ਕਰਮਚਾਰੀ ਐਸੋਸੀਏਸ਼ਨ ਵੱਲੋਂ ਸੋਮਵਾਰ ਤੋਂ ਹੜਤਾਲ ਦਾ ਦਿੱਤਾ ਗਿਆ ਸੱਦਾ ਵਾਪਸ ਲਿਆ, ਮਸਲਾ MLA ਸ਼ੀਤਲ ਅੰਗੁਰਾਲ ਨਾਲ ਹੋਏ ਹੰਗਾਮੇ ਦਾ (ਵੀਡੀਓ ਵੀ ਦੇਖੋ)
ਚੰਡੀਗੜ੍ਹ, 24 ਜੁਲਾਈ 2022 - ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਐਤਵਾਰ ਦੇ ਦਿਨ ਡੀ.ਸੀ. ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਹਾਲ ਹੀ 'ਚ ਡੀ.ਸੀ. ਦਫ਼ਤਰ 'ਚ ਹੋਏ ਹੰਗਾਮੇ ਨੂੰ ਲੈ ਕੇ ਆਪਣੀ ਗੱਲ ਸਾਫ਼ ਕਰਦੇ ਹੋਏ ਕਿਹਾ ਕਿ ਮੈਂ ਡੀ.ਸੀ. ਆਫ਼ਿਸ 'ਚ ਕੰਮ ਕਰਨ ਵਾਲੇ ਕਿਸੇ ਵੀ ਵਰਕਰ ਨੂੰ ਕੁਝ ਨਹੀਂ ਕਿਹਾ ਹੈ, ਸਗੋਂ ਜੋ ਪ੍ਰਾਈਵੇਟ ਲੋਕ ਇੱਥੇ ਆ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਰਮਚਾਰੀ ਐਸੋਸੀਏਸ਼ਨ ਵੱਲੋਂ ਸੋਮਵਾਰ ਤੋਂ ਹੜਤਾਲ ਦਾ ਦਿੱਤਾ ਗਿਆ ਸੱਦਾ ਵਾਪਸ ਲਿਆ, ਮਸਲਾ MLA ਸ਼ੀਤਲ ਅੰਗੁਰਾਲ ਨਾਲ ਹੋਏ ਹੰਗਾਮੇ ਦਾ (ਵੀਡੀਓ ਵੀ ਦੇਖੋ)
ਮੈਂ ਸਾਰੀ ਗੱਲ ਸਿਰਫ਼ ਉਨ੍ਹਾਂ ਦੇ ਲਈ ਕਹੀ ਸੀ। ਸੋਸ਼ਲ ਮੀਡੀਆ 'ਤੇ ਮੇਰੀ ਗੱਲ਼ ਦਾ ਗਲਤ ਮਤਲਬ ਕੱਢਿਆ ਗਿਆ ਹੈ।
ਕਰਮਚਾਰੀ ਜੱਥੇਬੰਦੀਆਂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦਰਮਿਆਨ ਚੱਲ ਰਿਹਾ ਮਸਲਾ ਐਤਵਾਰ ਦੁਪਹਿਰ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਡੀਏਸੀ ਜਲੰਧਰ ਵਿਖੇ ਹੋਈ ਮੀਟਿੰਗ ਦੌਰਾਨ ਹੱਲ ਹੋ ਗਿਆ ਹੈ। ਦੱਸ ਦੇਈਏ ਕਿ ਕਰਮਚਾਰੀ ਐਸੋਸੀਏਸ਼ਨ ਵੱਲੋਂ ਸੋਮਵਾਰ ਤੋਂ ਜਿਹੜੀ ਹੜਤਾਲ ਦਾ ਦਿੱਤਾ ਗਿਆ ਸੀ, ਹੁਣ ਕਰਮਚਾਰੀ ਯੂਨੀਅਨ ਵਲੋਂ ਹੜਤਾਲ ਰੱਦ ਕਰ ਦਿੱਤੀ ਗਈ ਹੈ।
ਮੀਟਿੰਗ ਵਿੱਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ, ਸੂਬਾ ਖ਼ਜ਼ਾਨਚੀ ਸਤਬੀਰ ਸਿੰਘ ਚੰਦੀ, ਸਹਾਇਕ ਖ਼ਜ਼ਾਨਚੀ ਹਰਜਿੰਦਰ ਸਿੰਘ, ਸੂਬਾ ਬਾਡੀ ਦੇ ਮੈਂਬਰ ਬਲਬੀਰ ਸਿੰਘ ਆਦਿ ਹਾਜ਼ਰ ਸਨ।