ਨਨਕਾਣਾ ਸਾਹਿਬ, 4 ਜਨਵਰੀ 2020 - ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਬੀਤੇ ਦਿਨ (ਸ਼ੁੱਕਰਵਾਰ ਨੂੰ) ਭੀੜ ਨੂੰ ਭੜਕਾ ਕੇ ਹਮਲਾ ਕਰਨ ਵਾਲੇ ਇਮਰਾਨ ਚਿਸ਼ਤੀ ਵੱਲੋਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਮੁਆਫੀ ਮੰਗ ਲਈ ਗਈ।ਉਸ ਦੀ ਵਾਇਰਲ ਹੋ ਰਹੀ ਵੀਡੀਓ ਵਿਚ ਇਮਰਾਨ ਨੇ ਕਿਹਾ ਕਿ ਉਹ ਜੋਸ਼ 'ਚ ਆ ਕੇ ਸਿੱਖ ਭਾਈਚਾਰੇ ਬਾਰੇ ਅਤੇ ਗੁਰਦੁਆਰਾ ਸਾਹਿਬ ਬਾਰੇ ਕਾਫੀ ਕੁੱਝ ਬੋਲ ਗਿਆ। ਉਸ ਨੇ ਕਿਹਾ ਕਿ ਕਤਲ ਕਰਨਾ ਨਾ ਉਸ ਦਾ ਇਰਾਦਾ ਸੀ, ਨਾ ਹੀ ਉਸ ਨੇ ਕਦੇ ਕਿਸੇ ਦਾ ਕੀਤਾ ਹੈ।
ਇਸ ਤੋਂ ਬਿਨਾਂ ਇਮਰਾਨ ਨੇ ਇਹ ਵੀ ਕਿਹਾ ਕਿ ਉਹ ਅੱਗੇ ਤੋਂ ਸ਼ੁੱਕਰਵਾਰ ਵਰਗੀ ਘਟਨਾ ਨੂੰ ਅੰਜਾਮ ਨਹੀਂ ਦੇਣਗੇ ਅਤੇ ਨਾ ਹੀ ਗੁਰਦੁਆਰਾ ਸਾਹਿਬ 'ਤੇ ਪੱਥਰਬਾਜ਼ੀ ਕਰਨਗੇ। ਇਸ ਤੋਂ ਬਿਨਾਂ ਇਮਰਾਨ ਨੇ ਕਿਹਾ ਕਿ ਜੇ ਉਨਾਂ ਵੱਲੋਂ ਬੋਲੇ ਬੋਲਾਂ 'ਤੇ ਜੇ ਕਿਸੇ ਨੂੰ ਕੋਈ ਠੇਸ ਪੁੱਜੀ ਹੋਵੇ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ। ਮੁਆਫੀ ਮੰਗਦੇ ਹੋਏ ਇਮਰਾਨ ਨੇ ਕਿਹਾ ਕਿ ਸਿੱਖ ਭਾਈਚਾਰਾਂ ਉਨ੍ਹਾਂ ਲਈ ਭਾਈ ਦੇ ਸਾਮਾਨ ਹੈ ਅਤੇ ਹਮੇਸ਼ਾ ਰਹੇਗਾ ਅਤੇ ਉਹ ਸਿੱਖਾਂ ਦੀ ਬਹੁਤ ਕਦਰ ਕਰਦਾ ਹੈ।
ਵਾਇਰਲਵੀਡੀਓ ਦੇਖਣ ਲਈ ਕਲਿੱਕ ਕਰੋ :
https://twitter.com/i/status/1213500604036730880