ਪੰਜਾਬ 'ਚ ਨਵੇਂ ਫਰੰਟ "ਸਾਂਝਾ ਸੁਨਹਿਰਾ ਪੰਜਾਬ" ਦਾ ਆਗਾਜ਼ - ਵੀਡੀੳ ਵੀ ਦੇਖੋ
ਰਵੀ ਜੱਖੂ
ਚੰਡੀਗੜ੍ਹ, 25 ਅਗਸਤ 2021 - ਪੰਜਾਬ 'ਚ ਇੱਕ ਨਵੇਂ ਫਰੰਟ "ਸਾਂਝਾ ਸੁਨਹਿਰਾ ਪੰਜਾਬ" ਮੰਚ ਦਾ ਆਗਾਜ਼ ਹੋ ਗਿਆ ਹੈ। ਇਸ ਮੰਚ ਦੇ ਲਾਂਚ ਸਮਾਗਮ ਮੌਕੇ ਸਾਬਕਾ ਡਿਪਲੋਮੈਟ ਕੇ.ਸੀ ਸਿੰਘ ਨੇ ਦੱਸਿਆ ਕਿ ਇਸ ਮੰਚ 'ਚ ਪੰਜਾਬ ਦੇ ਕਈ ਨਾਮੀ ਚਿਹਰੇ ਜੁੜੇ ਹਨ, ਜਿੰਨ੍ਹਾਂ ਦਾ ਮਕਸਦ ਪੰਜਾਬ ਨੂੰ ਮੁੜ ਸੁਨਹਿਰੀ ਬਣਾਉਣਾ ਹੈ। ਇਸੇ ਕਰਕੇ ਇਸ ਮੰਚ ਦਾ ਨਾਂਅ "ਸਾਂਝਾ ਸੁਨਹਿਰਾ ਪੰਜਾਬ" ਰੱਖਿਆ ਗਿਆ ਹੈ।
ਇਸ ਮੰਚ ਨਾਲ ਭਾਈ ਬਲਦੀਪ ਸਿੰਘ ਵੀ ਜੁੜੇ ਹਨ। ਕੇ.ਸੀ ਸਿੰਘ ਨੇ ਪੰਜਾਬ ਦੀਆ ਸਿਆਸੀ ਪਾਰਟੀਆਂ ‘ਤੇ ਨਿਸ਼ਾਨੇ ਲਾਏ। ਉਨ੍ਹਾਂ ਪੰਜਾਬ ਨੂੰ ਦੇਸ਼ ਦਾ ਪ੍ਰਮੁਖ ਸੂਬਾ ਬਣਾਏ ਜਾਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨ ਅੰਦੋਲਨ, ਫ਼ਸਲੀ ਚੱਕਰ ਵਿੱਚ ਕਿਸਾਨੀ ਨੂੰ ਬਾਹਰ ਕੱਢਣਾ, ਕਿਸਾਨ ਦੀ ਆਮਦਨ ਵਿੱਚ ਵਾਧਾ ਕਰਨ ਬਾਰੇ, ਮਾਫਿਆ ਪੁਲਿਸ ਅਤੇ ਸਿਆਸੀ ਲੋਕਾਂ ਦੇ ਗਠਜੋੜ ਨੂੰ ਤੋੜਨਾ, ਨੋਜਵਾਨਾਂ ਨੂੰ ਸਿੱਖਿਆ, ਰੋਜ਼ਗਾਰ ਦੇਣਾ, ਇੰਡਰਸਟਰੀ ਲੈ ਕੇ ਆਉਣ, ਹੈਲਥ ਕੇਅਰਜਿਹੀਆਂ ਮੁੱਖ ਗੱਲਾਂ 'ਤੇ ਗੌਰ ਕਰਨਾ ਹੈ।
ਇਸ ਮੰਚ ਵਿੱਚ ਸਾਬਕਾ ਜੱਜ,ਐਨ.ਆਰ.ਆਈ, ਸਾਬਕਾ ਫੌਜੀ ਅਫਸਰ , ਪ੍ਰੋਫੈਸਰ , ਪੁਲਿਸ ਅਫਸਰ , ਡਾਕਟਰ , ਖਿਡਾਰੀ ਸ਼ਾਮਿਲ ਨੇ। ਹੇਠ ਦੇਖੋ ਵੀਡੀੳ