ਚੰਡੀਗੜ੍ਹ, 5 ਜਨਵਰੀ 2021 - ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ 'ਤੇ ਬੋਲਦਿਆਂ ਸੀਐਮ ਚੰਨੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਰੈਲੀ 'ਚ ਸ਼ਾਮਲ ਕੀਤੇ ਬਿਨਾਂ ਵਾਪਸ ਪਰਤਣਾ ਪਿਆ। "ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਹਾਂ।
ਮੈਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸਵਾਗਤ ਕਰਨ ਦੀ ਯੋਜਨਾ ਬਣਾਈ ਸੀ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਵੀ ਉਨ੍ਹਾਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ। ਪਰ, ਮੇਰੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਇੱਕ ਪੀਏ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ, ਜਿਸ ਤੋਂ ਬਾਅਦ ਮੈਨੂੰ ਰੱਦ ਕਰਨਾ ਪਿਆ।
ਜਿਸ ਤੋਂ ਬਾਅਦ ਇਸ ਬਾਰੇ ਮੈਂ ਆਪਣੀ ਕੈਬਨਿਟ ਨਾਲ ਵੀ ਗੱਲ ਡਿਸਕਸ ਕੀਤੀ ਤਾਂ ਮੈਂ ਪ੍ਰਧਾਨ ਮੰਤਰੀ ਤੱਕ ਸੂਚਿਤ ਕੀਤਾ ਅਤੇ ਮੈਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਡਿਊਟੀ ਲਗਾਈ ਕੇ ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ।
ਕੱਲ੍ਹ 8 ਵਜੇ ਦੇ ਕਰੀਬ ਮੈਨੂੰ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਨੂੰ ਰੋਕਣ ਲਈ ਲੋਕ ਸੜਕਾਂ 'ਤੇ ਬੈਠ ਗਏ। ਅਸੀਂ ਕੋਸ਼ਿਸ਼ ਕਰਕੇ 3 ਵਜੇ ਤੱਕ ਲੋਕਾਂ ਨੂੰ ਸੜਕਾਂ ਤੋਂ ਉਠਾਇਆ।
ਰਾਤ ਨੂੰ 1:30 ਵਜੇ ਮੈਂ ਚੀਫ ਸੈਕਟਰੀ ਦਾ ਫੋਨ ਆਇਆ ਕਿ ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲ ਕਰਵਾ ਦੋ। ਪਰ ਮੈਂ ਉਹਨਾਂ ਨਾਲ ਗੱਲ ਕੀਤੀ। ਸਵੇਰੇ 6:30 ਵਜੇ ਦੇ ਲਗਭਾਗ ਆਈ ਬੀ ਦੇ ਡਰਾਇਕਟਰ ਦਾ ਫ਼ੋਨ ਆਇਆ ਕਿ ਸਭ ਠੀਕ ਹੋ ਗਿਆ।
ਅੱਗੇ ਚੰਨੀ ਨੇ ਕਿਹਾ ਕੇ ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਹੋਇਆ। ਕਿਸਾਨ ਪਹਿਲਾ ਵੀ ਦਿੱਲੀ ਧਰਨੇ ਵਿੱਚ ਰਹੇ।
ਇਹ ਬਿਲਕੁਲ ਗਲਤ ਹੈ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਏ ਤਾਂ ਉਹਨਾਂ ਨਾਲ ਹੋਈ ਘਟਨਾ ਦਾ ਪੰਜਾਬ ਸਰਕਾਰ ਨਾਲ ਜੋੜਿਆ ਜਾ ਰਿਹਾ। ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਲਿਆ। ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਪਿਆਰ ਅਤੇ ਸਤਿਕਾਰ ਕਰਦੇ ਸੀ ਅਤੇ ਕਰਦੇ ਹਾਂ ਅਤੇ ਕਰਦੇ ਰਹਾਂਗੇ। ਮੈਂ ਆਪਣੇ ਪੰਜਾਬ ਦੇ ਲੋਕਾਂ 'ਤੇ ਕੋਈ ਗੋਲੀ ਜਾ ਲਾਠੀ ਨਹੀਂ ਚਲਾਉਣਾ ਚਾਹੁੰਦਾ।
ਜਦੋਂ ਪ੍ਰਧਾਨ ਮੰਤਰੀ ਸੜਕ ਰਾਹੀਂ ਜਾ ਰਹੇ ਸੀ ਇਸ ਦੌਰਾਨ ਕੁਝ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰਨ ਲਈ ਸੜਕ ਜਾਮ ਕਰ ਦਿੱਤੀ। ਇਹ ਸੁਭਾਵਿਕ ਹੈ ਕਿਉਂਕਿ ਮੈਨੂੰ ਅਕਸਰ ਇਸ ਤਰ੍ਹਾਂ ਦੇ ਅੰਦੋਲਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ, ਉਨ੍ਹਾਂ ਦਾ ਇਰਾਦਾ ਪ੍ਰਧਾਨ ਮੰਤਰੀ 'ਤੇ ਹਮਲਾ ਕਰਨਾ ਨਹੀਂ ਸੀ। ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਸੀ ਅਤੇ ਇਸ ਨੂੰ ਉਲੰਘਣਾ ਨਾਲ ਸਬੰਧਤ ਨਹੀਂ ਕੀਤਾ ਜਾ ਸਕਦਾ। ਪੰਜਾਬੀ ਆਪਣੀ ਜਾਨ ਤੋਂ ਜਾ ਸਕਦਾ ਆਪਣਾ ਖ਼ੂਨ ਡੋਲ ਸਕਦਾ ਪਰ ਆਪਣੇ ਘਰ ਆਰੇ ਮਹਿਮਾਨ ਨੂੰ ਕੁਝ ਨਹੀਂ ਕਰੇਗਾ। ਜੇਕਰ ਕੇਂਦਰ ਨੂੰ ਲੱਗਦਾ ਹੈ ਕਿ ਇਹ ਰਾਜ ਸਰਕਾਰ ਵੱਲੋਂ ਸੁਰੱਖਿਆ ਦਾ ਉਲੰਘਣ ਕੀਤਾ ਗਿਆ ਹੈ ਤਾਂ ਸੂਬਾ ਸਰਕਾਰ ਇਸ ਦੀ ਜਾਂਚ ਕਰੇਗੀ।
PM Security lapse ਬਾਰੇ Channi ਦਾ ਜਵਾਬ -PM ਦੀ ਰੈਲੀ ਰੱਦ ਹੋਣ ਤੋਂ ਬਾਅਦ ਕੀ ਬੋਲੇ CM, ਸੁਣੋ
ਦੇਖੋ ਵੀਡੀਓ....
https://www.facebook.com/BabushahiDotCom