ਵੀਡੀਓ: ਕਾਂਗਰਸੀ ਐਮ ਐਲ ਏ ਫਤਿਹਜੰਗ ਬਾਜਵਾ ਆਪਣੇ ਮੁੰਡੇ ਨੂੰ ਮਿਲੀ ਨੌਕਰੀ ਬਾਰੇ ਕਰ ਰਹੇ ਅਹਿਮ ਐਲਾਨ
ਚੰਡੀਗੜ੍ਹ, 24 ਜੂਨ 2021 - ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫ਼ਤਹਿਜੰਗ ਬਾਜਵਾ ਨੇ ਆਪਣੇ ਮੁੰਡੇ ਨੂੰ ਪੰਜਾਬ ਕੈਬਨਿਟ ਵੱਲੋਂ ਦਿੱਤੀ ਗਈ ਪੁਲਿਸ ਇੰਸਪੈਕਟਰ ਦੀ ਨੌਕਰੀ ਸਵੀਕਾਰ ਨਾ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਅਤੇ ਪੰਜਾਬ ਦੇ ਦੋ ਮੰਤਰੀਆਂ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸ: ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ’ਤੇ ਹੱਲਾ ਬੋਲਦਿਆਂ ਕਿਹਾ ਕਿ ਹੁਣ ਜਦ ਉਨ੍ਹਾਂ ਦੇ ਬੇਟੇ ਅਤੇ ਪਰਿਵਾਰ ਨੇ ਇਹ ਨੌਕਰੀ ਤਿਆਗ ਕੇ ਇਕ ਲੀਕ ਖਿੱਚ ਦਿੱਤੀ ਹੈ ਤਾਂ ਜਾਖ਼ੜ, ਤ੍ਰਿਪਤ ਬਾਜਵਾ ਅਤੇ ਸਰਕਾਰੀਆ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਵਾਈਆਂ ਚੇਅਰਮੈਨੀਆਂ ਹਫ਼ਤੇ ਦੇ ਅੰਦਰ ਅੰਦਰ ਛੁਡਵਾਉਣ ਤੇ ਅਸਤੀਫੇ ਦੁਆਉਣ।
ਫਤਹਿ ਬਾਜਵਾ ਨੇ ਕਿਹਾ ਕਿ ਜਾਖ਼ੜ ਦਾ ਭਤੀਜਾ ਅਜੈ ਵੀਰ ਜਾਖ਼ੜ ਪੰਜਾਬ ਫ਼ਾਰਮਰਜ਼ ਕਮਿਸ਼ਨ ਦਾ ਚੇਅਰਮੈਨ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੇਟਾ ਰਵੀਨੰਦਨ ਸਿੰਘ ਬਾਜਵਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ ਅਤੇ ਸੁੱਖ ਸਰਕਾਰੀਆ ਦਾ ਭਤੀਜਾ ਦਿਲਰਾਜ ਸਿੰਘ ਸਰਕਾਰੀਆ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੇਨ ਹੈ।
ਬਾਕੀ ਹੋਰ ਕੀ ਕਿਹਾ ਫਤਹਿ ਬਾਜਵਾ ਨੇ? ਹੇਠ ਵੀਡੀੳ 'ਚ ਦੇਖੋ
https://www.facebook.com/BabushahiDotCom/videos/2656026298023953