← ਪਿਛੇ ਪਰਤੋ
ਯਕੀਨ ਕਰੋ ਹੁਣ ਤੱਕ ਦਾ ਸਭ ਤੋਂ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਵੇਗਾ ਕਰਮਜੀਤ ਅਨਮੋਲ : ਗੁਰਪ੍ਰੀਤ ਘੁੱਗੀ ਹੱਥ ਦਾ ਹੁਨਰ ਤੇ ਵਧੀਆ ਪੜ੍ਹਾਈ ਹੀ ਗਰੀਬੀ ਨੂੰ ਮਿਟਾਏਗੀ : ਕਰਮਜੀਤ ਅਨਮੋਲ ਵਿਧਾਇਕ ਸੁਖਾਨੰਦ ਨਾਲ ਕਰਮਜੀਤ ਅਨਮੋਲ ਵੱਲੋਂ ਬਾਘਾਪੁਰਾਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਇਲਾਕੇ ‘ਚ ਇੰਡਸਟਰੀ, ਹੁਨਰ ਵਿਕਾਸ ਕੇਂਦਰ ਅਤੇ ਬਿਹਤਰੀਨ ਖੇਡ ਢਾਂਚਾ ਸਥਾਪਿਤ ਕਰਾਂਗੇ : ਕਰਮਜੀਤ ਅਨਮੋਲ ਬਾਘਾਪੁਰਾਣਾ/ਮੋਗਾ 23 ਮਈ 2024 ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਨਾਮਵਰ ਫ਼ਿਲਮ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਦਾਅਵਾ ਕੀਤਾ ਕਿ ਜਦੋਂ ਫ਼ਰੀਦਕੋਟ ਦੇ ਲੋਕਾਂ ਨੇ ਕਰਮਜੀਤ ਅਨਮੋਲ ਨੂੰ ਚੁਣ ਲਿਆ ਤਾਂ ਕਰਮਜੀਤ ਅਨਮੋਲ ਅੱਜ ਤੱਕ ਦਾ ਸਭ ਤੋਂ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਵੇਗਾ। ਗੁਰਪ੍ਰੀਤ ਘੁੱਗੀ ਬੁੱਧਵਾਰ ਨੂੰ ਕਰਮਜੀਤ ਅਨਮੋਲ ਦੇ ਹੱਕ ਵਿੱਚ ਬਾਘਾ ਪੁਰਾਣਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਹੋਏ ਸਨ। ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਇਹਨਾਂ ਚੋਣ ਜਲਸਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਪਿੰਡ ਮਾੜੀ ਮੁਸਤਫ਼ਾ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਕਰਮਜੀਤ ਅਨਮੋਲ ਜਿੰਨਾ ਵਧੀਆ ਕਲਾਕਾਰ ਹੈ। ਉਸ ਤੋਂ ਕਈ ਗੁਣਾ ਵਧੀਆ ਇਨਸਾਨ ਹੈ। ਜਿਸ ਨੂੰ ਜਿੱਥੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਜਨੂਨ ਹੈ। ਉੱਥੇ ਹਰ ਇੱਕ ਲੋੜਵੰਦ ਦੀ ਮਦਦ ਕਰਨ ਦੀ ਰੱਬੀ ਬਖ਼ਸ਼ੀਸ਼ ਵੀ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਪਿਛਲੇ 20-25 ਸਾਲਾਂ ਤੋਂ ਕਰਮਜੀਤ ਅਨਮੋਲ ਨੂੰ ਬਹੁਤ ਨੇੜਿਓ ਜਾਣਦੇ ਹਨ ਅਤੇ ਕਰਮਜੀਤ ਅਨਮੋਲ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਇਨਸਾਨਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ । ਇਸ ਕਰਕੇ ਉਹ ਇਸ ਗੱਲ ਦੀ ਗਰੰਟੀ ਲੈਂਦੇ ਹਨ ਕਿ ਕਰਮਜੀਤ ਅਨਮੋਲ ਅੱਜ ਤੱਕ ਦਾ ਸਭ ਤੋਂ ਵਧੀਆ ਮੈਂਬਰ ਪਾਰਲੀਮੈਂਟ ਸਾਬਤ ਹੋਵੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਆਪਸੀ ਸਾਂਝ ਅਤੇ ਭਾਈਚਾਰਾ ਮਜ਼ਬੂਤ ਰੱਖਣ ਲਈ ਅਪੀਲ ਕੀਤੀ ਕਿ ਉਹ ਕਿਸੇ ਵੀ ਸਿਆਸੀ ਲੀਡਰ ਦੇ ਬਹਿਕਾਵੇ ਵਿੱਚ ਆ ਕੇ ਆਪਸੀ ਦੁਸ਼ਮਣੀਆਂ ਨਾ ਪਾਉਣ। ਉਨ੍ਹਾਂ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾਉਣ ਦਾ ਸੰਕਲਪ ਲੈਂਦੇ ਕਿਹਾ ਕਿ ਇਲਾਕੇ ਦੀ ਤਰੱਕੀ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ। ਕਰਮਜੀਤ ਨੇ ਕਿਹਾ ਕਿ ਇਲਾਕੇ ਵਿੱਚ ਇੰਡਸਟਰੀ ਖ਼ਾਸ ਕਰਕੇ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕੀਤੀ ਜਾਵੇਗੀ। ਨੌਜਵਾਨਾਂ ਨੂੰ ਹੱਥ ਦਾ ਹੁਨਰ ਦੇਣ ਲਈ ਜਿੱਥੇ ਫ਼ਰੀਦਕੋਟ ਵਿਸ਼ਵ ਪੱਧਰ ਦੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉੱਥੇ ਬਾਘਾਪੁਰਾਣਾ ਵਿੱਚ ਮਿਆਰੀ ਹੁਨਰ ਵਿਕਾਸ ਕੇਂਦਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਯੂਥ ਕਲੱਬਾਂ ਨੂੰ ਤਕੜਾ ਕੀਤਾ ਜਾਵੇਗਾ ਤੇ ਨੌਜਵਾਨਾਂ ਨੂੰ ਲੈ ਕੇ ਪਿੰਡਾਂ ਅਤੇ ਮਹੱਲਿਆਂ ਨੂੰ ਖ਼ੂਬਸੂਰਤ ਬਣਾਇਆ ਜਾਵੇਗਾ। ਇਲਾਕੇ ਵਿੱਚ ਖੇਡਾਂ ਲਈ ਵਧੀਆ ਸਟੇਡੀਅਮ ਬਣਾਏ ਜਾਣਗੇ ਅਤੇ ਪੇਸ਼ੇਵਰ ਕੋਚ ਲਿਆਂਦੇ ਜਾਣਗੇ । ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਪਿੰਡ ਵਾਲਿਆਂ ਨੂੰ ਦਿੱਤੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਰਮਜੀਤ ਅਨਮੋਲ ਆਪਣੇ ਚੋਣ ਪ੍ਰਚਾਰ ਦੌਰਾਨ ਅੱਜ ਬਾਘਾਪੁਰਾਣਾ ਹਲਕਾ ਦੇ ਸਾਰੇ ਪਿੰਡਾਂ ਦਾ ਦੌਰਾ ਮੁਕੰਮਲ ਕਰ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ, ਕਲਾਕਾਰ ਸਾਥੀ ਸੰਜੂ ਸੁਲੰਕੀ ਅਤੇ ਕੁਮਾਰ ਪਵਨਦੀਪ ਸਿੰਘ ਉਚੇਚੇ ਤੌਰ ‘ਤੇ ਮੌਜੂਦ ਸਨ।
Total Responses : 278