ਸੀ ਐਮ ਚੰਨੀ ਦੇ ਹੱਕ 'ਚ ਡਟੇ ਜਾਖੜ - ਕਿਹਾ ਬੱਸ ਕਰੋ ਹੁਣ ਇੱਥੇ ਹੀ ਡੱਕਾ ਲਾ ਦਿਓ ..
ਚੰਡੀਗੜ੍ਹ, 30 ਸਤੰਬਰ, 2021: ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਟੇਢੇ ਢੰਗ ਨਾਲ ਨਵਜੋਤ ਸਿੱਧੂ ਦੇ ਸਟੈਂਡ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਚੰਨੀ ਦੇ ਹੱਕ ਵਿਚ ਆ ਖੜ੍ਹੇ ਹਨ . ਉਨ੍ਹਾਂ ਕਿਹਾ ਹੈ ਵਾਰ ਵਾਰ ਮੁੱਖ ਮੰਤਰੀ ਦੀ ਅਥਾਰਿਟੀ ਨੂੰ ਖੋਰਾ ਲਾਉਣ ਦੇ ਯਤਨਾਬੰਦ ਹੋਣੇ ਚਾਹੀਦੇ ਹਨ. ਹੁਣ ਅੱਤ ਹੋ ਚੁੱਕੀ ਹੈ ਜਿਸ ਨੂੰ ਰੋਕਣਾ ਲਾਜ਼ਮੀ ਹੈ .
ਆਪਣੇ ਟਵੀਟ ਵਿਚ ਜਾਖੜ ਨੇ ਕਿਹਾ ਹੈ ਕਿ ਏ ਜੀ ਅਤੇ ਡੀ ਜੀ ਪੀ ਦੀਆਂ ਨਿਯੁਕਤੀਆਂ ਦੇ ਮੁੱਦੇ ਤੇ ਚੁੱਕੇ ਗਏ ਸਵਾਲ ਅਸਲ ਵਿਚ ਮੁੱਖ ਮੰਤਰੀ ਅਤੇ ਹੋਮ ਮਨਿਸਟਰ ਦੀ ਨੇਕ-ਨੀਤੀ ਅਤੇ ਯੋਗਤਾ ਤੇ ਸਵਾਲੀਆ ਨਿਸ਼ਾਨ ਲਾਉਣਾ ਹੈ .
ਇਸ ਮਾਮਲੇ ਦਾ ਹੁਣ ਇੱਕੋ ਵਾਰ ਨਿਤਾਰਾ ਹੋ ਜਾਣਾ ਚਾਹੀਦਾ ਹੈ .
ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਅਸਤੀਫ਼ਾ ਦੇਣ ਤੋਂ ਬਾਅਦ ਐਡਵੋਕੇਟ ਜਨਰਲ ਅਤੇ ਡੀ ਜੀ ਪੀ ਦੀਆਂ ਨਿਯੁਕਤੀਆਂ ਤੇ ਸਵਾਲ ਚੁੱਕੇ ਸਨ .