ਵੀਡੀਓ: ਮੂਸੇਵਾਲੇ ਦੀ ਯਾਦ ਚ ਬਣ ਰਹੀ ਲਾਈਬ੍ਰੇਰੀ, ਰਾਜਾ ਵੜਿੰਗ ਤੇ MP ਅਮਰ ਸਿੰਘ ਨੇ ਦਿੱਤੀ 20 ਲੱਖ ਦੀ ਗਰਾਂਟ
ਮਾਨਸਾ, 28 ਅਗਸਤ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਮੂਸੇਵਾਲੇ ਦੀ ਯਾਦ ਚ ਬਣ ਰਹੀ ਲਾਈਬ੍ਰੇਰੀ, ਰਾਜਾ ਵੜਿੰਗ ਤੇ MP ਅਮਰ ਸਿੰਘ ਨੇ ਦਿੱਤੀ 20 ਲੱਖ ਦੀ ਗਰਾਂਟ
- ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਂਸਦ ਡਾ. ਅਮਰ ਸਿੰਘ ਅਤੇ ਸੰਦੀਪ ਸੰਧੂ ਪਹੁੰਚੇ ਪਿੰਡ ਮੂਸਾ
- ਪਿੰਡ ਮੂਸਾ ਵਿੱਚ ਬਣਾਈ ਜਾਵੇਗੀ ਸਿੱਧੂ ਦੀ ਯਾਦ ਵਿੱਚ ਲਾਇਬ੍ਰੇਰੀ ਅਤੇ ਯਾਦਗਾਰ।
- 20 ਲੱਖ ਦੀ ਰਾਸ਼ੀ ਡਿਪਟੀ ਕਮਿਸ਼ਨਰ ਦੇ ਖ਼ਾਤੇ ਵਿੱਚ, ਪੰਚਾਇਤ ਨੂੰ ਸੌਂਪਿਆ ਮੰਜ਼ੂਰੀ ਪੱਤਰ।
- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰ ਸਿੰਘ ਤੇ ਸੰਦੀਪ ਸੰਧੂ ਪਿੰਡ ਮੂਸਾ ਪਹੁੰਚੇ। ਜਿੰਨਾਂ ਵੱਲੋਂ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਨਣ ਵਾਲੀ ਯਾਦਗਾਰ ਤੇ ਲਾਇਬ੍ਰੇਰੀ ਲਈ ਲੋਕ ਸਭਾ ਮੈਂਬਰ ਅਮਰ ਸਿੰਘ ਦੇ MP LAD ਫੰਡ ਵਿੱਚੋ ਡਿਪਟੀ ਕਮਿਸ਼ਨਰ ਦੇ ਖ਼ਾਤੇ ਵਿੱਚ ਆਈ 20 ਲੱਖ ਰੁਪਏ ਦੀ ਰਾਸ਼ੀ ਦਾ ਮੰਜ਼ੂਰੀ ਪੱਤਰ ਪਿੰਡ ਦੀ ਪੰਚਾਇਤ ਨੂੰ ਸੌਂਪਿਆ। ਉਹਨਾਂ ਕਿਹਾ ਕਿ ਸਿੱਧੂ ਦੀ ਯਾਦ ਵਿੱਚ ਇੱਕ ਅਜਿਹੀ ਯਾਦਗਾਰ ਬਣਾਈ ਜਾਵੇ ਕਿ ਇੱਥੇ ਆਉਣ ਵਾਲੇ ਲੋਕ ਸਿੱਧੂ ਦੀਆਂ ਯਾਦਾਂ ਵਿੱਚ ਸਿੱਧੂ ਨੂੰ ਮਹਿਸੂਸ ਕਰ ਸਕਣ।
ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਅਮਰ ਸਿੰਘ ਨੇ ਕਿਹਾ ਕਿ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਇੰਨੀ ਛੋਟੀ ਉਮਰ ਵਿੱਚ ਆਪਣੇ ਪਿੰਡ ਦੇ ਨਾਲ-ਨਾਲ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਸਿੱਖ ਧਰਮ ਅਤੇ ਦਸਤਾਰ ਨੂੰ ਵੀ ਦੁਨੀਆਂ ਭਰ ਵਿਚ ਮਸ਼ਹੂਰ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਸਿੱਧੂ ਮੂਸੇਵਾਲਾ ਨੂੰ ਪੂਰੀ ਦੁਨੀਆਂ ਵਿੱਚ ਇਨਾਮ ਮਿਲਿਆ ਹੈ, ਉਸ ਦੀ ਯਾਦਗਾਰ ਵੀ ਉਸੇ ਤਰ੍ਹਾਂ ਦੀ ਹੀ ਬਣਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਇੱਕ ਛੋਟੀ ਜਿਹੀ ਸ਼ੁਰੂਆਤ ਕੀਤੀ ਹੈ, ਜਿਸਦੇ ਲਈ 20 ਲੱਖ ਰੁਪਏ ਕੁਝ ਵੀ ਨਹੀਂ ਅਤੇ ਇਹ ਇੱਥੇ ਹੀ ਖਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਯਾਦਗਾਰ ਅਜਿਹੀ ਬਣਾਈ ਜਾਵੇ ਇਥੇ ਆਉਣ ਵਾਲਾ ਹਰ ਇਨਸਾਨ ਇਹ ਮਹਿਸੂਸ ਕਰੇਗਾ ਸਿੱਧੂ ਸਾਡੇ ਨਾਲ ਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੀ ਤਕਨੀਕ ਮੌਜੂਦ ਹੈ ਕਿ ਜੇਕਰ ਅਸੀਂ ਪੈਸਾ ਸਹੀ ਤਰੀਕੇ ਨਾਲ ਲਾਵਾਂਗੇ ਤਾਂ ਭਰਿਆ ਮਾਹੌਲ ਬਣ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਇੱਥੇ ਹੀ ਰਹੇ। ਉਨ੍ਹਾਂ ਕਿਹਾ ਕਿ ਇਸ ਮਹਾਨ ਆਤਮਾ ਲਈ ਛੋਟਾ ਜਿਹਾ ਯੋਗਦਾਨ ਪਾਉਣ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਵਿੱਚ ਹੋ ਰਹੀ ਦੇਰੁ ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਵੱਡੇ-ਵੱਡੇ ਭੋਗ ਸਮਾਗਮਾਂ ਤੇ ਵੀ ਗਿਆ ਹਾਂ, ਪਰ ਇਸ ਤਰ੍ਹਾਂ ਦਾ ਪਿਆਰ ਕਦੇ ਨਹੀਂ ਦੇਖਣ ਨੂੰ ਮਿਲਿਆ ਕਿ ਕੇ ਲੋਕ ਆਪ ਮੁਹਾਰੇ ਕੈਂਡਲ ਮਾਰਚ ਵਿੱਚ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪਿੰਡ ਮੂਸਾ ਵਿੱਚ ਵੱਡੇ-ਵੱਡੇ ਮੇਲੇ ਲੱਗਦੇ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਆਮ ਇਨਸਾਨ ਨਹੀਂ, ਬਲਕਿ ਰੱਬ ਦਾ ਭੇਜਿਆ ਕੋਈ ਫਰਿਸ਼ਤਾ ਸੀ ਜੋ ਆਪਣੀ ਜ਼ਿੰਦਗੀ ਭੋਗ ਕੇ ਚਲਾ ਗਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਗਈ ਉਹ ਤਮਾਮ ਉਪਰਾਲੇ ਕੀਤੇ ਜਾਣ ਜਿਸ ਨਾਲ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਨੂੰ ਚਾਹੁਣ ਵਾਲਿਆਂ ਦੇ ਕਲੇਜੇ ਵਿੱਚ ਠੰਡ ਪੈ ਸਕੇ।