ਪੜ੍ਹੋ ਆਪਣੇ 'ਤੇ ਲੱਗ ਰਹੇ ਇਲਜ਼ਾਮਾਂ ਬਾਰੇ ਐਮ ਐਲ਼ ਏ ਪਠਾਨਮਾਜਰਾ ਨੇ ਕੀ ਕਿਹਾ ?
ਚੰਡੀਗੜ੍ਹ, 17 ਅਗਸਤ 2022 - ਦੂਜਾ ਵਿਆਹ ਕਰਨ ਕਾਰਨ ਵਿਵਾਦਾਂ 'ਚ ਆਏ ਐਮ ਐਲ ਏ ਹਰਮੀਤ ਪਠਾਨਮਾਜਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਲੁਕ-ਛਿਪ ਕੇ ਵਿਆਹ ਨਹੀਂ ਕੀਤਾ, ਉਨ੍ਹਾਂ ਨੇ ਇਲਜ਼ਾਮ ਲਾਉਣ ਵਾਲੀ ਪਤਨੀ ਨੂੰ ਪੂਰਾ ਹੱਕ ਦਿੱਤਾ ਅਤੇ ਉਹ ਆਪਣੀ ਜ਼ੁਬਾਨ 'ਤੇ ਪੂਰਾ ਉੱਤਰੇ ਹਨ, ਉਹ ਉਸ ਨਾਲੋਂ ਪੰਚਾਇਤੀ ਸਹਿਮਤੀ ਨਾਲ ਵੱਖ ਹੋਏ ਸਨ।
ਨਿਊਜ਼-18 ਦੀ ਖ਼ਬਰ ਅਨੁਸਾਰ ਹਰਮੀਤ ਪਠਾਨ ਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਦੂਜੀ ਪਤਨੀ ਨੂੰ ਕੋਈ ਧੋਖਾ ਨਹੀਂ ਦਿੱਤਾ ਸੀ, ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਉਸ ਬਾਰੇ ਉਸ ਦੇ ਪਹਿਲੇ ਪਰਿਵਾਰ (ਪਤਨੀ) ਨੂੰ ਵੀ ਪਤਾ ਸੀ, ਉਨ੍ਹਾਂ ਵੱਲੋਂ ਦੋਵਾਂ ਨਾਲ ਕਿਸੇ ਕਿਸਮ ਦਾ ਓਹਲਾ ਨਹੀਂ ਰੱਖਿਆ ਗਿਆ ਸੀ।
ਪਠਾਨਮਾਜਰਾ ਨੇ ਕਿ ਪਿਛਲੇ ਸਮੇਂ ਦੌਰਾਨ ਸਾਡੀ ਕੁੱਝ ਰਾਜਨੀਤਿਕ ਗੱਲਾਂ ਨੂੰ ਲੈ ਕੇ ਅਣਬਣ ਹੋਈ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਬਕਾ ਪਤਨੀ ਵੱਲੋਂ ਉਨ੍ਹਾਂ ਦੀਆਂ ਆਡੀਓ ਵੀਡੀਓ ਜੋ ਉਸ ਵੇਲੇ ਉਸ ਨੇ ਰਿਕਾਰਡ ਕਰ ਕੇ ਰੱਖੀਆਂ ਸਨ ਅਤੇ ਹੁਣ ਵਾਇਰਲ ਕਰਕੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: AAP MLA Harmeet Singh Pathanmajra ਦੀ ਖੁਦ ਨੂੰ ਵਾਈਫ ਦੱਸਣ ਵਾਲੀ ਔਰਤ ਨੇ,Harmeet Singh ਤੇ ਲਾਏ ਜਾਣੋ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ