ਜਦੋਂ ਮਲੇਰਕੋਟਲਾ 'ਚ ਲੱਗੇ ਆਕਾਸ਼ ਗੁੰਜਾਊ ਨਾਅਰੇ 'ਦੀਪ ਸਿੱਧੂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ’ ‘ਕੌਮ ਦਾ ਹੀਰਾ ਦੀਪ ਸਿੱਧੂ ਅਮਰ ਰਹੇ'
- ਹਾਅ ਦਾ ਨਾਅਰਾ ਵੀ ਧਰਤੀ ਮਾਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ ਕੈਂਡਲ ਮਾਰਚ
- ਦੀਪ ਸਿੱਧੂ ਸਿੱਖ ਕੌਮ ਦਾ ਹੀਰਾ ਨਾ ਹੋ ਕੇ ਜਿੱਥੇ ਇਨਸਾਨੀਅਤ ਦਾ ਹੀਰਾ ਸੀ -ਬੁਲਾਰੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 25 ਫਰਵਰੀ ,2020 ਪ੍ਰਸਿੱਧ ਅਦਾਕਾਰ ਦੀਪ ਸਿੱਧੂ ਨੇ ਸਿੱਖ ਕੌਮ ਅਤੇ ਕਿਸਾਨੀ ਅੰਦੋਲਨ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਕੇ ਇੱਕ ਇਨਸਾਨੀਅਤ ਵਾਲਾ ਪ੍ਰਸ਼ੰਸਾਯੋਗ ਰੋਲ ਅਦਾ ਕੀਤਾ ਸੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਦੀਪ ਸਿੱਧੂ ਦੇ ਪ੍ਰਸੰਸਕਾਂ ਨੇ ਇੱਥੇ ਇਤਿਹਾਸਕ ਹਾਅ ਦਾ ਨਾਅਰਾ ਦੀ ਧਰਤੀ ਦੇ ਸ਼ਹਿਰ ਮਾਲੇਰਕੋਟਲਾ ਦੇ ਸਰਹੰਦੀ ਗੇਟ ਤੋ ਸ਼ਾਂਤੀ ਕੈਂਡਲ ਮਾਰਚ ਕੱਢਣ ਦੌਰਾਨ ਕੀਤਾ।
ਦੱਸਣਾ ਬਣਦਾ ਹੈ ਕਿ ਮੁਸਲਿਮ ਬਹੁਗਿਣਤੀ ਵਾਲੇ ਹਾਅ ਦਾ ਨਾਅਰਾ ਦੇ ਸ਼ਹਿਰ ਮਾਲੇਰਕੋਟਲਾ ਦੀ ਪਾਕ ਪਵਿੱਤਰ ਧਰਤੀ ਤੇ ਬੀਤੀ ਰਾਤ ਸਰਹੰਦੀਗੇਟ ਤੋਂ ਗੂਰੁ ਤੇਗ਼ ਬਹਾਦੁਰ ਚੌਂਕ ਤੱਕ ਵੀਰ ਦੀਪ ਸਿੱਧੂ ਦੀ ਯਾਦ ਵਿੱਚ ਮਾਲੇਰਕੋਟਲਾ ਦੇ ਸਮੂਹ ਮੁਸਲਿਮ ਭਾਈਚਾਰੇ ਵਲੋਂ ਇੱਕ ਕੈਂਡਲ ਮਾਰਚ ਕੀਤਾ ਗਿਆ ਜਿਸ ਵਿਚ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਨੇ ਬੜੀ ਤਾਦਾਦ ਵਿਚ ਸਮੂਲੀਅਤ ਕੀਤੀ ਜਿਸ ਵਿਚ ਮੁੱਖ ਬੁਲਾਰੇ ਆਰਿਫ਼ ਖਾਨ , ਮੁਹੰਮਦ ਸ਼ਮਸ਼ਾਦ ਅਤੇ ਅਬਦੁਲ ਸੱਤਾਰ ਨੇ ਨੌਜਵਾਨਾਂ ਨੂੰ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਦੀ ਬੇਨਤੀ ਕੀਤੀ ਅਤੇ ਦੀਪ ਨੂੰ ਦਿਲੋਂ ਸਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਦੀਪ ਸਿੱਧੂ ਸਿੱਖ ਕੌਮ ਦਾ ਹੀਰਾ ਨਾ ਹੋ ਕੇ ਜਿੱਥੇ ਇਨਸਾਨੀਅਤ ਦਾ ਹੀਰਾ ਸੀ ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਆਪਣਾ ਬਣਦਾ ਰੋਲ ਅਦਾ ਕਰ ਕੇ ਪ੍ਰਸ਼ੰਸਾ ਹਾਸਲ ਕਰ ਲਈ ਸੀ ਸ਼ਾਇਦ ਇਸੇ ਕਰ ਕੇ ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਅੱਖਾਂ ਵਿਚ ਰੋੜ੍ਹ ਬਣ ਕੇ ਰੜਕ ਰਿਹਾ ਸੀ।
ਇਸ ਸਮੇਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਕੱਢੇ ਗਏ ਕੈਂਡਲ ਮਾਰਚ ਦੌਰਾਨ ਮੁਹੰਮਦ ਆਰਿਫ਼, ਮੁਹੰਮਦ ਸ਼ਮਸ਼ਾਦ ਅਤੇ ਅਬਦੁਲ ਸੱਤਾਰ ਨੇ ਕਿਹਾ ਕਿ ਦੀਪ ਸਿੱਧੂ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਦੇ ਨੌਜਵਾਨਾਂ ਦੇ ਦਿਲਾਂ ਵਿਚ ਕਾਫ਼ੀ ਹਰਮਨ ਪਿਆਰਾ ਹੋ ਚੁੱਕਿਆ ਸੀ ਜਿਸ ਕਰ ਕੇ ਉਸ ਦੀ ਅਚਾਨਕ ਮੌਤ ਦਾ ਗਹਿਰਾ ਗਮ ਵੀ ਹੈ ਪ੍ਰੰਤੂ ਅਸੀਂ ਉਸ ਦੀ ਸ਼ਹਾਦਤ 'ਤੇ ਮਾਣ ਵੀ ਮਹਿਸੂਸ ਕਰਦੇ ਹਾਂ। ਮਾਰਚ ਦੌਰਾਨ ਨੌਜਵਾਨਾਂ ਨੇ ‘ਦੀਪ ਸਿੱਧੂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ’ ਅਤੇ ‘ਕੌਮ ਦਾ ਹੀਰਾ ਦੀਪ ਸਿੱਧੂ ਅਮਰ ਰਹੇ ਦੇ ਆਕਾਸ਼ ਗੁੰਜਾਊ ਨਾਅਰੇ ਵੀ ਲਗਾਉਂਦੇ ਹੋਏ ਕੈਂਡਲ ਮਾਰਚ ਵੀ ਕੱਢਿਆ। ਕੈਂਡਲ ਦੀਪ ਸਿੱਧੂ ਨੇ ਸਿੱਖ ਕੌਮ ਤੇ ਕੌਮ ਤੇ ਕਿਸਾਨੀ ਅੰਦੋਲਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਵੱਖੋ ਵੱਖ ਬੁਲਾਰਿਆਂ ਨੇ ਇਸ ਮੌਕੇ ਤੇ ਕਿਹਾ ਕਿ ਇਸ ਲਈ ਅਜਿਹੀ ਸ਼ਖ਼ਸੀਅਤ ਦੇ ਜਾਣ ਨਾਲ ਇਨਸਾਨ ਅਸਹਿ ਸਦਮਾ ਹੈ ਜਿਸ ਕਾਰਨ ਅਜਿਹੇ ਨੌਜਵਾਨ ਨੂੰ ਭੁਲਾਉਣਾ ਬਹੁਤ ਮੁਸ਼ਕਿਲ ਹੈ ।
ਇਸ ਮੌਕੇ ਤੇ ਸ੍ਰੀ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਭਾ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ,ਆਸਿਫ਼ ਅਲੀ, ਸ਼ਾਹਿਦ, ਸੁਹੈਲ , ਹੂਮੈਰ, ਇਰਫਾਨ , ਇਕਰਾਮ , ਵਸੀਮ, ਜਾਵੇਦ, ਸਾਹਿਲ , ਓਵੇਸ , ਗੁਰਦੀਪ ਸਿੰਘ , ਪ੍ਰਬਜੋਤ ਸਿੰਘ ਤੇ ਹੋਰ ਬਹੁਤ ਸਾਰੀਆਂ ਜਥਬੰਦੀਆਂ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਸਨ l