← ਪਿਛੇ ਪਰਤੋ
ਦੀਪ ਸਿੱਧੂ ਦੀ ਅੰਤਿਮ ਅਰਦਾਸ: ਦੁਪਹਿਰ 12 ਵਜੇ ਹੀ ਟੋਡਰ ਮੱਲ ਹਾਲ 'ਚ ਦਾਖਲ ਹੋਣਾ ਹੋਇਆ ਸੀ ਮੁਸ਼ਕਿਲ
ਗੁਰਪ੍ਰੀਤ ਸਿੰਘ ਮੰਡਿਆਣੀ
ਫਤਹਿਗੜ੍ਹ ਸਾਹਿਬ, 24 ਫ਼ਰਵਰੀ 2024 - ਅੱਜ ਫਤਹਿਗੜ੍ਹ ਸਾਹਿਬ ਚ ਦੀਪ ਸਿੱਧੂ ਦੀ ਅੰਤਿਮ ਅਰਦਾਸ ਵਾਲੇ ਮੁਕਾਮ ਦੀਵਾਨ ਟੋਡਰ ਮੱਲ ਹਾਲ ਦੇ ਐਂਟਰੈਸ ਗੇਟ ਮੂਹਰੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ।ਇਹ ਫੋਟੋ ਖਿੱਚਣ ਵਾਲੇ ਡੇਰਾ ਬੱਸੀ ਤਹਿਸੀਲ ਚ ਪੈਂਦੇ ਮਲਕਪੁਰ ਦੇ ਸਰਦਾਰ ਮਲਕੀਤ ਸਿੰਘ ਬਾਛਲ ਨੇ ਦੱਸਿਆ ਕਿ ਜਦੋਂ ਦੁਪਹਿਰ 12 ਵਜੇ ਅਸੀਂ ਉੱਥੇ ਪੁੱਜੇ ਤਾਂ ਹਾਲ ਚ ਐਂਟਰੀ ਕਰਨ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਰਹੀ।ਦੁਪਹਿਰ 2 ਵਜੇ ਤੱਕ ਸਰਹਿੰਦ ਰੇਲਵੇ ਲਾਈਨ ਦੇ ਜੀ ਟੀ ਰੋਡ ਵਾਲੇ ਪਾਸਿਓਂ ਫਤੇਹਗੜ ਸਾਹਿਬ ਨੂੰ ਆਉਂਦੀਆਂ ਤਿੰਨੇ ਸੜਕਾਂ ਦੇ ਰੇਲਵੇ ਪੁਲਾਂ ਤੋਂ ਪਿੱਛੇ ਹੀ ਟ੍ਰੈਫ਼ਿਕ ਜਾਮ ਸੀ ਜਿਸ ਚ ਭੋਗ ਤੇ ਜਾਣ ਵਾਲੀਆਂ ਸੈਂਕੜੇ ਗੱਡੀਆਂ ਫਸੀਆਂ ਖੜੀਆਂ ਸੀ।
Total Responses : 265