ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀ ਜਿਲ੍ਹਾ ਪੱਧਰੀ ਮੀਟਿੰਗ 25 ਨੂੰ
ਹਰਿਆਣਾ ਵਿੱਚ ਵੱਖ ਵਖ ਮੋਰਚਿਆਂ ਤੇ ਚੱਲ ਰਹੇ ਸੰਘਰਸ਼ ਅਤੇ ਕਿਸਾਨੀ ਮੁਸ਼ਕਲ ਬਾਰੇ ਕੀਤਾ ਜਾਵੇਗਾ ਵਿਚਾਰ ਵਟਾਂਦਰਾ
ਰੋਹਿਤ ਗੁਪਤਾ
ਗੁਰਦਾਸਪੁਰ 22 ਨਵੰਬਰ
ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਗੁਰਦਾਸਪੁਰ ਜਿਲੇ ਦੀ ਬਹੁਤ ਜਰੂਰੀ ਮੀਟਿੰਗ 25 ਨਵੰਬਰ ਦਿਨ ਸੋਮਵਾਰ ਠੀਕ 12 ਵਜੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਦੀਵਾਨ ਹਾਲ ਵਿੱਚ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਉਚੇਚੇ ਤੌਰ ਤੇ ਪਹੁੰਚਣਗੇ।ਇਸ ਮੀਟਿੰਗ ਵਿੱਚ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਸਬੰਧੀ ਰਣਨੀਤੀ ਬਣਾਉਣੀ, ਝੋਨੇ ਤੇ ਲੱਗੇ ਕੱਟਾਂ ਦੀ ਭਰਪਾਈ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਹੋਏ ਪਰਚੇ ਅਤੇ ਜਮਾਂਬੰਧੀਆਂ ਤੇ ਹੋਈਆਂ ਰੈਡ ਐਂਟਰੀਆਂ ਰੱਦ ਕਰਵਾਉਣ,ਬਾਰਡਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ,ਕਿਸਾਨੀ ਨੂੰ ਦਰਪੇਸ਼ ਹੋਰ ਨਵੀਆਂ ਤੇ ਪੁਰਾਣੀਆਂ ਮੁਸ਼ਕਿਲਾਂ ਅਤੇ ਜਿਲ੍ਹੇ ਦਾ ਨਵਾਂ ਢਾਂਚਾ ਉਸਾਰਨ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਵੇਗੀ।
ਜਿਲੇ ਦੇ ਸਾਰੇ ਅਹੁਦੇਦਾਰਾਂ, ਬਲਾਕ ਪ੍ਰਧਾਨਾਂ,ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਅਤੇ ਉਪਰੋਕਤ ਮਸਲਿਆਂ ਤੋਂ ਪ੍ਰਭਾਵਿਤ ਹੋਏ ਸਾਰੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕਰਦੇ ਹਾਂ। ਝੋਨੇ ਤੇ ਲੱਗੇ ਕੱਟ ਅਤੇ ਪਰਾਲੀ ਸਾੜਨ ਕਾਰਨ ਹੋਏ ਪਰਚਿਆ ਦੇ ਸਬੂਤ ਕਿਸਾਨ ਭਰਾ ਨਾਲ ਲੈ ਕੇ ਆਉਣ ਤਾਂ ਕਿ ਇਸ ਉੱਪਰ ਵੀ ਖੁੱਲ ਕੇ ਚਰਚਾ ਹੋ ਸਕੇ ਅਤੇ ਭਰਪਾਈ ਲਈ ਰਣਨੀਤੀ ਤਿਆਰ ਕੀਤੀ ਜਾ ਸਕੇ।