ਵੀਡੀਓ: ਹਰੀਸ਼ ਰਾਵਤ ਦੀ ਕੈਪਟਨ ਨਾਲ ਮੀਟਿੰਗ ਹੋਈ ਖਤਮ, ਦੇਖੋ ਕੀ ਨਿਕਲਿਆ ਨਤੀਜਾ ? ਕੀ ਹੋਏਗਾ ਨਿਬੇੜਾ ਕਾਂਗਰਸ ਦੇ ਕਲੇਸ਼ ਦਾ ?
ਵੀਡੀਓ: ਕੈਪਟਨ ਨਾਲ ਕੀ ਗੱਲਬਾਤ ਹੋਈ ਹਰੀਸ਼ ਰਾਵਤ ਦੀ ? ਸੁਣੋ ਖੁਦ ਰਾਵਤ ਤੋਂ...
ਚੰਡੀਗੜ੍ਹ, 1 ਸਤੰਬਰ 2021 - ਹਰੀਸ਼ ਰਾਵਤ ਨੇ ਅੱਜ ਕੈਪਟਨ ਨਾਲ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕੇ ਡਰੱਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਕੇ ਬਿਜਲੀ ਸਮਝੌਤੇ ਵਿੱਚ ਅਕਾਲੀ ਦਲ ਨੇ ਅਜਿਹਾ ਸਮਝੌਤਾ ਕੀਤਾ ਜੋ ਜੇ ਖਤਮ ਹੁੰਦੇ ਹਨ ਤਾਂ ਬਹੁਤ ਸਮੱਸਿਆ ਹੋ ਜਾਵੇਗੀ ਨਾਲ ਹੀ ਪਾਵਰ ਸਪਲਾਈ ਵੀ ਘੱਟ ਜਾਵੇਗੀ। ਗੱਲਬਾਤ ਦੌਰਾਨ ਰਾਵਤ ਨੇ ਬੱਸ ਪਰਮਿਟ ਨੂੰ ਲੈ ਕੇ ਵੀ ਗੱਲ ਕੀਤੀ ਹੈ।
ਇਸ ਤੋਂ ਅੱਗੇ 18 ਨੁਕਤਾ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਵਿੱਚੋਂ ਬਰਗਾੜੀ ਵੀ ਇੱਕ ਸੀ ਜਿਸ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਤੇ ਸੰਭਵ ਕੰਮ ਕੀਤਾ ਜਾਵੇ ਅਤੇ ਦੂਜਾ ਮਸਲਾ ਖੇਤੀ ਕਾਨੂੰਨ ਦਾ ਹੈ, ਜਿਸ 'ਤੇ ਸੀ ਐਮ ਨੇ ਕਿਹਾ ਕਿ ਉਹ ਇਸ ਮਸਲੇ 'ਤੇ ਪਹਿਲਾ ਹੀ ਕੰਮ ਕਰ ਰਹੇ ਹਨ। ਪੰਜਾਬ ਨੇ ਖੇਤੀ ਕਾਨੂੰਨੀ ਨੂੰ ਰੱਦ ਕੀਤਾ ਜਦੋਂ ਕਿ ਕਈ ਹੋਰ ਸੂਬਿਆਂ ਨੇ ਵੀ ਪੰਜਾਬ ਨੂੰ ਫੋਲੋ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.facebook.com/BabushahiDotCom/videos/393052818879113