ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ “ਇਨਸਾਨੀਅਤ ਪਹਿਲਾਂ” ਵਲੋਂ 100 ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ
ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਨੇ ਬੱਚਿਆਂ ਨੂੰ ਬੈਗ ਵੰਡਣ ਦੀ ਰਸਮ ਅਦਾ ਕੀਤੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 18 ਸਤੰਬਰ 2024-ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ “ਸੇਵਾ ਪੰਦਰਵਾੜੇ” ਦੇ ਤਹਿਤ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ “ਇਨਸਾਨੀਅਤ ਪਹਿਲਾਂ” ਵਲੋਂ ਕਲਗੀਧਰ ਕੰਨਿਆ ਪਾਠਸ਼ਾਲਾ ਦੇ 100 ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ।
ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਅਜੈਵੀਰ ਸਿੰਘ ਲਾਲਪੁਰਾ ਦੀ ਮਾਤਾ ਹਰਦੀਪ ਕੌਰ ਲਾਲਪੁਰਾ ਜੀ ਪਹੁੰਚੇ, ਜਿਨ੍ਹਾਂ ਦਾ ਸਵਾਗਤ ਮਨਿੰਦਰਪਾਲ ਸਿੰਘ ਸਾਹਨੀ ਨੇ ਕੀਤਾ। ਇਸ ਮੌਕੇ ਬੱਚਿਆਂ ਨੂੰ ਸਕੂਲ ਬੈਗ ਵੰਡਣ ਦੀ ਰਸਮ ਹਰਦੀਪ ਕੌਰ ਲਾਲਪੁਰਾ ਨੇ ਅਦਾ ਕੀਤੀ। ਪ੍ਰੋਗਰਾਮ ਦੌਰਾਨ, ਹਰਦੀਪ ਕੌਰ ਲਾਲਪੁਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਅਤੇ ਸਹਾਇਤਾ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਖ਼ਤ ਤੋਂ ਸਖ਼ਤ ਮਿਹਨਤ ਕਰਨ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਨੇ ਖੁਸ਼ੀ ਅਤੇ ਉਤਸਾਹ ਨਾਲ ਬੈਗ ਪ੍ਰਾਪਤ ਕੀਤੇ ਅਤੇ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਗਦੀਸ਼ ਚੰਦਰ ਕਾਜਲਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਲਪੁਰਾ ਪਰਿਵਾਰ ਦੀ “ਇਨਸਾਨੀਅਤ ਪਹਿਲਾਂ” ਸੰਸਥਾ ਦੀ ਇਸ ਪਹਲ ਨੇ ਸਮਾਜ ਅੰਦਰ ਇੱਕ ਸਕਾਰਾਤਮਕ ਸੁਨੇਹਾ ਫੈਲਾਉਣ ਦਾ ਕੰਮ ਕੀਤਾ। ਇਸ ਤਰ੍ਹਾਂ ਦੇ ਕਾਰਜ ਸਮਾਜ ਵਿੱਚ ਸਿੱਖਿਆ ਦੇ ਮਹੱਤਵ ਨੂੰ ਵਧਾਵਣ ਦੇ ਨਾਲ ਨਾਲ ਜ਼ਰੂਰਤਮੰਦ ਬੱਚਿਆਂ ਨੂੰ ਲੋੜੀਂਦੇ ਸਾਧਨ ਪ੍ਰਦਾਨ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਲਾਲਪੁਰਾ ਪਰਿਵਾਰ ਵਲੋਂ ਗ਼ਰੀਬ ਬੱਚੀਆਂ ਨੂੰ ਸਾਈਕਲ, ਸ਼ਗੁਨ ਸਕੀਮ, ਕੈਂਸਰ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ।
ਇਸ ਮੌਕੇ ਮਨਿੰਦਰਪਾਲ ਸਿੰਘ ਸਾਹਨੀ ਨੇ ਸਭ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲਾਲਪੁਰਾ ਪਰਿਵਾਰ ਵਲੋਂ ਕੀਤੇ ਗਏ ਸੇਵਾ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸਤਵੰਤ ਕੌਰ ਸਾਹਨੀ, ਪ੍ਰਿੰਸੀਪਲ ਮਲਕੀਤ ਕੌਰ, ਜਸਬੀਰ ਕੌਰ, ਹਰਪਰੀਤ ਕੌਰ, ਚਾਂਦ ਰਾਣਾ, ਚੇਤਨਾ ਵਰਮਾ, ਰਾਕੇਸ਼ ਚੋਪੜਾ, ਸ਼੍ਰੀ ਰਾਮ ਸ਼ਰਮਾ, ਵਿਨੋਦ ਕੁਮਾਰ, ਵਿਜੈ ਸੈਣੀ, ਰਾਜੇਸ਼ਵਰ ਨੱਡਾ, ਸੰਜੇ ਪ੍ਰਤਾਪ ਜੈਨ, ਸਤਿੰਦਰ ਨਾਗੀ ਆਦਿ ਮੌਜੂਦ ਸਨ।