ਕੀ ਨਿਹੰਗ ਅਮਨ ਸਿੰਘ ਓਹੀ ਅਮਨ ਸਿੰਘ ਬਾਬਾ ਹੈ ਜੋ ਸਮਗਲਿੰਗ ਦਾ ਦੋਸ਼ੀ ਹੈ ਜਾਂ ਕੋਈ ਹੋਰ ? ਬਰਨਾਲਾ ਪੁਲਿਸ ਦੇ ਰਿਕਾਰਡ ਨੇ ਲਖਬੀਰ ਸਿੰਘ ਕਤਲ ਕੇਸ ਬਾਰੇ ਉਠਾਏ ਨਵੇਂ ਸਵਾਲ
ਕਮਲਜੀਤ ਸਿੰਘ ਸੰਧੂ
ਬਰਨਾਲਾ, 20 ਅਕਤੂਬਰ 2021 - ਜ਼ਿਲ੍ਹਾ ਬਰਨਾਲਾ ਦੇ ਮਹਿਲਕਲਾ ਥਾਣੇ ਤੋਂ ਲਖਬੀਰ ਸਿੰਘ ਸਿੰਘੂ ਬਾਰਡਰ ਕਤਲ ਕੇਸ ਵਿੱਚ ਚਰਚਾ ਵਿੱਚ ਆਏ ਨਿਹੰਗ ਸਿੰਘ ਅਮਨ ਸਿੰਘ ਬਾਬਾ ਦੇ ਨਾਲ ਰਲਦੇ ਮਿਲਦੇ ਬੰਦੇ ਅਮਨ ਸਿੰਘ ਬਾਰੇ ਵੱਡਾ ਖੁਲਾਸਾ ਹੋਇਆ ਹੈ।
ਮਹਿਲਕਲਾ ਥਾਣੇ ਦੇ ਇੰਚਾਰਜ ਐਸਐਚਓ ਬਲਜੀਤ ਸਿੰਘ ਨੇ ਖੁਲਾਸਾ ਕੀਤਾ ਕਿ 2017-18 ਵਿੱਚ ਪੁਲਿਸ ਨੇ ਇੱਕ ਨਸ਼ਾ ਤਸਕਰ ਕੋਲੋਂ ਵੱਡੀ ਮਾਤਰਾ ਵਿੱਚ 35 ਬੋਰੀਆਂ ਗਾਂਜਾ, ਲਗਭਗ 9 ਕੁਇੰਟਲ 10 ਕਿਲੋਗ੍ਰਾਮ ਬਰਾਮਦ ਕੀਤਾ ਸੀ, ਜਿਸ ਵਿੱਚ 5 ਲੋਕਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਗੇ ਦੀ ਪੁਲਿਸ ਜਾਂਚ ਵਿੱਚ ਅਮਨ ਸਿੰਘ ਬਾਬਾ ਦਾ ਨਾਮ ਸੀ ਜਿਸਦੇ ਖਿਲਾਫ ਮਹਿਲ ਕਲਾ ਥਾਣੇ ਵਿੱਚ ਐਫਆਈਆਰ ਨੰਬਰ 6 ਦਰਜ ਕੀਤੀ ਗਈ ਸੀ। ਪਰ ਉਸ ਸਮੇਂ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਬਾਬਾ ਅਮਨ ਸਿੰਘ 2020 ਵਿੱਚ ਹਾਈਕੋਰਟ ਤੋਂ ਐਂਟੀਸੈਪਟਰੀ ਬੇਲ ਲੈ ਕੇ ਪੁਲਿਸ ਦੇ ਸਾਹਮਣੇ ਪੇਸ਼ ਹੋਇਆ ਸੀ, ਜਿਸਦੇ ਖਿਲਾਫ ਪੁਲਿਸ ਦੁਆਰਾ ਚਲਾਨ ਤਿਆਰ ਹੈ ਅਤੇ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
2018 ਦੀ ਐਫਆਈਆਰ ਨੰਬਰ 6 ਐਨਡੀਪੀਐਸ ਦੇ ਅਧੀਨ ਧਾਰਾ 20, 21, 25, 29 ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਅਮਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਧਾਰਾ 29 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਐਸਐਚਓ ਬਲਜੀਤ ਸਿੰਘ ਨੇ ਇਹ ਵੀ ਕਿਹਾ ਕਿ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਸਿੰਘੂ ਬਾਰਡਰ ਕਤਲ ਕੇਸ 'ਚ ਸ਼ਾਮਿਲ ਬਾਬਾ ਨਿਹੰਗ ਸਿੰਘ ਅਮਨ ਸਿੰਘ ਉਹੀ ਵਿਅਕਤੀ ਹੈ ਜਿਸਦੇ ਖਿਲਾਫ ਮਹਿਲ ਕਲਾ ਥਾਣਾ ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ, ਜੇ ਇਹ ਉਹੀ ਹੈ ਬਾਬਾ ਅਮਨ ਸਿੰਘ ਹੈ ਤਾਂ ਫਿਰ ਹੋਰ ਜਾਂਚ ਕੀਤੀ ਜਾਵੇਗੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।