ਚੰਡੀਗੜ੍ਹ, 18 ਮਾਰਚ 2020 - ਸਾਬਕਾ ਕ੍ਰਿਕਟਰ ਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਚੈਨਲ 'ਜਿੱਤੇਗਾ ਪੰਜਾਬ' 'ਤੇ ਦੂਜੀ ਵੀਡੀੳ ਪਾਉਂਦਿਆਂ ਧਰਮ ਯੁੱਧ ਦਾ ਐਲਾਨ ਕੀਤਾ ਹੈ। ਸਿੱਧੂ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਇਸ ਸਿਸਟਮ ਹਨ ਅਤੇ ਤਿੰਨ ਸਰਕਾਰਾਂ ਬਣਾਉਣ 'ਚ ਉਨ੍ਹਾਂ ਸਖਤ ਮਿਹਨਤ ਕਰਕੇ ਬਹੁਤ ਅਹਿਮ ਭੂਮਿਕਾ ਨਿਭਾਈ। ਪਰ ਹਰ ਵਾਰ ਸਿਸਟਮ ਨੇ ਉਨ੍ਹਾਂ ਨੂੰ ਕੰਮ ਕਰਨੋਂ ਰੋਕਿਆ, ਪਰ ਉਹ ਹਮੇਸ਼ਾ ਸਿਸਟਮ ਨਾਲ ਲੜੇ।
ਸਿੱਧੂ ਨੇ ਇਥੇ ਹੀ ਧਰਮ ਯੁੱਧ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਹਰ ਵਾਸੀ ਨੂੰ ਇੱਕਮੁੱਠ ਹੋਣ ਦੀ ਲੋੜ ਹੈ ਅਤੇ ਇਸ ਸਿਸਟਮ ਵਿਰੁੱਧ ਲੜਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਮੁੜ ਆਪਣੇ ਪੈਰਾਂ 'ਤੇ ਕੀਤਾ ਜਾ ਸਕੇ। ਸਿੱਧੂ ਨੇ ਕਿਹਾ ਕਿ ਇਹ ਲੜਾਈ ਵਿਚਾਰਧਾਰਾ ਦੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੈ।