ਸਾਂਸਦ ਅਰੋੜਾ ਨੇ 300 ਸਾਲ ਪੁਰਾਣੀ ਰਾਮਾਇਣ, ਹਨੂੰਮਾਨ ਨਾਟਕ ਅਤੇ ਗੁਰਮੁਖੀ ਵਿੱਚ ਲਿਖੀ ਗੀਤਾ ਦੇਖੀ
ਲੁਧਿਆਣਾ, 22 ਜਨਵਰੀ, 2024:ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪੁਰਾਤਨ ਹੱਥ-ਲਿਖਤਾਂ, ਸਿੱਕਿਆਂ ਅਤੇ ਵੱਖ-ਵੱਖ ਯੁੱਧਾਂ ਵਿੱਚ ਵਰਤੇ ਗਏ ਹਥਿਆਰਾਂ ਦੀ ਪ੍ਰਦਰਸ਼ਨੀ ਦੇਖਣ ਲਈ ਸ਼੍ਰੀ ਗੀਤਾ ਮੰਦਰ, ਵਿਕਾਸ ਨਗਰ, ਲੁਧਿਆਣਾ ਦਾ ਦੌਰਾ ਕੀਤਾ।
ਅਰੋੜਾ ਇਸ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਿਤ ਹੋਏ ਜਿਸ ਵਿੱਚ ਕੁਸ਼ਾਨ ਅਤੇ ਓਹਿੰਦ ਰਾਜਵੰਸ਼ਾਂ ਦੇ ਸਿੱਕੇ, ਹੁਵਿਸ਼ਕ (150-180 ਈ.), ਵਾਸੂਦੇਵ (190-230 ਈ.), ਸਾਮੰਤ ਦੇਵ (85-1000 ਈ.), ਹਿੰਦੂ ਸ਼ਾਸਕਾਂ ਦੇ ਸਿੱਕੇ ਅਤੇ ਕਈ ਹੋਰ ਸਿੱਕੇ
ਪ੍ਰਦਰਸ਼ਨ ਲਈ ਰੱਖੇ ਗਏ ਸਨ। ਇਸ ਤੋਂ ਇਲਾਵਾ ਕਈ ਪੁਰਾਤਨ ਹਥਿਆਰ ਜਿਵੇਂ ਕਟੀ, ਖੰਡਾ ਦੋਧਾਰੀ, ਤੇਗੂ, ਕਿਰਚ, ਗੁਪਤੀ ਅਤੇ ਬਿਛੂਆ ਵੀ ਪ੍ਰਦਰਸ਼ਿਤ ਕੀਤੇ ਗਏ। ਪ੍ਰਦਰਸ਼ਨੀ ਵਿੱਚ ਗੁਰਮੁਖੀ ਵਿੱਚ ਲਿਖੀ 300 ਸਾਲ ਪੁਰਾਣੀ ਰਾਮਾਇਣ, ਹਨੂੰਮਾਨ ਨਾਟਕ ਅਤੇ ਗੀਤਾ ਸਮੇਤ ਕਈ ਪ੍ਰਾਚੀਨ ਹਿੰਦੂ ਹੱਥ ਲਿਖਤ ਗ੍ਰੰਥ ਵੀ ਪ੍ਰਦਰਸ਼ਿਤ ਕੀਤੇ ਗਏ। ਇਹ ਪ੍ਰਦਰਸ਼ਨੀ ਅਕਾਲ ਸਹਾਏ ਅਜਾਇਬ ਘਰ ਦੇ ਇੰਜੀਨੀਅਰ ਨਰਿੰਦਰਪਾਲ ਸਿੰਘ ਦੇ ਸਹਿਯੋਗ ਨਾਲ ਦੋ ਦਿਨਾਂ ਲਈ ਲਗਾਈ ਗਈ। ਇੰਜਨੀਅਰ ਨਰਿੰਦਰਪਾਲ ਸਿੰਘ ਵੱਲੋਂ ਲਾਈ ਗਈ ਅਜਿਹੀ 250ਵੀਂ ਪ੍ਰਦਰਸ਼ਨੀ ਸੀ।
ਇਸ ਮੌਕੇ 'ਤੇ ਬੋਲਦਿਆਂ ਅਰੋੜਾ ਨੇ ਅਜਿਹੀ ਪ੍ਰਦਰਸ਼ਨੀ ਲਗਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜੋ ਕਿ ਦੇਸ਼ ਦੇ ਪੁਰਾਤਨ ਇਤਿਹਾਸ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਉਂਦੀ ਹੈ।
ਅਰੋੜਾ ਨੇ ਕਿਹਾ ਕਿ ਇਹ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਗੀਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਚੈਰੀਟੇਬਲ ਮੈਡੀਕਲ ਡਿਸਪੈਂਸਰੀਆਂ ਚਲਾ ਰਹੀ ਹੈ ਅਤੇ ਸਮਾਜ ਦੇ ਗਰੀਬ ਵਰਗ ਦੀ ਸੇਵਾ ਕਰਨ ਤੋਂ ਇਲਾਵਾ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਫੀਸਾਂ ਅਤੇ ਹੋਰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਵੱਖ-ਵੱਖ ਧਾਰਮਿਕ ਗਤੀਵਿਧੀਆਂ ਕਰਵਾਉਣ ਲਈ ਵੀ ਮੰਦਰ ਦੀ ਪ੍ਰਬੰਧਕ ਕਮੇਟੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਮੰਦਰ ਕਮੇਟੀ ਵੱਲੋਂ ਗੰਭੀਰ ਅਤੇ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਐਂਬੂਲੈਂਸ ਵੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਮੰਦਰ ਕਮੇਟੀ ਵੱਲੋਂ ਲੋੜਵੰਦਾਂ ਲਈ ਕੰਪਿਊਟਰ ਅਤੇ ਸਿਲਾਈ ਸੈਂਟਰ ਵੀ ਚਲਾਇਆ ਜਾ ਰਿਹਾ ਹੈ।
ਅਰੋੜਾ ਨੇ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਐਸਜੀਐਮ ਨਿਸ਼ਕਾਮ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਪ੍ਰਦੀਪ ਢੱਲ ਨੇ ਸੁਸਾਇਟੀ ਦੇ ਵੱਖ-ਵੱਖ ਧਾਰਮਿਕ, ਸਮਾਜਕ ਅਤੇ ਭਲਾਈ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਸੁਨੀਲ ਸਹਿਗਲ, ਪਵਨ ਕਾਂਤ ਵੋਹਰਾ, ਪਵਨ ਅਗਰਵਾਲ, ਦੀਪਕ ਗੁਪਤਾ, ਸੰਜੇ ਕੋਹਲੀ, ਸੰਜੇ ਸਹਿਗਲ, ਸੁਨੀਲ ਸਹਿਗਲ, ਵਿਨੈ ਕੋਹਲੀ, ਦੀਪਕ ਗਰਗ ਅਤੇ ਸੰਦੀਪ ਗੁਪਤਾ ਆਦਿ ਤੋਂ ਇਲਾਵਾ ਹੋਰ ਵੀ ਲੋਕ ਹਾਜ਼ਰ ਸਨ।