- ਲੁਧਿਆਣਾ ਸ਼ਹਿਰ ਵਿੱਚ ਦੋ ਨਵੇਂ ਐਕਸਕਲੂਸਿਵ ਸ਼ੋਅਰੂਮ ਘੁਮਾਰ ਮੰਡੀ ਅਤੇ ਕਿਚਲੂ ਨਗਰ ਵਿਖੇ
- ਪੰਚਕੂਲਾ ਦੇ ਸੈਕਟਰ 11 ਮਾਰਕੀਟ ਚ ਖੋਲ੍ਹਿਆ ਆਪਣਾ ਐਕਸਕਲੂਸਿਵ ਸ਼ੋਅਰੂਮ
- ਗਣਤੰਤਰ ਦਿਵਸ ਤੋਂ ਬਸੰਤ ਪੰਚਮੀ 16 ਫਰਵਰੀ 2021 ਤਕ ਸਾਰੇ ਹੋਮ ਟੈਕਸਟਾਈਲ ਉਤਪਾਦਾਂ ਤੇ 25 ਫੀਸਦੀ ਦੀ ਵਿਸ਼ੇਸ਼ ਛੋਟ
ਲੁਧਿਆਣਾ (ਪੰਚਕੂਲਾ) 27 ਜਨਵਰੀ 2021 - ਦੇਸ਼ ਦੇ ਸਭ ਤੋਂ ਵੱਡੇ ਇੰਡਸਟ੍ਰੀਯਲ ਅਦਾਰੇ ਟਰਾਈਡੈਂਟ ਸਮੂਹ ਦੀ ਪ੍ਰਮੁੱਖ ਕੰਪਨੀ ਟ੍ਰਾਈਡੈਂਟ ਲਿਮਟਿਡ ਨੇ ਇਸ ਗਣਤੰਤਰ ਦਿਵਸ ਤੇ ਸਮੁੱਚੇ ਭਾਰਤ ਅੰਦਰ ਆਪਣੇ ਬੈੱਡ ਅਤੇ ਇਸ਼ਨਾਨ ਲਿਨੇਨ ਉਤਪਾਦਾਂ ਦੇ 6 ਨਵੇਂ ਐਕਸਕਲੂਸਿਵ ਬਰਾਂਡ ਸ਼ੋਅਰੂਮ ਖੋਲ੍ਹੇ ਲੁਧਿਆਣਾ ਦੋ ਸ਼ੋਅਰੂਮ, ਪੰਚਕੂਲਾ, ਪੁਣੇ, ਸੋਲਾਪੁਰ ਅਤੇ ਭੁਪਾਲ ਵਿੱਚ ਇਨ੍ਹਾਂ ਨਵੇਂ ਬਰਾਂਡ ਸ਼ੋਅਰੂਮਾਂ ਦੇ ਨਾਲ ਹੀ ਕੰਪਨੀ ਨੇ ਰਿਟੇਲ ਮਾਰਕੀਟ ਵਿੱਚ ਆਪਣੇ ਵਿਸਥਾਰ ਦਾ ਐਲਾਨ ਕੀਤਾ ਹੈ । ਟਰਾਈਡੈਂਟ ਗਰੁੱਪ ਇਕ ਅਰਬ ਅਮਰੀਕੀ ਡਾਲਰ ਦਾ ਭਾਰਤੀ ਵਪਾਰ ਸਮੂਹ ਹੈ ਜੋ ਕਿ ਵਿਸ਼ਵ ਪੱਧਰ ਤੇ ਹੋਮ ਟੈਕਸਟਾਈਲ ਉਤਪਾਦਾਂ ਦੇ ਪ੍ਰਮੁੱਖ ਚੋਂ ਇੱਕ ਹੈ ਅਤੇ ਆਪਣੀ ਉਚ ਕੁਆਲਿਟੀ ਵਾਲੇ ਉਤਪਾਦਾਂ ਦੇ ਲਈ ਬਾਜ਼ਾਰ ਚ ਚੰਗੀ ਪਹਿਚਾਣ ਰੱਖਦਾ ਹੈ।
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਸ੍ਰੀ ਰਜਿੰਦਰ ਗੁਪਤਾ ਨੇ ਇਸ ਖ਼ੁਸ਼ੀ ਨੂੰ ਮੀਡੀਆ ਦੇ ਨਾਲ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਇਹ ਸ਼ੋਅਰੂਮ ਸਾਡੀ ਯਾਤਰਾ ਦੇ ਇਕ ਮਹੱਤਵਪੂਰਨ ਮੀਲ ਪੱਥਰ ਹਨ। ਉਨ੍ਹਾਂ ਕਿਹਾ ਕਿ ਆਪਣੇ ਐਕਸਕਲੂਸਿਵ ਸ਼ੋਅਰੂਮਾਂ ਦੇ ਰਾਹੀਂ ਅਸੀਂ ਟ੍ਰਾਈਡੈਂਟ ਹੋਮ ਟੈਕਸਟਾਈਲ ਦੀ ਵਿਆਪਕ ਰੇਂਜ ਆਪਣੇ ਉਨ੍ਹਾਂ ਸੰਭਾਵਿਤ ਗਾਹਕਾਂ ਤਕ ਪਹੁੰਚਾ ਪਾਵਾਂਗੇ ਜੋ ਭਾਰਤ ਵਿਚ ਵਿਸ਼ਵ ਪੱਧਰੀ ਕੁਆਲਿਟੀ ਭਰਪੂਰ ਉਤਪਾਦਾਂ ਦੀ ਤਲਾਸ਼ ਕਰ ਰਹੇ ਹਨ ।ਸ੍ਰੀ ਗੁਪਤਾ ਨੇ ਕਿਹਾ ਕਿ 72 ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਮੇਕ ਇਨ ਇੰਡੀਆ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦੇ ਹਾਂ ਕਿਉਂਕਿ ਇਹ ਸਾਡੇ ਟਾਰਗੈੱਟ ਨੂੰ ਹੋਰ ਮਜ਼ਬੂਤ ਕਰਦਾ ਹੈ। ਅਸੀਂ ਆਪਣੀ ਵਿਕਾਸ ਦਰ ਨੂੰ ਬਰਕਰਾਰ ਰੱਖਣ ਅਤੇ ਆਪਣੇ ਉਦਯੋਗ ਦੇ ਵਿਕਾਸ ਲਈ ਨਵੀਂਆਂ ਸਰਹੱਦਾਂ ਨੂੰ ਵੀ ਨੂੰ ਵੀ ਅਨਲਾਕ ਕਰਨ ਲਈ ਵੀ ਉਤਸ਼ਾਹਤ ਹਾਂ ।ਸ੍ਰੀ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਫ੍ਰੈਂਚਾਇਜ਼ੀ ਮਾਡਲ ਦੇ ਤਹਿਤ ਹਿੱਸੇਦਾਰਾਂ ਦੇ ਨਾਲ ਸਹਿਯੋਗ ਕਰਨ ਲਈ ਵੀ ਖੁੱਲ੍ਹਾ ਹੈ ਤਾਂ ਕਿ ਟ੍ਰਾਈਡੈਂਟ ਉਤਪਾਦਾਂ ਦੀ ਮੌਜ਼ੂਦਗੀ ਪੂਰੇ ਦੇਸ਼ ਅੰਦਰ ਵਿਸ਼ਾਲ ਪੱਧਰ ਤੇ ਹੋ ਸਕੇ ।
ਉਦਘਾਟਨ ਦੇ ਮੌਕੇ ਤੇ ਟਰਾਈਡੈਂਟ ਦੇ ਡੋਮੈਸਟਿਕ ਹੋਮ ਟੈਕਸਟਾਈਲ ਅਤੇ ਈ ਕਾਮਰਸ ਦੇ ਸੀ ਈ ਓ ਸ੍ਰੀ ਰਜਨੀਸ਼ ਰਜਨੀਸ਼ ਭਾਟੀਆ ਨੇ ਕਿਹਾ ਕਿ ਜਦੋਂ ਵੋਕਲ ਵੋਕਲ ਫਾਰ ਲੋਕਲ ਅਤੇ ਲੋਕਲ ਫਾਰ ਗਲੋਬਲ ਦੀ ਗੱਲ ਆਉਂਦੀ ਹੈ ਤਾਂ ਇਸ ਭਾਵਨਾ ਨੂੰ ਹੋਰ ਅੱਗੇ ਲਿਜਾਣ ਦੇ ਲਈ ਟਰਾਈਡੈਂਟ ਦੀ ਭਾਵਨਾ ਵੀ ਅਜਿੱਤ ਹੈ । ਅੱਸੀ 2021 ਦੇ ਆਖੀਰ ਚ ਆਪਣੇ ਐਕਸਕਲੂਸਿਵ ਸ਼ੋਅਰੂਮਾਂ ਦੀ ਗਿਣਤੀ ਨੂੰ 46 ਤਕ ਲਿਜਾਣ ਦੀ ਵੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਚ ਟਰਾਈਡੈਂਟ ਸਿਹਤ ਅਤੇ ਸਵੱਛਤਾ ਦੇ ਖੇਤਰ ਵਿੱਚ ਕੁਝ ਹੋਰ ਨਵੇਂ ਉਤਪਾਦਾਂ ਨੂੰ ਲਾਂਚ ਕਰੇਗਾ ਜੋ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਚ ਸਮੁੱਚੇ ਭਾਰਤ ਅੰਦਰ ਆਸਾਨੀ ਨਾਲ ਉਪਲੱਬਧ ਹੋਣਗੇ ।
ਲੰਮੇ ਸਮੇਂ ਤੱਕ ਚੱਲੇ ਲਾਕਡਾਊਨ ਉੱਤੇ ਘਰ ਦੀ ਸਜਾਵਟ ਸਜਾਵਟ ਵਿੱਚ ਕਈ ਭੁਗਤੋ ਉਪਭੋਗਤਾਵਾਂ ਦੀ ਵਧਦੀ ਦਿਲਚਸਪੀ ਅਤੇ ਬਾਜ਼ਾਰ ਅੰਦਰ ਵਧੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਟਰਾਈਡੈਂਟ ਲਗਾਤਾਰ ਆਪਣੀ ਉਤਪਾਦਨ ਸਮਰੱਥਾ ਅਤੇ ਆਉਣੇ ਰਿਟੇਲ ਮੌਜੂਦਗੀ ਚ ਵਿਸਤਾਰ ਕਰ ਰਿਹਾ ਹੈ ।ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਅਤੇ ਪਹਿਲ ਨੂੰ ਪੂਰਾ ਕਰਨ ਦੇ ਲਈ ਟਰਾਈਡੈਂਟ ਵਚਨਬੱਧ ਹੈ। ਹਾਲ ਹੀ ਵਿਚ ਲਾਂਚ ਕੀਤੀ ਗਈ ਮੁਹਿੰਮ ਸਵੱਛਤਾ ਤੇ ਸਭ ਦਾ ਹੱਕ ਹੈ, ਦੇ ਤਹਿਤ ਟਰਾਈਡੈਂਟ ਵੱਲੋਂ ਐਡਵਾਂਸ ਤਕਨਾਲੋਜੀ ਨਾਲ ਬਣੇ ਕੁਝ ਵਿਸ਼ੇਸ਼ ਉਤਪਾਦ ਵੀ ਪੇਸ਼ ਕੀਤੇ ਹਨ। ਜਿਨ੍ਹਾਂ ਵਿਚ ਟ੍ਰਾਈ ਸੇਫ ਐਂਟੀ ਬੈਕਟੀਰੀਅਲ ਤੌਲੀਏ ਸ਼ਾਮਲ ਹਨ । ਜੀਵਾਣੂਰੋਧੀ ਬਣੇ 6 ਤੌਲੀਆਂ ਦਾ ਟ੍ਰਾਈ ਸੇਫ ਫੈਮਿਲੀ ਪੈਕ ਕੇਵਲ 999 ਰੁਪਏ ਚ ਲਾਂਚ ਕੀਤਾ ਗਿਆ ਹੈ । ਟਰਾਈਡੈਂਟ ਲਿਮਟਿਡ ਦੇ ਦੇਸ਼ ਭਰ ਅੰਦਰ ਸਥਾਪਤ ਇਨ੍ਹਾਂ 12 ਐਕਸਕਲੂਸਿਵ ਬਰਾਂਡ ਸ਼ੋਅਰੂਮਾਂ ਚ ਨਵੇਂ ਲਾਂਚ ਕੀਤੇ ਗਏ ਟਰਾਈ ਸੇਵ ਫੈਮਿਲੀ ਪੈਕ ਦੇ ਨਾਲ ਟਰਾਈਡੈਂਟ ਉਤਪਾਦਾਂ ਦੀ ਸੰਪੂਰਨ ਰੇਂਜ ਹੁਣ ਗਾਹਕਾਂ ਦੇ ਲਈ ਉਪਲੱਬਧ ਹੈ।
ਇੱਕ ਵਿਸ਼ੇਸ਼ ਪੇਸ਼ਕਸ਼ ਦੇ ਤਹਿਤ ਟਰਾਈਡੈਂਟ ਵੱਲੋਂ ਗਣਤੰਤਰ ਦਿਵਸ ਤੋਂ ਬਸੰਤ ਪੰਚਮੀ 16 ਫਰਵਰੀ 2021 ਤਕ ਸਾਰੇ ਹੋਮ ਟੈਕਸਟਾਈਲ ਉਤਪਾਦਾਂ ਦੇ ਗਾਹਕਾਂ ਦੇ ਲਈ 25 ਫੀਸਦੀ ਦੀ ਵਿਸ਼ੇਸ਼ ਛੂਟ ਵੀ ਦਿੱਤੀ ਜਾ ਰਹੀ ਹੈ।