ਡਿਜੀਟਲ ਪੱਤਰਕਾਰੀ ਮੀਡੀਆ ਤੋਂ ਇਲਾਵਾ ਰਵਾਇਤੀ ਪੱਤਰਕਾਰੀ ਮੀਡੀਆ ਵੀ ਤੇਜ਼ੀ ਨਾਲ ਵਧ ਰਿਹੈ
ਵਿਜੈ ਗਰਗ
ਪੱਤਰਕਾਰਤਾ ਖ਼ੁਦ 'ਚ ਵੱਖਰਾ, ਸ਼ਾਨਾਮੱਤਾ ਤੇ ਉਤਸ਼ਾਹਪੁਰਨ ਖੇਤਰ ਹੈ। ਇਸ ਖੇਤਰ ਰਾਹੀਂ ਨਵਾਂ ਸਿੱਖਣ, ਨਵੇਂ ਸਬੰਧ ਬਣਾਉਣ, ਆਪਣੀ ਸ਼ਖ਼ਸੀਅਤ ਨੂੰ ਸੁਧਾਰਨ, ਸਿਰਜਣਾਤਮਕ ਕਲਾ ਦਾ ਵਿਕਾਸ ਆਦਿ ਬਹੁਤ ਸਾਰੇ ਨਵੇਂ ਗੁਣ ਪੈਦਾ ਹੁੰਦੇ ਹਨ। ਤਕਨੀਕ ਨਾਲ ਪੱਤਰਕਾਰਤਾ ਦੀ ਸਮਝ ਰੱਖਣ ਵਾਲਿਆਂ ਲਈ ਡਿਜੀਟਲ ਮੀਡੀਆ ਤੋਂ ਇਲਾਵਾ ਰਵਾਇਤੀ ਮੀਡੀਆ ਵੀ ਤੇਜ਼ੀ ਨਾਲ ਵਧ ਰਿਹਾ ਹੈ। ਨੌਜਵਾਨ ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਤੇ ਪਬਲਿਕ ਰਿਲੇਸ਼ਨ ਜਿਹੇ ਖੇਤਰਾਂ 'ਚ ਆਪਣੇ ਲਈ ਰਿਪੋਰਟਰ, ਸਬ-ਐਡੀਟਰ, ਸਮਾਚਾਰ/ਫੀਚਰ ਸੰਪਾਦਕ, ਐਂਕਰ, ਪ੍ਰੋਡਿਊਸਰ, ਕਾਪੀ ਐਡੀਟਰ ਦੇ ਰੂਪ 'ਚ ਨੌਕਰੀ ਭਾਲ ਸਕਦੇ ਹਨ। ਜਨਸੰਚਾਰ ਦੇ ਸਾਧਨਾਂ 'ਚ ਅਖ਼ਬਾਰ, ਮੈਗਜ਼ੀਨ, ਰੇਡੀਓ, ਟੈਲੀਵਿਜ਼ਨ ਤੇ ਕੰਪਿਊਟਰ ਆ ਜਾਂਦੇ ਹਨ।
ਪ੍ਰਿੰਟ ਮੀਡੀਆ
ਪ੍ਰਿੰਟ ਮੀਡੀਆ 'ਚ ਅਖ਼ਬਾਰਾਂ, ' ਮੈਗਜ਼ੀਨ ਤੇ ਕਿਤਾਬਾਂ ਆਉਂਦੀਆਂ ਹਨ। ਅੱਜ ਵੱਖ-ਵੱਖ ਭਾਸ਼ਾਵਾਂ 'ਚ ਕਿੰਨੀਆਂ ਹੀ ਅਖ਼ਬਾਰਾਂ, ਮੈਗਜ਼ੀਨ ਤੇ ਕਿਤਾਬਾਂ ਛਪ ਰਹੀਆਂ ਹਨ। ' ਇਨ੍ਹਾਂ 'ਚ ਕੰਮ ਕਰਨ ਲਈ ਕਈ ਤਰ੍ਹਾਂ ਦੇ ਮਾਹਿਰ ਨੌਜਵਾਨ ਚਾਹੀਦੇ ਹੁੰਦੇ ਹਨ। ਵਿਦਿਆਰਥੀ ਆਪਣੀ ਰੁਚੀ ' ਅਨੁਸਾਰ ਕਰੀਅਰ ਦੀ ਚੋਣ ਕਰ ਸਕਦਾ ਹੈ। ਜੋ ਵਿਦਿਆਰਥੀ ਸਮਾਜਿਕ ਸੰਬੰਧ ਬਣਾਉਣ 'ਚ ' ਮਾਹਿਰ ਹੈ ਤੇ ਘੁੰਮਣ ਫਿਰਨ ਦਾ ਵੀ ਸ਼ੌਂਕ ਰੱਖਦਾ ਹੈ ਤਾਂ ਉਹ ਪੱਤਰਕਾਰ " ਬਣ ਸਕਦਾ ਹੈ। ਅਖ਼ਬਾਰਾਂ ਨੂੰ ਹਰ ' ਖੇਤਰ 'ਚੋਂ ਪੱਤਰਕਾਰ ਚਾਹੀਦੇ ਹੁੰਦੇ ਂ ਹਨ, ਜੋ ਉਸ ਇਲਾਕੇ 'ਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਮੁੱਖ ਦਫ਼ਤਰ ਤਕ ਪਹੁੰਚਾਉਣ। ਵੱਡੀਆਂ ਅਖ਼ਬਾਰਾਂ ' ਨੇ ਵਿਸ਼ਿਆਂ ਅਨੁਸਾਰ ਵੀ ਰਿਪੋਰਟਰ ਬਣਾਏ ਹੁੰਦੇ ਹਨ, ਜਿਸ ਨੂੰ ਪੱਤਰਕਾਰੀ ਦੀ ਭਾਸ਼ਾ 'ਚ ਬੀਟ ਕਹਿੰਦੇ ਹਨ, ਜਿਵੇਂ ਰਾਜਨੀਤਕ, ਧਰਮ, ਖੇਡਾਂ, ਸਾਹਿਤ, ਫਿਲਮਾਂ, ਸਿਹਤ, ਖੇਤੀਬਾੜੀ ਆਦਿ। ਵਿਦਿਆਰਥੀ ਆਪਣੇ ਸ਼ੌਕ ਅਨੁਸਾਰ ਮੈਂ ਬੀਟ ਦੀ ਚੋਣ ਕਰ ਸਕਦਾ ਹੈ। ਪੱਤਰਕਾਰ ਦੀ ਆਪਣੇ ਇਲਾਕੇ 'ਚ ਚੰਗੀ ਜਾਣ-ਪਛਾਣ ਹੋਣੀ ਚਾਹੀਦੀ ਹੈ। ਉਸ ਨੇ ਅਖ਼ਬਾਰ ਲਈ ' ਇਸ਼ਤਿਹਾਰ ਵੀ ਦੇਣੇ ਹੁੰਦੇ ਹਨ। ਅਖ਼ਬਾਰਾਂ ਦੀ ਆਮਦਨ ਦਾ ਵੱਡਾ ' ਹਿੱਸਾ ਇਸ਼ਤਿਹਾਰਾਂ ਤੋਂ ਹੀ ਹੁੰਦਾ ਹੈ। ' ਪੱਤਰਕਾਰ ਨੂੰ ਦਿੱਤੇ ਗਏ ਇਸ਼ਤਿਹਾਰ ਵਿੱਚੋਂ ਕੁਝ ਫ਼ੀਸਦੀ ਕਮਿਸ਼ਨ ਦੇ ਰੂਪ 'ਚ ਮਿਲਦਾ ਹੈ। ਪੱਤਰਕਾਰ ਨਿਡਰ ' ਤੇ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਹਰ ਘਟਨਾ ਦੇ ਦੋਵੇਂ ਪੱਖਾਂ ਤੋਂ ਜਾਣੂ ਹੋਣਾ ਤੇ ਦੋਵਾਂ ਧਿਰਾਂ ਦੇ ਵਿਚਾਰ ਲੈਣ ਦੀ ਯੋਗਤਾ ਉਸ 'ਚ ਹੋਣੀ ਚਾਹੀਦੀ ਹੈ। ਉਸ ਨੂੰ ਭਾਸ਼ਾ ਦਾ ਗਿਆਨ ਹੋਣਾ, ਆਲੇ-ਦੁਆਲੇ ਦੀਆਂ ਘਟਨਾਵਾਂ 'ਤੇ ਬਾਜ਼ ਨਜ਼ਰ ਰੱਖਣਾ ਅਤੇ ਪਾਰਖੂ ਨਜ਼ਰ ਨਾਲ ਘੋਖਣ ਦੀ ਜਾਚ ਆਉਣੀ ਚਾਹੀਦੀ ਹੈ। ਅਜੋਕੇ ਤਕਨੀਕੀ ਦੌਰ 'ਚ ਕੰਪਿਊਟਰ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਇਕ ਪੱਤਰਕਾਰ ਨੂੰ ਸ਼ਾਰਟ ਹੈੱਡ ਆਉਂਦੀ ਹੋਵੇ, ਉਹ ਆਪਣੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕੇਗਾ। ਇਲੈਕਟ੍ਰਾਨਿਕ ਮੀਡੀਆ
ਯੁੱਗ ਹੁਣ ਸਿਰਫ਼ ਅਖ਼ਬਾਰਾਂ ਤੇ ਪੁਸਤਕਾਂ ਦਾ ਹੀ ਨਹੀਂ ਸਗੋਂ ਇਲੈਕਟ੍ਰਾਨਿਕਸ ਦਾ ਹੈ। ਰੇਡੀਓ, ਟੈਲੀਵਿਜ਼ਨ ਤੋਂ ਹੁੰਦੇ ਹੋਏ ਅਸੀਂ ਅੱਜ ਕੰਪਿਊਟਰ ਯੁੱਗ 'ਚ ਪਹੁੰਚ ਚੁੱਕੇ ਹਾਂ। ਇਸ ਖੇਤਰ ਦੀ ਕੋਈ ਸੀਮਾ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਤੇ ਨਿੱਤ ਹੋ ਰਹੀਆਂ ਨਵੀਆਂ ਖੋਜਾਂ ਨਵੇਂ ਰੁਜ਼ਗਾਰਾਂ ਨੂੰ ਜਨਮ ਦੇ ਰਹੀਆਂ ਹਨ। ਰੇਡੀਓ ਦੀ ਗੱਲ ਕਰੀਏ ਤਾਂ ਹਰ ਰੇਡੀਓ ਸਟੇਸ਼ਨ ਨੂੰ ਪੱਤਰਕਾਰਾਂ ਦੀ ਲੋੜ ਹੈ। ਇਸ ਤੋਂ ਇਲਾਵਾ ਲੇਖਕਾਂ, ਸੰਪਾਦਕਾਂ, ਬੁਲਾਰਿਆਂ, ਗਾਇਕਾਂ, ਟਿੱਪਣੀਕਾਰਾਂ ਦੀ ਲੋੜ ਹੁੰਦੀ ਹੈ। ਨਿਊਜ਼ ਰੀਡਰ, ਰੇਡੀਓ ਜੰਕੀ, ਐਂਕਰ, ਕੁਮੈਂਟੇਟਰ ਆਦਿ ਤੋਂ ਇਲਾਵਾ ਟੈਕਨੀਕਲ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ, ਜਿਸ 'ਚ ਆਡੀਓ ਰਿਕਾਰਡਰ, ਆਡੀਓ ਐਡੀਟਰ, ਇੰਜੀਨੀਅਰ, ਮਕੈਨੀਕਲ ਕਾਮੇ ਆਦਿ ਖੇਤਰ 'ਚ ਰੁਜ਼ਗਾਰ ਹਾਸਿਲ ਕੀਤਾ ਜਾ ਸਕਦਾ ਹੈ। ਰੇਡੀਓ 'ਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਦੀ ਆਵਾਜ਼ ਟੈਸਟ ਕੀਤੀ ਜਾਂਦੀ ਹੈ। ਰੇਡੀਓ 'ਤੇ ਰੁਜ਼ਗਾਰ ਲੈਣ ਲਈ ਅੱਜ ਕਈ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ, ਜਿਨ੍ਹਾਂ ਨੂੰ ਵਿਦਿਆਰਥੀ ਆਪਣੀ ਰੁਚੀ ਤੇ ਯੋਗਤਾ ਦੇ ਅਧਾਰ ਤੇ ਚੁਣ ਸਕਦੇ ਹਨ। ਟੈਲੀਵਿਜ਼ਨ ਦਾ ਖੇਤਰ ਰੇਡੀਓ ਤੋਂ ਕਿਤੇ ਵਿਸ਼ਾਲ ਹੈ। ਇਸ ਖੇਤਰ `ਚ ਹਜ਼ਾਰਾਂ ਅਸਾਮੀਆਂ ਹਨ। ਇੱਥੇ ਵੀ ਟੈਕਨੀਕਲ ਤੇ ਨਾਨ-ਟੈਕਨੀਕਲ 'ਚ ਵੰਡ ਕੀਤੀ ਜਾ ਸਕਦੀ ਹੈ। ਟੈਕਨੀਕਲ 'ਚ ਇੰਜੀਨੀਅਰ, ਮਕੈਨਿਕ, ਫੋਟੋਗ੍ਰਾਫਰ, ਵੀਡੀਓ ਐਡੀਟਰ, ਆਡੀਓ ਐਡੀਟਰ, ਡਿਜ਼ਾਈਨਰ, ਇਲੈਕਟ੍ਰੀਸ਼ਨ ਆਦਿ ਸੈਂਕੜੇ ਅਹੁਦੇ ਹਨ। ਨਾਨ- ਟੈਕਨੀਕਲ 'ਚ ਪੱਤਰਕਾਰ, ਨਿਊਜ਼ ਰੀਡਰ, ਐਂਕਰ, ਪ੍ਰੋਗਰਾਮਰ, ਨਿਊਜ਼ ਐਡੀਟਰ, ਵੱਖ-ਵੱਖ ਵਿਸ਼ਿਆਂ ਦੇ ਪ੍ਰੋਗਰਾਮ-ਐਡੀਟਰ, ਗਾਇਕ, ਸੰਗੀਤਕਾਰ, ਪੋਡਿਊਸਰ, ਡਾਇਰੈਕਟਰ ਆਦਿ ਅਹੁਦਿਆਂ ਤੇ ਨੌਕਰੀ ਦੀ ਭਾਲ ਕਰ ਸਕਦੇ ਹੋ। ਟੈਲੀਵਿਜ਼ਨ 'ਚ ਅੱਜ-ਕੱਲ੍ਹ ਕਈ ਕੋਰਸ ਵੱਖ-ਵੱਖ ਯੂਨੀਵਰਸਿਟੀਆਂ ਤੇ ਅਦਾਰਿਆਂ ਵਿਚ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਤੋਂ ਇਲਾਵਾ ਹੁਨਰ ਦੀ ਮੁਹਾਰਤ, ਵਧੇਰੇ ਅਭਿਆਸ ਇਸ ਖੇਤਰ ਦੀਆਂ ਬੁਲੰਦੀਆਂ ਤਕ ਲਿਜਾ ਸਕਦਾ ਹੈ। ਕੰਪਿਊਟਰ ਦੇ ਯੁੱਗ ਨੇ ਕੰਪਿਊਟਰ ਪੱਤਰਕਾਰੀ ਨੂੰ ਜਨਮ ਦਿੱਤਾ ਹੈ। ਅੱਜ ਬਹੁਤ ਸਾਰੀਆਂ ਵੈੱਬਸਾਈਟਾਂ ਹਨ, ਜਿਹੜੀਆਂ ਕੰਪਿਊਟਰ ਮੁਹਾਰਤ ਕਿਰਤੀਆਂ ਨੂੰ ਰੁਜ਼ਗਾਰ ਦੇ ਰਹੀਆਂ ਹਨ। ਅਸਲ 'ਚ ਇਹ ਇੱਕੋ ਇਕ ਅਜਿਹਾ ਖੇਤਰ ਹੈ, ਜੋ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਨਿੱਤ ਨਵੇਂ ਪ੍ਰੋਗਰਾਮ ਇਸ 'ਚ ਆ ਰਹੇ ਹਨ। ਇਸ ਖੇਤਰ 'ਚ ਨੌਕਰੀ ਦੇ ਕਈ ਮੌਕੇ ਹਨ, ਜਿਵੇਂ ਡਾਟਾ ਆਪਰੇਟਰ, ਵੈੱਬ ਡਿਜ਼ਾਈਨਰ, ਸਾਈਟ ਸੈਂਟਰ', ਕੰਪੋਜ਼ਰ, ਆਨਲਾਈਨ ਐਡੀਟਰ, ਐਨੀਮੇਸ਼ਨ ਆਦਿ। ਇਸ 'ਚ ਸਿੱਖਣ ਦੀ ਰੁਚੀ ਰੱਖਣ ਵਾਲਾ ਅਤੇ ਧੁਨ ਦਾ ਪੱਕਾ ਅਭਿਆਸੀ ਵਿਦਿਆਰਥੀ ਸਿਰਫ਼ ਨੌਕਰੀ ਹੀ ਨਹੀਂ ਸਗੋਂ ਆਪਣੀ ਕੰਪਨੀ ਬਣਾ ਕੇ ਸਵੈ-ਰੁਜ਼ਗਾਰ ਵੀ ਸ਼ੁਰੂ ਕਰ ਸਕਦਾ ਹੈ। ਅੱਜ ਹਰ ਕੰਮ ਕੰਪਿਊਟਰ 'ਤੇ ਹੋ ਰਿਹਾ ਹੈ। ਆਨਲਾਈਨ ਬਾਜ਼ਾਰ 'ਚ ਬਹੁਤ ਭੀੜ ਹੈ ਤੇ ਨੌਜਵਾਨ ਸਿਰਫ਼ ਖ਼ਰੀਦਦਾਰੀ ਹੀ ਨਹੀਂ ਸਗੋਂ ਬਾਜ਼ਾਰ ਦੇ ਵਧੀਆ ਦੁਕਾਨਦਾਰ, ਵਿਚੋਲੇ ਤੇ ਵਾਪਾਰੀ ਵੀ ਬਣ ਸਕਦੇ ਹਨ। ਰੁਜ਼ਗਾਰ ਦੇ ਮੌਕੇ ਅੱਜ-ਕੱਲ੍ਹ ਇਸ ਖੇਤਰ 'ਚ ਬਹੁਤ ਸਾਰੇ ਕੋਰਸ ਸ਼ੁਰੂ ਹੋ ਚੁੱਕੇ ਹਨ, ਜੋ ਕੁਝ ਮਹੀਨਿਆਂ ਤੋਂ ਸ਼ੁਰੂ ਹੋ ਕੇ ਗੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਡਿਗਰੀਆਂ ਤਕ ਜਾਂਦੇ ਹਨ। ਇਸ ਖੇਤਰ ਦਾ ਘੇਰਾ ਵਿਸ਼ਾਲ ਹੈ ਤੇ ਰੁਜ਼ਗਾਰ ਦੇ ਕਈ ਮੌਕੇ ਹਨ। ਸਿਰਫ਼ ਲੋੜ ਹੈ ਲਗਨ ਤੇ ਮਿਹਨਤ ਦੀ। ਇਸ ਦੇ ਉੱਚ ਅਹੁਦਿਆਂ 'ਚ ਸੰਪਾਦਕ, ਸਹਿ- ਸੰਪਾਦਕ, ਪ੍ਰਬੰਧਕ, ਮੈਨੇਜਰ, ਮੁੱਖ ਸੰਪਾਦਕ ਆਦਿ ਹਨ। ਜਿਉਂ-ਜਿਉਂ ਅਹੁਦਾ ਵੱਡਾ ਹੁੰਦਾ ਜਾਵੇਗਾ, ਵਧੇਰੇ ਅਕਾਦਮਿਕ ਯੋਗਤਾ, ਭਾਸ਼ਾ, ਯੋਗਤਾ, ਬੋਲਣ ਤੇ ਲਿਖਣ ਦਾ ਹੁਨਰ ਅਤੇ ਵੱਡੀਆਂ ਜ਼ਿੰਮੇਵਾਰੀਆਂ ਦੀ ਮੰਗ ਵੱਧਦੀ ਜਾਵੇਗੀ। ਵਧੇਰੇ ਭਾਸ਼ਾਵਾਂ ਦਾ ਗਿਆਨ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਇਸੇ ਤਰ੍ਹਾਂ ਵੱਖ-ਵੱਖ ਵਿਸ਼ਿਆਂ 'ਚ ਮੈਗਜ਼ੀਨਾਂ ਲਈ ਵੀ ਲੇਖਕ ਤੇ ਸੰਪਾਦਕਾਂ ਦੀ ਲੋੜ ਹੁੰਦੀ ਹੈ। ਇਸ 'ਚ ਅਨੁਵਾਦਕ, ਪਰਫ ਰੀਡਰ, ਡਿਜ਼ਾਈਨਰ, ਕਾਰਟੂਨਿਸਟ, ਫੋਟੋਗ੍ਰਾਫਰ ਆਦਿ ਕਿੱਤੇ ਵੀ ਅਖ਼ਬਾਰਾਂ-ਮੈਗਜ਼ੀਨਾਂ ਅਤੇ ਪੁਸਤਕਾਂ ਲਈ ਲੋੜੀਂਦੇ ਹਨ। ਇਸ਼ਤਿਹਾਰੀ ਵਿਭਾਗ ਅੱਜ ਇਹ ਖੇਤਰ ਆਪਣੀ ਵੱਖਰੀ ਹੋਂਦ ਬਣਾ ਚੁੱਕਿਆ ਹੈ। ਭਾਵੇਂ ਉਪਰੋਕਤ ਸਾਰੇ ਸਾਧਨ ਅਖ਼ਬਾਰ, ਰੇਡੀਓ, ਟੈਲੀਵਿਜ਼ਨ ਤੇ ਕੰਪਿਊਟਰ ਇਸ ਖੇਤਰ ਲਈ ਵਰਤੇ ਜਾਂਦੇ ਰਹੇ ਹਨ ਤੇ ਵਰਤੇ ਜਾਂਦੇ ਰਹਿਣਗੇ ਪਰ ਫਿਰ ਵੀ ਇਸ਼ਤਿਹਾਰਬਾਜ਼ੀ ਅੱਜ ਆਪਣੀਆਂ ਵੱਖਰੀਆਂ ਸੰਭਾਵਨਾਵਾਂ ਦਰਜ ਕਰਵਾ ਰਹੀ ਹੈ। ਅੱਜ ਪ੍ਰਾਪੇਗੰਡਾ ਦਾ ਯੁੱਗ ਹੈ। ਵੱਖ-ਵੱਖ ਕੰਪਨੀਆਂ ਤੇ ਅਦਾਰਿਆਂ ਨੇ ਆਪਣੀਆਂ ਵਸਤਾਂ ਤੇ ਸੇਵਾਵਾਂ ਦਾ ਮੰਡੀਕਰਨ ਕਰਨਾ ਹੁੰਦਾ ਹੈ, ਜਿਸ ਲਈ ਉਨ੍ਹਾਂ ਨੇ ਆਪਣੀ ਵਸਤੂ ਤੇ ਸੇਵਾ ਦਾ ਸਰੂਪ, ਲੱਛਣ ਅਤੇ ਖੇਤਰ ਜਨਤਾ 'ਚ ਲਿਜਾਣਾ ਹੁੰਦਾ ਹੈ। ਉਹ ਇਹ ਕੰਮ ਬੈਨਰਾਂ, ਫਲੈਕਸਾਂ, ਬੋਰਡਾਂ ਨਾਲ ਹੀ ਨਹੀਂ ਕਰਦੇ ਸਗੋਂ ਵੱਖ-ਵੱਖ ਤਰ੍ਹਾਂ ਦੇ ਇਸ਼ਤਿਹਾਰਾਂ ਨਾਲ ਕਰਦੀਆਂ ਹਨ। ਇਸ ਸਭ ਨੂੰ ਪੇਸ਼ ਕਰਨ ਲਈ ਮਾਹਿਰ ਕਾਮਿਆਂ ਦੀ ਜ਼ਰੂਰਤ ਹੁੰਦੀ ਹੈ, ਜਿਹੜੇ ਆਪਣੀ ਕਲਾ, ਕਲਪਨਾ, ਸਿਰਜਣਾਤਮਕ ਰੁਚੀਆਂ ਰਾਹੀਂ ਉਸ ਉਤਪਾਦ ਨੂੰ ਇੰਨਾ ਵਧੀਆ ਬਣਾ ਕੇ ਪੇਸ਼ ਕਰਨ ਕਿ ਗਾਹਕ ਖ਼ਰੀਦਣ ਲਈ ਮਜਬੂਰ ਹੋ ਜਾਵੇ। ਵੱਖ-ਵੱਖ ਤਰ੍ਹਾਂ ਦੀਆਂ ਐਡ ਏਜੰਸੀਆਂ, ਮਾਰਕੀਟਿੰਗ ਏਜੰਸੀਆਂ ਵੇਚਣ ਵਾਲਿਆਂ ਤੇ ਖ਼ਰੀਦਣ ਵਾਲਿਆਂ 'ਚ ਮਜ਼ਬੂਤ ਕੜੀ ਦਾ ਕੰਮ ਕਰ ਰਹੀਆਂ ਹਨ। ਵਧੀਆ ਬੋਲਚਾਲ ਦਾ ਸਲੀਕਾ ਰੱਖਣ ਵਾਲੇ, ਉਤਸ਼ਾਹ ਅਤੇ ਆਪਣੇ ਕੰਮ 'ਚ ਮਾਹਿਰ ਨੌਜਵਾਨ ਇਸ ਖੇਤਰ 'ਚ ਆਪਣਾ ਕਰੀਅਰ ਬਣਾ ਸਕਦੇ ਹਨ। ਲੋਕ ਸੰਪਰਕ ਅਧਿਕਾਰੀ ਜਨ ਸੰਚਾਰ ਦਾ ਅਗਲਾ ਮਹੱਤਵਪੂਰਨ ਕਿੱਤਾ ਹੈ ਲੋਕ ਸੰਪਰਕ ਅਧਿਕਾਰੀ। ਸਰਕਾਰੀ ਲੋਕ ਸੰਪਰਕ ਵਿਭਾਗ ਤੇ ਲੋਕ ਸੰਪਰਕ ਅਧਿਕਾਰੀਆਂ ਤੋਂ ਤਾਂ ਅਸੀਂ ਸਾਰੇ ਵਾਕਿਫ਼ ਹਾਂ ਪਰ ਇਹ ਬਹੁਤ ਘੱਟ ਨੂੰ ਜਾਣਕਾਰੀ ਹੈ ਕਿ ਹਰ ਪ੍ਰਾਈਵੇਟ ਫਾਰਮ, ਸੰਸਥਾ ਨੂੰ ਵੀ ਅਜਿਹੇ ਲੋਕ ਸੰਪਰਕ ਅਧਿਕਾਰੀਆਂ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਨੇ ਉਸ ਕੰਪਨੀ, ਸੰਸਥਾ ਦਾ ਅਕਸ ਜਨਤਾ 'ਚ ਬਣਾਈ ਰੱਖਣਾ ਹੁੰਦਾ ਹੈ। ਉਸ ਕੰਪਨੀ-ਸੰਸਥਾ ਦੀਆਂ ਨੀਤੀਆਂ, ਪ੍ਰਾਪਤੀਆਂ ਲੋਕਾਂ उव ਪਹੁੰਚਾਉਣੀਆਂ ਹੁੰਦੀਆਂ ਹਨ ਅਤੇ ਜਨਤਾ ਦੀਆਂ ਉਸ ਅਦਾਰੇ ਪ੍ਰਤੀ ਮੰਗਾਂ ਤੇ ਸ਼ਿਕਾਇਤਾਂ ਅਦਾਰੇ ਨੂੰ ਪਹੁੰਚਾਉਣੀਆ ਹੁੰਦੀਆਂ ਹਨ। ਇਸ ਖੇਤਰ 'ਚ ਵੀ ਜਨ-ਸੰਚਾਰ ਵਿਚ ਡਿਪਲੋਮਾ, ਡਿਗਰੀ, ਪੋਸਟ ਗ੍ਰੈਜੂਏਸ਼ਨ ਦੀ ਮੰਗ ਕੀਤੀ ਜਾਂਦੀ ਹੈ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.