ਘਰ ਵਿੱਚ ਰੱਖਿਆ ਡਰਾਈਵਰ ਹੀ ਨਿਕਲਿਆ ਚੋਰ, ਪੁਲਿਸ ਨੇ ਘਰ 'ਚ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਦੇ ਅੰਦਰ ਸੁਲਝਾਇਆ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 23 ਜੂਨ 2022 - ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਟਾਲਾ ਪੁਲਿਸ ਵਲੋਂ ਗਰੇਟਰ ਕੈਲਾਸ ਕਲੋਨੀ ਬਟਾਲਾ ਵਿਖੇ ਇਕ ਘਰ ਵਿੱਚ ਹੋਈ ਚੋਰੀ ਨੂੰ 24 ਘੰਟੇ ਦੇ ਅੰਦਰ ਸੁਲਝਾ ਕੇ ਦੋਸ਼ੀ ਨੂੰ ਚੋਰੀ ਦੇ ਮਾਲ ਸਮੇਤ ਕਾਬੂ ਕਰ ਲਿਆ ਗਿਆ। ਇਥੇ ਇਹ ਦੱਸਣ ਯੋਗ ਹੈ ਕਿ ਘਰ ਵਿੱਚ ਡਰਾਈਵਰ ਦੇ ਤੌਰ 'ਤੇ ਰੱਖੇ ਗਏ ਵਿਅਕਤੀ ਨੇ ਹੀ ਇਸ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਘਰ ਵਿੱਚ ਰੱਖਿਆ ਡਰਾਈਵਰ ਹੀ ਨਿਕਲਿਆ ਚੋਰ, ਪੁਲਿਸ ਨੇ ਘਰ 'ਚ ਚੋਰੀ ਦੀ ਵਾਰਦਾਤ ਨੂੰ 24 ਘੰਟਿਆਂ ਦੇ ਅੰਦਰ ਸੁਲਝਾਇਆ (ਵੀਡੀਓ ਵੀ ਦੇਖੋ)
ਡੀ.ਐਸ.ਪੀ. ਸਿਟੀ ਬਟਾਲਾ ਦੇਵ ਕੁਮਾਰ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗਰੇਟਰ ਕੈਲਾਸ਼ ਫੇਸ ਨੰਬਰ 02 ਬਟਾਲਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਬੀਤੀ ਰਾਤ ਕਰੀਬ 10 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਆਇਆ ਅਤੇ ਆਪਣੇ ਬੱਚਿਆਂ ਅਤੇ ਪਤਨੀ ਨੂੰ ਨਾਲ ਲੈ ਕੇ ਆਪਣੇ ਪਿਤਾ ਦੇ ਘਰ ਗੁਰੂ ਨਾਨਕ ਨਗਰ ਬਟਾਲਾ ਵਿਖੇ ਰਾਤ ਦੇ ਖਾਣੇ ਤੇ ਚਲਾ ਗਿਆ ਅਤੇ ਜਦੋਂ ਕਰੀਬ 12 ਵਜੇ ਰਾਤ ਉਹ ਆਪਣੀ ਪਤਨੀ ਨਾਲ ਅਪਣੇ ਘਰ ਵਾਪਿਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੀ ਲਾਬੀ ਦਾ ਦਰਵਾਜਾ ਖੁੱਲਾ ਪਿਆ ਸੀ।
ਜਦ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਬੈੱਡ ਰੂਮ ਵਿੱਚ ਬਣੇ ਡਰੈਸਿੰਗ ਟੇਬਲ ਦੀ ਅਲਮਾਰੀ ਦਾ ਤਾਲ਼ਾ ਟੁੱਟਾ ਹੋਇਆ ਸੀ, ਜੋ ਚੈਕ ਕਰਨ ਤੇ ਅਲਮਾਰੀ ਵਿੱਚੋਂ 5 ਲੱਖ 15 ਹਜਾਰ ਰੁਪਏ ਨਕਦੀ, ਇੱਕ ਗੋਲਡ ਸੈਟ ਤਿੰਨ ਗੋਲ੍ਡ ਦੇ ਬਰੇਸਲਟ, ਇਕ ਡਾਇਮੰਡ ਦੇ ਟੋਪਸ ਦਾ ਜੋੜਾ, ਇਕ ਡਾਇਮੰਡ ਦਾ ਬਰੇਸਲੇਟ, 4 ਡਾਇਮੰਡ ਰਿੰਗਜ,,, ਇਕ ਸਟਿੰਗ ਸੈੱਟ, ਇੱਕ ਲੇਡੀਜ਼ ਘੜੀ ਇੱਕ ਡਾਇਮੰਡ ਦੇ ਟੋਪਸ ਦਾ ਜੋੜਾ ਅਤੇ ਇਕ ਆਈ ਫੋਨ ਚੋਰੀ ਹੋਇਆ ਪਾਇਆ ਗਿਆ।
ਡੀਐਸਪੀ ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਵਿੱਚ ਪੀੜਤ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਵਿਗਿਆਨਕ ਢੰਗਾਂ ਨਾਲ ਕਰਦੇ ਹੋਏ ਮੁਕੱਦਮਾ ਦੇ ਅਸਲ ਦੋਸ਼ੀ ਮੰਗਲ ਦਾਸ ਪੁੱਤਰ ਰਤਨ ਲਾਲ ਵਾਸੀ ਗਾਂਧੀ ਕੈਂਪ ਨੇੜੇ ਲੜਕੀਆਂ ਵਾਲਾ ਸਕੂਲ ਬਟਾਲਾ ਨੂੰ ਪੁਲਿਸ ਲਾਇਨ ਮੋਡ ਗੁਰਦਾਸਪੁਰ ਰੋਡ ਬਟਾਲਾ ਤੋਂ 24 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਉਸ ਪਾਸੋਂ ਚੋਰੀ ਹੋਇਆ ਹੇਠ ਲਿਖਿਆਂ ਸਮਾਨ ਬਰਾਮਦ ਕੀਤਾ ਗਿਆ।
- 3 ਲੱਖ 36 ਹਜਾਰ ਰੁਪਏ ਭਾਰਤੀ ਕਰੰਸੀ ਦੇ ਨੋਟ
- 2. ਇਕ ਗੋਲਡ ਸੈਟ
- ਤਿੰਨ ਗੋਲਨ ਦੇ ਬਰੈਸਲੇਟ
- ਇੱਕ ਇਮੰਡ ਦਾ ਬਰੈਸਲੈਟ
- 4 ਡਾਇਮੰਡ ਦੇ ਰਿੰਗਜ
- ਇਕ ਸਟਿੰਗ ਸੈੱਟ
- ਇਕ ਲੇਡੀਜ ਘੜੀ
- ਇੱਕ ਡਾਈਮੰਡ ਦੇ ਟੋਪਸ ਦਾ ਜੋੜਾ
- ਇਕ ਆਈ ਫੋਨ 11