ਅਕਾਲੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਮੁੜ ਬਣਾਉਣਗੇ ਟਰੱਕ ਯੂਨੀਅਨ, ਚੰਦੂਮਾਜਰਾ ਨੇ ਕੀਤਾ ਐਲਾਨ, ਵੀਡੀਓ ਵੀ ਦੇਖੋ...
ਰਵੀ ਜੱਖੂ
ਚੰਡੀਗੜ੍ਹ, 7 ਜੁਲਾਈ 2021 - ਸ਼ੋਮਣੀ ਅਕਾਲੀ ਦਲ ਵੱਲੋਂ ਟਰਾਂਸਪੋਰਟ ਵਿੰਗ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਪਾਰਟੀ ਦੀ ਸੀਨੀਅਰ ਆਗੂ ਪੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਟਰੱਕ ਯੂਨੀਅਨ ਮੁੜ ਬਣਾਈਆ ਜਾਣਗੀਆਂ। ਯੂਨੀਅਨ ਦਾ ਪ੍ਰਧਾਨ ਟਰੱਕ ਉਪਰੇਟਰ ਹੀ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਕ ਸਾਲ ਦਾ ਟੈਕਸ ਇੱਕ ਵਾਰ ਹੀ ਲਿਆ ਜਾਵੇਗਾ। ਜਿਸ ਦਾ ਸਟੀਕਰ ਜਾਰੀ ਕੀਤਾ ਜਾਵੇਗਾ। ਤਾਂ ਜੋ ਕਿਸੇ ਵੀ ਟਰੱਕ ਵਾਲੇ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ। ਉਹਨਾਂ ਕਿਹਾ ਕਿ ਬੀਤੇ ਸਾਲਾ ਵਿੱਚ ਕਰੀਬ 40 ਹਾਜ਼ਰ ਟਰੱਕ ਵਿਕ ਚੁੱਕੇ ਹਨ।
ਅੱਗੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕੇ ਕਿਸਾਨ ਮੋਰਚੇ ਵੱਲੋਂ ਤੇਲ ਦੀਆ ਕੀਮਤਾਂ ਨੂੰ ਲੈ ਭਲਕੇ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਦਾ ਅਕਾਲੀ ਦਲ ਸਮਰਥਨ ਕਰਦਾ ਹੈ।
12 ਜੁਲਾਈ ਨੂੰ ਪਟਿਆਲ਼ੇ ਵਿੱਚ ਟੈਕਸੀ ਅਤੇ ਟਰਾਂਸਪੋਰਟਾਂ ਵੱਲੋ ਸੰਕੇਤ ਧਰਨਾ ਦਿੱਤਾ ਜਾਵੇਗਾ। ਜਿੱਥੇ ਸੀ.ਐਮ ਪੰਜਾਬ ਦੇ ਘਰ ਜਾ ਕੇ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਸੂਬਾ ਸਰਕਾਰ ਪਟਰੋਲ ਡੀਜ਼ਲ ਤੇ ਟੈਕਸ ਘਟਾ ਸਕੇ।
ਵੀਡੀਓ: ਅਕਾਲੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਮੁੜ ਬਣਾਉਣਗੇ ਟਰੱਕ ਯੂਨੀਅਨ, ਚੰਦੂਮਾਜਰਾ ਨੇ ਕੀਤਾ ਐਲਾਨ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.facebook.com/BabushahiDotCom/