ਨਵਜੋਤ ਸਿੱਧੂ ਨੂੰ ਮਿਲੇਗਾ ਕਿਹੜਾ ਅਹੁਦਾ ? ਕੀ ਪ੍ਰਧਾਨਗੀ ਮਿਲੇਗੀ ਜਾਂ ….? ਕੀ ਸਹਿਮਤ ਹੋ ਗਏ ਸਿੱਧੂ ? ਕੀ ਹੋਏਗੀ ਵਜ਼ਾਰਤੀ ਰੱਦੋ-ਬਦਲ ?
ਚੰਡੀਗੜ੍ਹ 30 ਜੂਨ 2021 - ਨਵਜੋਤ ਸਿੱਧੂ ਨੇ ਹਾਈਕਮਾਨ ਨਾਲ ਮੁਲਾਕਾਤ ਕਰ ਲਈ ਹੈ। ਬੁੱਧਵਾਰ ਸਵੇਰੇ ਸਿੱਧੂ ਪ੍ਰਿਯੰਕਾ ਨੂੰ ਮਿਲੇ ਫਿਰ ਸ਼ਾਮ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਦੋਵਾਂ ਦੀ ਮੁਲਾਕਾਤ ਤਕਰੀਬਨ 1 ਘੰਟਾਂ ਹੋਈ। ਹਾਲਾਂਕਿ ਮੀਟਿੰਗ ਤੋਂ ਬਾਅਦ ਸਿੱਧੂ ਮੀਡੀਆ ਨਾਲ ਗੱਲਬਾਤ ਕਰੇ ਬਿਨ੍ਹਾਂ ਹੀ ਚਲੇ ਗਏ। ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ’ਤੇ ਕਈ ਵਾਰ ਨਿਸ਼ਾਨੇ ਲਾਉਂਦੇ ਆ ਰਹੇ ਸਨ। ਅਜਿਹੇ ਵਿਚ ਸਿੱਧੂ ਦੀ ਹਾਈਕਮਾਨ ਨਾਲ ਮੀਟਿੰਗ ਦੇ ਕਈ ਮਾਇਨੇ ਨੇ ਕਿ ਆਉਣ ਵਾਲੇ ਸਮੇਂ ਵਿਚ ਸਿੱਧੂ ਨੂੰ ਪੰਜਾਬ ਵਿਚ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।
ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ, ਡਿਪਟੀ ਸੀਐਮ ਤੇ ਕੰਪੇਨ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਜਾ ਸਕਦਾ? ਸਿੱਧੂ ਨੂੰ ਕਿਹੜਾ ਅਹੁਦਾ ਮਿਲੇਗਾ ਇਹ ਸਭ ਆਉਣ ਵਾਲੇ ਦਿਨਾਂ ਵਿਚ ਸਾਫ ਹੋ ਜਾਵੇਗਾ।
ਇਹ ਵੀ ਸੰਭਾਵਨਾ ਹੈ ਕਿ ਕੋਈ ਸਮਝੌਤਾ ਫ਼ਾਰਮੂਲਾ ਐਲਾਨ ਕਰਨ ਤੋਂ ਪਹਿਲਾਂ ਸੋਨੀਆ ਅਤੇ ਰਾਹੁਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭਰੋਸੇ 'ਚ ਲੈਣਗੇ .
ਕਿਆਸ ਹਨ ਕਿ ਸਿੱਧੂ ਨੂੰ ਕੋਈ ਅਹੁਦਾ ਐਲਾਨਣ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਜਾਣਗੇ। ਉਥੇ ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਮੁਲਕਾਤ ਕਰਨਗੇ। ਹਾਲਾਂਕਿ ਕੈਪਟਨ ਪਹਿਲਾਂ ਵੀ ਦਿੱਲੀ ਗਏ ਸੀ ਪਰ ਸਿਰਫ ਤਿੰਨ ਮੈਂਬਰੀ ਕਮੇਟੀ ਨੂੰ ਮਿਲਕੇ ਹੀ ਵਾਪਸ ਆ ਗਏ ਸੀ। ਪੰਜਾਬ ਕਾਂਗਰਸ ਵਿਚ ਸਿੱਧੂ ਨੂੰ ਲੈ ਕੇ ਕਾਟੋ ਕਲੇਸ਼ ਚਲਦਾ ਆ ਰਿਹਾ।
ਇਹ ਵੀ ਸੰਭਾਵਨਾ ਹੈ ਕਿ ਕੋਈ ਸਮਝੌਤਾ ਫ਼ਾਰਮੂਲਾ ਐਲਾਨ ਕਰਨ ਤੋਂ ਪਹਿਲਾਂ ਸੋਨੀਆ ਅਤੇ ਰਾਹੁਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭਰੋਸੇ 'ਚ ਲੈਣਗੇ
ਕਿਆਸ ਹਨ ਕਿ ਸਿੱਧੂ ਨੂੰ ਕੋਈ ਅਹੁਦਾ ਐਲਾਨਣ ਤੋਂ ਪਹਿਲਾਂ
ਸੁਲਾਹ -ਸਫ਼ਾਈ ਅਤੇ ਕਾਂਗਰਸ ਨੂੰ ਇਕ ਪਲੇਟਫ਼ਾਰਮ ਤੇ ਇਕੱਠਾ ਕਰਨ ਦੇ ਸਮਝੌਤੇ ਫ਼ਾਰਮੂਲੇ 'ਚ ਪੰਜਾਬ ਕੈਬਨਿਟ 'ਚ ਅਦਲਾ-ਬਦਲੀ ਵੀ ਸ਼ਾਮਲ ਹੋ ਸਕਦੀ ਹੈ .