ਪਠਾਨਕੋਟ: ਵਹਾਅ 'ਚ ਵਹਿ ਗਈ ਢਾਂਗੂ ਮਾਜਰਾ ਸੰਪਰਕ ਸੜਕ, ਪਠਾਨਕੋਟ ਸਿਵਲ ਏਅਰਪੋਰਟ ਰੋਡ ਬੰਦ
- ਚਾਰ ਸਾਲਾਂ 'ਚ ਭਾਜਪਾ ਸਰਕਾਰ ਨੇ ਇਸ ਸੜਕ ਦੇ ਨਿਰਮਾਣ ਲਈ ਚਹੇਤਿਆਂ ਨੂੰ ਕਰੋੜਾਂ ਦਾ ਕੰਮ ਦਿੱਤਾ, ਕੰਮ ਜ਼ੀਰੋ 'ਤੇ
ਪਠਾਨਕੋਟ, 14 ਜੁਲਾਈ 2022 - ਪਠਾਨਕੋਟ ਅਧੀਨ ਪੈਂਦੀ ਢਾਂਗੂ ਮਾਜਰਾ ਸੜਕ ਚੱਕੀ ਦਰਿਆ ਵਿੱਚ ਰੁੜ੍ਹ ਜਾਣ ਕਾਰਨ ਕਰੀਬ ਦਸ ਹਜ਼ਾਰ ਲੋਕ ਟਾਪੂ 'ਤੇ ਰਹਿਣ ਲਈ ਮਜਬੂਰ ਹੋ ਗਏ ਹਨ। ਇਸ ਦੇ ਨਾਲ ਹੀ ਇੰਦੌਰਾ ਦੀਆਂ ਚਾਰ ਪੰਚਾਇਤਾਂ ਦੇ ਦਸ ਹਜ਼ਾਰ ਲੋਕਾਂ ਲਈ ਇੱਕੋ ਇੱਕ ਰਸਤਾ ਹੈ ਜੋ ਬੰਦ ਹੋ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਠਾਨਕੋਟ: ਵਹਾਅ 'ਚ ਵਹਿ ਗਈ ਢਾਂਗੂ ਮਾਜਰਾ ਸੰਪਰਕ ਸੜਕ, ਪਠਾਨਕੋਟ ਸਿਵਲ ਏਅਰਪੋਰਟ ਰੋਡ ਬੰਦ (ਵੀਡੀਓ ਵੀ ਦੇਖੋ)
ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਾਜਰਾ ਪਿੰਡ ਦੇ ਲੋਕਾਂ ਦੇ ਨਾਲ-ਨਾਲ ਹੋਰ ਤਿੰਨ ਪੰਚਾਇਤਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਮਾਜਰਾ ਪਿੰਡ ਦੇ ਲੋਕਾਂ ਲਈ ਇਹ ਇੱਕੋ ਇੱਕ ਰਸਤਾ ਹੈ, ਜੋ ਕਿ ਉਨ੍ਹਾਂ ਨੂੰ ਪਠਾਨਕੋਟ ਸ਼ਹਿਰ ਨਾਲ ਵੀ ਜੋੜਦਾ ਹੈ। ਚਾਰ ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ।
ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ। ਪਠਾਨਕੋਟ ਸ਼ਹਿਰ 'ਚ ਪੜ੍ਹਨ ਲਈ ਆਉਣ ਵਾਲੇ ਕੁਝ ਛੋਟੇ ਬੱਚੇ ਵੀ ਹਨ, ਜਿਸ ਕਾਰਨ ਰਸਤਾ ਪੂਰੀ ਤਰ੍ਹਾਂ ਨਾਲ ਧੱਸ ਗਿਆ ਹੈ | ਤੇਜ਼ ਪਾਣੀ ਕਾਰਨ ਇਨ੍ਹਾਂ ਪਿੰਡਾਂ ਦਾ ਬਾਕੀ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਇੱਥੋਂ ਤੱਕ ਕਿ ਲੋਕਾਂ ਲਈ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਲਈ ਆਵਾਜਾਈ ਦਾ ਇੱਕੋ ਇੱਕ ਰਸਤਾ ਵੀ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਖੇਤਰ ਦੇ ਕਿਸਾਨ ਇਸ ਰਸਤੇ ਰਾਹੀਂ ਪਠਾਨਕੋਟ ਮੰਡੀ ਪਹੁੰਚ ਕੇ ਫ਼ਸਲਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਦੁੱਧ, ਪਨੀਰ ਆਦਿ ਦੀ ਵਿਕਰੀ ਹੁੰਦੀ ਸੀ, ਇਸ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਸਰਕਾਰਾਂ ਦੀਆਂ ਕੋਸ਼ਿਸ਼ਾਂ ਊਠ ਦੇ ਮੂੰਹ ਵਿੱਚ ਜੀਰੇ ਵਾਂਗ ਲੱਗ ਰਹੀਆਂ ਹਨ, ਹੁਣ ਦੇਖਣਾ ਬਾਕੀ ਹੈ ਕਿ ਪ੍ਰਸ਼ਾਸਨ ਕਿੰਨੀ ਜਲਦੀ ਇਨ੍ਹਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਕੁਲੈਕਟਰ ਕਾਂਗੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਫ਼ੌਜ ਦੇ ਸਬ ਏਰੀਆ ਕਮਾਂਡੈਂਟ ਨਾਲ ਗੱਲ ਕੀਤੀ ਗਈ ਹੈ ਅਤੇ ਜਲਦੀ ਹੀ ਕੋਈ ਹੱਲ ਕੱਢਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।