ਪਟਨਾ, 10 ਨਵੰਬਰ 2020 - ਬਿਹਾਰ ਵਿਧਾਨ ਸਭਾ ਚੋਣਾਂ 'ਚ ਐਨ.ਡੀ.ਏ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਜਿਸ ਨਾਲ ਐਨ.ਡੀ.ਏ ਨੂੰ ਰੁਝਾਨਾਂ 'ਚ ਬਹੁਮਤ ਮਿਲਦੀ ਨਜ਼ਰ ਪੈ ਰਹੀ ਹੈ।
ਦੱਸ ਦੇਈਏ ਕਿ ਰੁਝਾਨਾਂ 'ਚ ਭਾਜਪਾ ਨੂੰ ਬਹੁਮਤ ਮਿਲਦਿਆਂ ਹੀ ਸਿਆਸੀ ਗਲਿਆਰਿਆਂ 'ਚ ਚਰਚਾ ਛਿੜ ਗਈ ਹੈ ਕਿ ਕੀ ਨਿਤੀਸ਼ ਕੁਮਾਰ ਲਈ ਹੁਣ ਮੁੜ ਮੁੱਖ ਮੰਤਰੀ ਬਣਨ 'ਚ ਮੁਸ਼ਕਿਲਾਂ ਵਧਦੀਆਂ ਦਿਸ ਰਹੀਆਂ ਨੇ।
ਐਨ.ਡੀ.ਏ 129 ਸੀਟਾਂ, ਮਹਾਂਗਠਬੰਧਨ 101 ਸੀਟਾਂ 'ਤੇ ਅੱਗੇ ਹੈ।