ ਪਾਣੀ ਦਾ ਪੱਧਰ 188000 ਕਿਉਂਸਿਕ ਚੱਲ ਰਿਹਾ ਹੈ ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪਾਣੀ ਦਾ ਹੋਰ ਪੱਧਰ ਵਧਣ ਕਾਰਨ ਭਾਰੀ ਤਬਾਹੀ ਹੋਣ ਦਾ ਖ਼ਤਰਾ ਹੈ।