ਡੇਰਾ ਜਗਮਾਲ ਵਾਲੀ ਨੂੰ ਮਿਲਿਆ ਨਵਾਂ ਮੁਖੀ, ਡੇਰਾ ਬਿਆਸ ਮੁਖੀ ਨੇ ਕੀਤੀ ਦਸਤਾਰਬੰਦੀ
ਚੰਡੀਗੜ੍ਹ, 18 ਸਤੰਬਰ 2024 - ਅੱਜ ਡੇਰਾ ਜਗਮਾਲਵਾਲੀ ਨੂੰ ਨਵੇਂ ਡੇਰਾ ਮੁਖੀ ਮਿਲ ਗਏ ਹਨ। ਡੇਰਾ ਜਗਮਾਲ ਵਾਲੀ ਵਿਖੇ ਬਾਬਾ ਵਰਿੰਦਰ ਢਿੱਲੋਂ ਦੀ ਦਸਤਾਰਬੰਦੀ ਕੀਤੀ ਗਈ। ਇਸ ਦਸਤਾਰ ਸਜਾਉਣ ਦੀ ਰਸਮ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਹਾਜ਼ਰ ਸਨ, ਜੋ ਇਸ ਸਮੇਂ ਡੇਰਾ ਬਿਆਸ ਦੇ ਉੱਤਰਾਧਿਕਾਰੀ ਹਨ। ਬਾਬਾ ਗੁਰਿੰਦਰ ਸਿੰਘ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਪਹੁੁੰਚੇ। ਇਸ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਨਜ਼ਰ ਆਏ।
ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਡੇਰਾ ਬਿਆਸ ਦੇ ਨਵੇਂ ਵਾਰਿਸ ਜਸਦੀਪ ਸਿੰਘ ਗਿੱਲ ਬੁੱਧਵਾਰ ਨੂੰ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ, ਡੇਰਾ ਜਗਮਾਲਵਾਲੀ ਵਿਖੇ ਮਹਾਰਾਜ ਬਹਾਦਰ ਚੰਦ ਵਕੀਲ ਜੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ।
ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਹਵਾਈ ਜਹਾਜ਼ ਰਾਹੀਂ ਡੇਰਾ ਜਗਮਾਲਵਾਲੀ ਪੁੱਜੇ। ਰਾਧਾ ਸੁਆਮੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਡੇਰਾ ਜਗਮਾਲਵਾਲੀ ਦੇ ਮਹਾਰਾਜ ਵਰਿੰਦਰ ਸਿੰਘ ਢਿੱਲੋਂ ਨੂੰ ਦਸਤਾਰ ਸਜਾਈ ਅਤੇ ਉਨ੍ਹਾਂ ਨੂੰ ਸਤਿਕਾਰਯੋਗ ਮਹਾਰਾਜ ਵਕੀਲ ਸਾਹਿਬ ਵੱਲੋਂ ਸੌਂਪੇ ਕਾਰਜਾਂ ਨੂੰ ਸ਼ੁਰੂ ਕਰਨ ਦਾ ਹੁਕਮ ਦਿੱਤਾ।
ਬਾਬਾ ਗੁਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਦਿੱਤੀ ਗਈ ਡਿਊਟੀ ਦੇ ਨਾਲ-ਨਾਲ ਨਾਮਦਾਨ ਅਤੇ ਸਤਿਸੰਗ ਸ਼ੁਰੂ ਕਰੋ। ਉਨ੍ਹਾਂ ਨੇ ਸਭ ਨੂੰ ਪਿਆਰ ਕਰਨ ਲਈ ਕਿਹਾ।
ਬਾਬਾ ਗੁਰਿੰਦਰ ਸਿੰਘ ਢਿੱਲੋਂ ਨਵੇਂ ਵਾਰਿਸ ਜਸਦੀਪ ਸਿੰਘ ਗਿੱਲ ਨਾਲ ਹੈਲੀਕਾਪਟਰ ਰਾਹੀਂ ਸਵੇਰੇ ਡੇਰਾ ਜਗਮਾਲਵਾਲੀ ਪੁੱਜੇ। ਇਸ ਤੋਂ ਬਾਅਦ ਉਨ੍ਹਾਂ ਡੇਰਾ ਜਗਮਾਲਵਾਲੀ ਦੇ ਮਹਾਰਾਜ ਵਰਿੰਦਰ ਸਿੰਘ ਢਿੱਲੋਂ ਨਾਲ ਕਰੀਬ ਦੋ ਘੰਟੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕੈਂਪ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਵਕੀਲ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲ ਕੇ ਭਜਨ, ਭਗਤੀ ਅਤੇ ਸੇਵਾ ਕਰਦੇ ਰਹਿਣਾ ਹੈ।