ਵੀਡਿਓ: ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ,ਪੜ੍ਹੋ ਤੇ ਸੁਣੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 15 ਫਰਵਰੀ 2022- ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਬਾਦਲ ਨੇ ਕਿਹਾ ਕਿ ਬੁਢਾਪਾ ਪੈਨਸ਼ਨ 1500 ਤੋ ਵਧਾ ਕੇ 3100 ਰੁਪਏ ਕੀਤੀ ਜਾਵੇਗੀ। ਸ਼ਗਨ ਸਕੀਮ 51000 ਤੋਂ ਵਧਾ ਕੇ 75000 ਰੁਪਏ ਕੀਤੀ ਜਾਵੇਗੀ। ਗਰੀਬਾਂ ਦੇ 5 ਲੱਖ ਮਕਾਨ ਪੰਜ ਸਾਲ ਵਿਚ ਬਣਾਏ ਜਾਣਗੇ। ਇਕ ਸਾਲ ਵਿਚ 1 ਲੱਖ ਗਰੀਬ ਲੋਕਾਂ ਦੇ ਮਕਾਨ ਬਣਾਏ ਜਾਣਗੇ। ਭਾਈ ਘਨੱਈਆ ਸਕੀਮ ਨੂੰ ਦੁਬਾਰਾ ਚਾਲੂ ਕਰਦੇ ਹੋਏ 10 ਲੱਖ ਦਾ ਬੀਮਾ ਹੋਵੇਗਾ। ਸਟੂਡੈਂਟ ਕਾਰਡ ਬਣਾਇਆ ਜਾਵੇਗਾ ਅਤੇ 10 ਲੱਖ ਤੱਕ ਦੀ ਲਿਮਿਟ ਰੱਖੀ ਜਾਵੇਗੀ। ਸਕੂਲਾਂ ਦੇ ਢਾਂਚੇ ਵਿਚ ਸੁਧਾਰ ਕੀਤਾ ਜਾਵੇਗਾ। ਸਰਕਾਰੀ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ।
400 ਯੂਨਿਟ(ਹਰ ਮਹੀਨੇ) ਹਰ ਪਰਿਵਾਰ ਲਈ ਫ੍ਰੀ ਹੋਣਗੇ, ਬਿਜਲੀ ਮਹਿਕੇ ਨੂੰ ਦਿੱਤੀ ਜਾ ਰਹੀ ਸਬਸੀਟੀ 2-3 ਸਾਲਾ ਵਿੱਚ ਖਤਮ ਕੀਤੀ ਜਾਵੇਗੀ, ਸੋਲਰ ਪਲਾਟ ਇੱਕ ਸਾਲ ਵਿੱਚ ਲੱਗ ਜਾਣਗੇ, 25 ਲੱਖ ਤੱਕ ਦੀ ਟਰਮਉਵਰ ਵਾਲੇ ਨੂੰ ਕੋਈ ਵੀ ਕਿਤਾਬ ਰੱਖਣ ਦੀ ਲੋੜ ਨਹੀਂ, ਮੁਲਜ਼ਮਾਂ ਲਈ 2004 ਦੀ ਪੈਂਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਮੁਲਜ਼ਮਾਂ ਤੇ ਕੇਸ ਵਾਪਸ ਲਏ ਜਾਣਗੇ, ਪੇ-ਕਮਿਸ਼ਨ ਬਾਦਲ ਸਾਹਿਬ ਨੇ ਸ਼ੁਰੂ ਕੀਤੇ, ਠੇਕੇ ਦੇ ਜੋ ਮੁਲਾਜ਼ਮ ਹਨ ਉਹ ਰੈਗਲਰ ਕੀਤੇ ਜਾਣਗੇ, 1 ਲੱਖ ਸਰਕਾਰੀ ਨੋਕਰੀ ਦਿੱਤੀ ਜਾਵੇਗੀ, ਟਰੱਕ ਯੂਨੀਅਨ ਬਹਾਲ ਕੀਤੀ ਜਾਵੇਗੀ, ਆਗਨਵਾੜੀ ਵਰਕਾਰਾ ਨੂੰ ਪ੍ਰੀ ਨਰਸਰੀ ਦਾ ਸਟੇਸ ਦਿੱਤਾ ਜਾਵੇਗਾ। ਪੂਰੇ ਅਮਿ੍ਰਸਰ ਨੂੰ ਹੈਰੀਟੇਜ ਲੁਕ ਦਿੱਤੀ ਜਾਵੇਗੀ, ਗੁਰੂ ਰਵੀ ਦਾਸ ਜੀ ਦਾ ਖੁਰਲਗੜ੍ਹ ਸਥਾਨ ਹੈ ਉਸ ਦਾ ਸੁਧਾਰ ਕੀਤਾ ਜਾਵੇਗਾ।
ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ, ਨਿਉ ਚੰਡੀਗੜ੍ਹ ਵਿੱਚ ਮਾਰਵਾੜੀ ਘੋੜੇਆ ਦਾ ਰੇਸ ਕੋਰਸ ਬਣਾਇਆ ਜਾਵੇਗਾ, ਮੈਂ ਪੂਰਾ ਜ਼ੋਰ ਲਾਵਾਂਗਾ ਕਿ ਪੰਜਾਬ ਦੀ ਨਦੀਆਂ ਵਿੱਚ ਪ੍ਰਦੂਸ਼ਨ ਨਹੀਂ ਜਾਣ ਦਿੱਤਾ ਜਾਵੇਗਾ, ਪਾਣੀ ਰਿਜਾਰਜ ਕੀਤਾ ਜਾਵੇਗਾ, ਪਾਣੀ ਤਾਂ ਬੱਚੇਗਾ ਜੇ ਰਿਚਾਰਜ ਕੀਤਾ ਜਾਵੇਗਾ, ਇੰਸਪਕਟਰੀ ਰਾਜ ਖਤਮ ਕੀਤਾ ਜਾਵੇਗਾ, ਖ਼ੁਦ ਅਟੈਸਟ ਕੀਤੇ ਜਾਣਗੇl ਜੇ ਸਾਡੀ ਸਰਕਾਰ ਆ ਗਈ, ਖੇਡਾਂ ਵੱਲੋਂ ਧਿਆਨ ਦਿੱਤਾ ਜਾਵੇਗਾ, 10 ਖੇਡਾਂ ਪੰਜਾਬ ਦੀ ਚੋਣਿਅ ਜਾਣਗੀ, ਉਲਪਿਕ ਤੱਕ 40 ਦੇ ਕਰੀਬ ਖਿਡਾਰੀ ਪੰਜਾਬ ਦੇ ਜਾਣਗੇ, ਪੱਤਰਕਾਰ ਲਈ ਮੈਡੀਕਲ ਸਕੀਮ ਅਤੇ ਪੈਸ਼ਨ ਵੱਧਾਈ ਜਾਵੇਗੀ, ਜੈਨ, ਮੁਸਲਮ, ਕਿ੍ਰਚਨ, ਵੈਲ ਫਾਂਈਰ ਬੋਰਡ, ਮੈਂ ਸਾਰੇ ਪੰਜਾਬੀ ਨੂੰ ਵਿਸ਼ਵਾਸ ਦਵਾਉਣ ਚਾਹੁੰਦਾ ਹਾਂ ਕਿ ਭਾਈਚਾਰਿਕ ਸਾਂਝ ਨਹੀਂ ਖਤਮ ਹੋਣ ਦੇਵਾਂਗੇ, ਸਕਿਮ ਲਾਗੂ ਕਰਨ ਦੇ ਸਵਾਲ ਦਾ ਜਵਾਬ ਦੇਂਦਿਆਂ ਕਿਹਾ ਕਿ ਪਿਛਲੀ ਵਾਰ ਜਦੋ ਸਾਡੀ ਸਰਕਾਰ ਸੀ ਤਾਂ ਅਸੀਂ ਆਮਦਨ ਵਧਾਈ, ਤਕਨੀਕ ਦੀ ਮੱਦਦ ਨਾਲ, ਸ਼ਰਾਬ ਅਤੇ ਰੇਤ ਦੀ ਕਾਰਪੋਰੇਸ਼ਨ ਬਣਾਈ ਜਾਵੇਗੀ।
/p>