ਕਰੰਟ ਲੱਗਣ ਨਾਲ ਪੁੱਤ ਦੀ ਮੌਤ, ਗਮ ਨਾ ਸਹਾਰਦੇ ਹੋਏ ਮਾਂ ਦੀ ਵੀ ਮੌਤ, ਪਿਓ-ਦਾਦੀ ਦੀ ਲਾਸ਼ ਦੇਖ ਜਵਾਨ ਧੀ ਨੇ ਵੀ ਤੋੜਿਆ ਦਮ
ਇੰਦਰਜੀਤ ਸਿੰਘ
ਜਲਾਲਾਬਾਦ, 21 ਮਈ 2022 - ਜਲਾਲਾਬਾਦ ਦੇ ਪਿੰਡ ਤਾਰੇਵਾਲਾ ਵਿੱਚ ਉਸ ਮੌਕੇ ਮਾਹੌਲ ਗਮਗੀਨ ਹੋ ਗਿਆ ਜਦੋਂ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਉਸ ਤੋਂ ਬਾਅਦ ਆਪਣੇ ਪੁੱਤਰ ਦਾ ਦੁੱਖ ਨਾ ਸਹਾਰਦੀ ਹੋਈ ਉਸ ਦੀ ਮਾਤਾ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਈ। ਇੱਥੇ ਹੀ ਬੱਸ ਨਹੀਂ ਹੋਈ ਇਸ ਤੋਂ ਅਗਲੇ ਦਿਨ ਹੀ ਮ੍ਰਿਤਕ ਵਿਅਕਤੀ ਦੀ ਨੌਜਵਾਨ ਬੇਟੀ ਵੀ ਆਪਣੇ ਦਾ ਪਿਤਾ ਅਤੇ ਆਪਣੀ ਦਾਦੀ ਦਾ ਇਸ ਦੁਨੀਆਂ ਤੋਂ ਤੁਰ ਜਾਣ ਦਾ ਗਮ ਨਾ ਸਹਾਰਦੇ ਹੋਏ ਉਹ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਕਰੰਟ ਲੱਗਣ ਨਾਲ ਪੁੱਤ ਦੀ ਮੌਤ, ਗਮ ਨਾ ਸਹਾਰਦੇ ਹੋਏ ਮਾਂ ਦੀ ਵੀ ਮੌਤ, ਪਿਓ-ਦਾਦੀ ਦੀ ਲਾਸ਼ ਦੇਖ ਜਵਾਨ ਧੀ ਨੇ ਵੀ ਤੋੜਿਆ ਦਮ (ਵੀਡੀਓ ਵੀ ਦੇਖੋ)
ਜਾਣਕਾਰੀ ਅਨੁਸਾਰ ਪਿੰਡ ਤਾਰੇ ਵਾਲਾ ਦਾ ਰਹਿਣ ਵਾਲਾ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਗਤਾਰ ਸਿੰਘ ਜਦੋਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਟੁੱਲੂ ਪੰਪ ਨੂੰ ਚਲਾਉਣ ਲੱਗਿਆ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਦੋਂ ਮ੍ਰਿਤਕ ਮੰਗਤ ਸਿੰਘ ਨੂੰ ਕਰੰਟ ਲੱਗਿਆ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੀ ਮਾਂ ਹਰੋ ਬਾਈ ਵੀ ਆਪਣੇ ਲਾਡਲੇ ਪੁੱਤਰ ਦੀ ਲਾਸ਼ ਨੂੰ ਦੇਖਦਿਆਂ ਹੀ ਉਸੇ ਦਿਨ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਅਜੇ ਪਿਓ ਅਤੇ ਦਾਦੀ ਦੀਆਂ ਅਸਥੀਆਂ ਅਜੇ ਠੰਡੀਆਂ ਵੀ ਨਹੀਂ ਪਈਆਂ ਸਨ ਮ੍ਰਿਤਕ ਮੰਗਤ ਸਿੰਘ ਦੀ ਬੇਟੀ ਲਖਵਿੰਦਰ ਕੌਰ ਵੀ ਜੋ ਤਕਰੀਬਨ ਸਤਾਰਾਂ ਕੁ ਸਾਲ ਦੀ ਉਮਰ ਦੀ ਸੀ ਜਿਸ ਨੇ ਪਹਿਲਾਂ ਬਚਪਨ 'ਚ ਆਪਣੀ ਮਾਂ ਖੋਇਆ ਅਤੇ ਹੁਣ ਆਪਣੇ ਪਿਤਾ ਅਤੇ ਦਾਦੀ ਦਾ ਇਸ ਦੁਨੀਆਂ ਤੋਂ ਤੁਰ ਜਾਣ ਦੇ ਗਮਗੀਨ ਮਾਹੌਲ ਨੂੰ ਨਾ ਸਹਾਰਦੇ ਹੋਏ ਅੱਜ ਆਪ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ।
ਮਗਰ ਪਰਿਵਾਰ ਦੇ ਇਕ ਵੱਡੀ ਭੈਣ ਅਤੇ ਆਪਣੇ ਇਕ ਵੀਰ ਨੂੰ ਛੱਡ ਕੇ ਰੋਂਦੇ ਕੁਰਲਾਉਂਦੇ ਨੂੰ ਛੱਡ ਗਈ। ਪਿੰਡ ਤਾਰੇਵਾਲਾ ਵਿੱਚ ਇਕ ਘਰ ਵਿਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਵਾਪਰੀ ਇਸ ਘਟਨਾ ਤੋਂ ਬਾਅਦ ਜਿੱਥੇ ਪਿੰਡ ਤਾਰੇਵਾਲਾ ਵਿੱਚ ਗਮਗੀਨ ਮਾਹੌਲ ਹੈ ਉਥੇ ਇਲਾਕੇ ਦੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਸੋਗ ਪਾਇਆ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਮੰਗਤ ਸਿੰਘ ਦੇ ਵੱਡੇ ਭਰਾ ਨੇ ਦੱਸਿਆ ਕਿ ਮੰਗਤ ਇਕੱਲਾ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਅਤੇ ਆਪਣੀ ਮਾਤਾ ਦਾ ਵੀ ਇਲਾਜ ਕਰਵਾ ਰਿਹਾ ਸੀ ਪਰਿਵਾਰ ਤੇ ਇਸ ਤਰੀਕੇ ਦਾ ਭਾਣਾ ਵਰਤ ਜਾਣਾ ਇੱਕ ਬਹੁਤ ਵੱਡਾ ਦੁਖਾਂਤ ਇਸ ਪਰਿਵਾਰ ਦੇ ਉੱਤੇ ਡਿੱਗਿਆ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਗਰੀਬ ਪਰਿਵਾਰ ਦੀ ਕੁਝ ਨਾ ਕੁਝ ਸਹਾਇਤਾ ਜ਼ਰੂਰ ਕੀਤੀ ਜਾਏ ਤਾਂ ਜੋ ਇਸ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ।