ਕੰਗਨਾ ਥੱਪੜ ਕਾਂਡ: CISF ਕਾਂਸਟੇਬਲ ਕੁਲਵਿੰਦਰ ਕੌਰ ਖਿਲਾਫ਼ FIR ਦਰਜ
ਮੋਹਾਲੀ, 7 ਜੁਨ 2024- ਕੰਗਨਾ ਰਣੌਤ ਥੱਪੜ ਕਾਂਡ ਮਾਮਲੇ ਵਿਚ ਮੋਹਾਲੀ ਪੁਲਿਸ ਦੇ ਵਲੋਂ ਸੀਆਈਐਸਐਫ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਮੋਹਾਲੀ ਡਾ. ਸੰਦੀਪ ਗਰਗ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਕਿ, ਕੁਲਵਿੰਦਰ ਕੌਰ ਦੇ ਖਿਲਾਫ਼ ਧਾਰਾ 323 ਅਤੇ 341 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਕੁਲਵਿੰਦਰ ਕੌਰ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਸਨ।