ਨੋਦੀਪ ਕੌਰ ਕੇਸ ਦੇ ਗ੍ਰਿਫਤਾਰ ਇੱਕ ਹੋਰ ਮੁਲਜ਼ਮ ਨੂੰ ਕਈ ਗੰਭੀਰ ਸੱਟਾਂ, ਮੈਡੀਕਲ ਰਿਪੋਰਟ 'ਚ ਖੁਲਾਸਾ
ਚੰਡੀਗੜ੍ਹ, 25 ਫਰਵਰੀ 2021 - ਨੋਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਚਾਰ ਦਿਨ ਬਾਅਦ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ 16 ਜਨਵਰੀ ਨੂੰ ਹਰਿਆਣਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਚੰਡੀਗੜ੍ਹ ਵੱਲੋਂ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ। ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ (24) ਦੀ ਡਾਕਟਰੀ ਜਾਂਚ ਵਿੱਚ ਉਸ ਨੂੰ ਕਈ ਸੱਟਾਂ ਦਾ ਖੁਲਾਸਾ ਹੋਇਆ ਹੈ, ਅਤੇ ਉਸ ਦੇ ਸ਼ਰੀਰ 'ਚ ਦੋ ਫਰੈਕਚਰ ਵੀ ਸਾਹਮਣੇ ਆਏ ਹਨ ਜੋ ਕਿ ਦੋ ਹਫ਼ਤਿਆਂ ਤੋਂ ਵੀ ਪੁਰਾਣੇ ਹਨ।
ਦਾ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਨੋਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਚਾਰ ਦਿਨ ਬਾਅਦ ਕੁਮਾਰ ਨੂੰ 16 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 19 ਫਰਵਰੀ ਨੂੰ ਅਦਾਲਤ ਨੇ ਐਸਪੀ, ਸੋਨੀਪਤ ਜੇਲ੍ਹ ਨੂੰ ਨਿਰਦੇਸ਼ ਦਿੱਤੇ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਕਰਾਈ ਜਾਵੇ ਕਿਉਂਕਿ ਸ਼ਿਵ ਕੁਮਾਰ ਦੇ ਪਿਤਾ ਰਾਜਬੀਰ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵ ਕੁਮਾਰ ਨਾਲ “ਪੁਲਿਸ ਤਸ਼ੱਦਦ” ਕੀਤਾ ਗਿਆ ਸੀ।
ਹਰਿਆਣਾ ਦੇ ਡੀਜੀਪੀ, ਮਨੋਜ ਯਾਦਵ ਅਤੇ ਸੋਨੀਪਤ ਐਸਪੀ, ਜਸ਼ਨਦੀਪ ਸਿੰਘ ਰੰਧਾਵਾ ਨੇ, ਦ ਇੰਡੀਅਨ ਐਕਸਪ੍ਰੈਸ ਅੱਗੇ ਤਸ਼ੱਦਦ ਦੇ ਦੋਸ਼ਾਂ 'ਤੇ ਕੁੱਝ ਵੀ ਬੋਲਣ ਤੋਂ ਮਨਾਂ ਕਰ ਦਿੱਤਾ।
ਜੀਐਮਸੀਐਚ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਮਾਰ (23) ਦੇ “ਸੱਜੇ ਪੈਰ 'ਚ ਸੋਜ ਹੈ… ਖੱਬੇ ਪੈਰ 'ਚ ਵੀ ਸੋਜ ਅਤੇ ਸੱਟ ਹੈ, ਸੱਜੇ ਪੈਰ ਦੀ ਤੀਜੀ ਉਂਗਲ ਦੇ ਨਹੁੰ ਟੁੱਟੇ ਹੋਏ ਹਨ ਅਤੇ ਚਮੜੀ ਦਾ ਰੰਗ ਲਾਲ ਹੋ ਗਿਆ ਹੈ ਅਤੇ ਜੋ ਕਿ ਅੰਦਰੂਨੀ ਸੱਟਾਂ ਵੱਲ ਇਸ਼ਾਰਾ ਕਰਦੀਆਂ ਹਨ।