ਸ਼ੈਲਰ ਐਸੋਸੀਏਸ਼ਨ ਨੇ ਡੀ.ਸੀ ਮਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ
- ਮੰਗ ਪੱਤਰ ਵਿੱਚ ਮੋਜੂਦਾ ਹਾਲਾਤ ਨੂੰ ਦੇਖਦੇ ਹੋਏ ਖਰੀਦ ਸਾਲ 2024-25 ਮੁਤਾਬਕ ਜੀਰੀ ਭੰਡਾਰ ਕਰਨ ਲਈ ਸ਼ੈਲਰ ਮਾਲਕਾਂ ਪ੍ਰਗਟਾਈ ਅਸਮਰਥਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 24 ਅਕਤੂਬਰ 2024 - ਸ਼ੈਲਰ ਐਸੋਸੀਏਸ਼ਨ ਵਲੋਂ ਡੀਸੀ ਮਲੇਰਕੋਟਲਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਸ਼ੈਲਰ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਚਲ ਰਹੇ ਮੋਜੂਦਾ ਹਾਲਾਤ ਨੂੰ ਦੇਖਦੇ ਹੋਏ ਖਰੀਦ ਸਾਲ 2024-25 ਦੀ ਮੁਤਾਬਕ ਜੀਰੀ ਭੰਡਾਰ ਕਰਨ ਦੇ ਵਿਚ ਅਸੀਂ ਸ਼ੈਲਰ ਮਾਲਕ ਅਸਮਰੱਥ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਅਮਨ ਪਸੰਦ ਨਾਗਰਿਕ ਹੋਣ ਦੇ ਨਾਤੇ ਪੰਜਾਬ ਦੇ ਹਿੱਤਾਂ ਨੂੰ ਅਤੇ ਆਰਥਿਕਤਾ ਨੂੰ ਮੁੱਖ ਰਖਦੇ ਹੋਏ ਅਪਣੀ ਸਰਕਾਰ, ਪ੍ਰਸ਼ਾਸਨ, ਆੜਤੀਆਂ ਭਾਈਚਾਰਾ, ਮਜ਼ਦੂਰ ਭਾਈਚਾਰਾ, ਟਰਾਂਸਪੋਰਟਰ ਭਾਈਚਾਰਾ ਅਤੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਉਨ੍ਹਾਂ ਕਿਹਾ ਕਿ ਅਸੀਂ ਅਪਣੇ ਸੈਂਲਰਾਂ ਦੇ ਵਿਚ ਸਿੰਗਲ ਕਸਟੈਡੀ (ਏਜੰਸੀ )ਦੇ ਅਧਿਕਾਰ ਖੇਤਰ ਹੇਠ ਜੀਰੀ ਲਵਾਉਣ ਨੂੰ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਮਜਬੂਰ ਹੋ ਕੇ ਇਹ ਫੈਸਲਾ ਇਹਨਾਂ ਮੁਸ਼ਕਿਲਾਂ ਕਰਕੇ ਲੈ ਰਹੇ ਹਾਂ। ਜਿਵੇਂ ਕਿ ਅਜੋਕੇ ਸਮੇਂ ਵਿਚ ਐਫ.ਸੀ.ਆਈ.ਤੇ ਫੂਡ ਮੀਨੀਸਟਰੀ ਗੋਰਮਿੰਟ ਦੇ ਰਵਈਏ ਕਰਕੇ ਰਾਈਸ ਮਿੱਲਰਜ਼ ਅਸੁਰੱਖਿਅਤ ਮਹਿਸੂਸ ਕਰ ਰਿਹਾ ਹਨ ਅਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਸਾਡੇ ਵਲੋਂ ਚਾਵਲਾਂ ਦੀ ਕੁਆਲਟੀ ਡੀਪੂ ਵਿਚ ਸਰਕਾਰੀ ਮਾਪਦੰਡ ਅਨੁਸਾਰ ਦੇਣ ਦੇ ਬਾਵਜੂਦ ਵੀ ਵੱਖ ਵੱਖ ਤਰਿਕਿਆ ਨਾਲ਼ ਪਰੈਸਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚਾਵਲ ਭੰਡਾਰਨ ਲਈ ਐਫ.ਸੀ.ਆਈ ਦੇ ਗੋਦਾਮਾਂ ਵਿਚ ਸਪੇਸ ਦਾ ਨਾ ਹੋਣਾ ਅਤੇ ਜੋ ਅੰਕੜੇ ਸਪੇਸ ਲਈ ਉਪਲੱਬਧ ਕਰਾਏ ਜਾ ਰਹੇ ਹਨ, ਉਨ੍ਹਾਂ ਪ੍ਰਤੀ ਮਿੱਲਰਜ਼ ਦੀ ਅਵਿਸ਼ਵਾਸੀ ਹੈ। ਇਸ ਮੌਕੇ ਤੇ ਸੁਰਿੰਦਰਪਾਲ ਸੇਖੋਂ ,ਕ੍ਰਿਸ਼ਨ ਕੁਮਾਰ ਵਰਮਾ ਸ,ਹਾਕਮ ਸਿੰਘ ਚੱਕ , ਸ਼੍ਰੀ ਰਾਜੇਸ਼ ਗੁਪਤਾ ,ਸ,ਹਰਮਿਲਾਪ ਸਿੰਘ ,ਸ,ਬਲਵਿੰਦਰ ਸਿੰਘ ,ਡਾ.ਦਲਜੀਤ ਸਿੰਘ,ਸ,ਗੁਰਮੇਲ ਸਿੰਘ ਆਦਿ ਨੇ ਮੰਗ ਦਿੱਤਾ।