← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਸਿੰਘੂ ਬਾਰਡਰ, 5 ਦਸੰਬਰ 2020 - ਦੇਸ਼ ਦੇ ਲੱਖਾਂ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਰਡਰ ਨੱਪੀ ਬੈਠੇ ਹਨ। ਸਰਕਾਰਾਂ ਨੂੰ ਸ਼ਾਇਦ ਇਹ ਭੁਲੇਖਾ ਸੀ ਕਿ ਕਿਸਾਨ ਕੁੱਝ ਦਿਨ ਬੈਠ ਕੇ ਥੱਕ ਹਾਰ ਕੇ, ਅੱਕ ਕੇ ਘਰਾਂ ਨੂੰ ਪਰਤ ਜਾਣਗੇ। ਪਰ ਕਿਸਾਨ ਤਾਂ ਆਪਣਾ ਪੂਰਾ ਰਾਸ਼ਨ ਪਾਣੀ ਲੈ ਕੇ ਦਿੱਲੀ ਉੱਪਰ ਚੜ੍ਹੇ ਹੋਏ ਹਨ। ਤਰ੍ਹਾਂ ਤਰ੍ਹਾਂ ਦੇ ਲੰਗਰ ਚੱਲ ਰਹੇ ਹਨ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਦੁੱਲੂਆਂ ਦੇ ਵਸਨੀਕਾਂ ਵੱਲੋਂ ਸਿੰਘੂ ਬਾਰਡਰ ਉੱਪਰ ਲੱਗੇ ਕਿਸਾਨ ਮੋਰਚੇ ਵਿੱਚ ਅੰਦੋਲਨਕਾਰੀ ਕਿਸਾਨਾਂ ਲਈ ਪਰੌਂਠਿਆ ਦਾ ਲੰਗਰ ਲਗਾ ਕੇ ਵਿਲੱਖਣ ਪਹਿਲ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੋਦੀ ਸਰਕਾਰ ਸਾਡੇ ਤੋਂ ਸਾਡੀ ਰੋਜ ਰੋਟੀ ਖੋਹਣ ਨੂੰ ਫਿਰਦੀ ਹੈ, ਪਰ ਇਸ ਨੂੰ ਇਹ ਨਹੀਂ ਪਤਾ ਕਿ ਇਹ ਗੁਰੁ ਨਾਨਕ ਦੇ ਵਾਰਿਸ ਹਨ ਅਤੇ ਉਸਦੇ 20 ਰੁਪਇਆਂ ਵਾਲਾ ਲੰਗਰ ਅਜੇ ਵੀ ਵਰਤ ਰਿਹਾ ਹੈ।
Total Responses : 265