ਪਿੰਡ ਵਾਸੀਆਂ ਨੇ ਡਿੱਪੂ ਹੋਲਡਰ ਤੇ ਸਰਕਾਰੀ ਕਣਕ ਵੰਡਣ ਵਿੱਚ ਹੇਰਾ ਫੇਰੀ ਕਰਨ ਦੇ ਦੋਸ਼ ਲਗਾਉਂਦਿਆਂ ਕੀਤਾ ਹੰਗਾਮਾ
ਰੋਹਿਤ ਗੁਪਤਾ
ਗੁਰਦਾਸਪੁਰ 8 ਸਤੰਬਰ 2022 - ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਵੇਲੀਆਂ ਕਲਾ ਵਿੱਚ ਸਸਤੀ ਆਟਾ ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਚ ਡੀਪੂ ਹੋਲਡਰ ਵੱਲੋਂ ਚ ਹੇਰਾ ਫੇਰੀ ਕਰਨ ਦੇ ਦੋਸ਼ ਪਿੰਡ ਵਾਸੀਆਂ ਨੇ ਲਗਾਏ ਹਨ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਹਵੇਲੀਆਂ ਕਲਾ ਵਾਸੀ ਸੁਖਦੇਵ ਸਿੰਘ,ਬਾਬਾ ਸੇਵਾ ਸਿੰਘ ਨੇ ਆਖਿਆ ਕਿ ਸਾਡੇ ਪਿੰਡ ਦੇ ਡੀਪੂ ਹੋਲਡਰ ਲਖਬੀਰ ਸਿੰਘ ਵੱਲੋਂ ਸਸਤੀ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ ਦੀਆਂ ਕੱਟੀਆਂ ਜਾ ਰਹੀਆਂ ਪਰਚੀਆਂ ਵਿੱਚ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਵੱਲੋਂ ਕੰਪਿਊਟਰਾਈਜ਼ ਪਰਚੀਆਂ ਦੇਣ ਦੀ ਬਜਾਏ ਹੱਥ ਨਾਲ ਲਿਖਤ ਪਰਚੀਆਂ ਦਿੱਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਜੇਕਰ ਕਿਸੇ ਘਰ ਦੇ 8 ਮੈਂਬਰ ਹਨ ਤਾਂ ਉਨ੍ਹਾਂ ਨੂੰ ਹੱਥ ਲਿਖਤ ਪਰਚੀ ਤੇ 5 ਮੈਂਬਰਾਂ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਿੰਡ ਵਾਸੀਆਂ ਨੇ ਡਿੱਪੂ ਹੋਲਡਰ ਤੇ ਸਰਕਾਰੀ ਕਣਕ ਵੰਡਣ ਵਿੱਚ ਹੇਰਾ ਫੇਰੀ ਕਰਨ ਦੇ ਦੋਸ਼ ਲਗਾਉਂਦਿਆਂ ਕੀਤਾ ਹੰਗਾਮਾ (ਵੀਡੀਓ ਵੀ ਦੇਖੋ)
ਕਿ ਇਸ ਸੰਬੰਧੀ ਉਨ੍ਹਾਂ ਵੱਲੋਂ ਫੂਡ ਸਪਲਾਈ ਵਿਭਾਗ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਵੀ ਕੀਤੀ ਹੋਈ ਹੈ।ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਫੂਡ ਸਪਲਾਈ ਵਿਭਾਗ ਦੇ ਉੱਚ-ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ।
ਦੂਜੇ ਪਾਸੇ ਜਦੋਂ ਇਸ ਸੰਬੰਧੀ ਜਦੋਂ ਡਿਪੂ ਹੋਲਡਰ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣੇ ਤੇ ਲੱਗੇ ਦੋਸ਼ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਕੰਪਿਊਟਰਾਈਜ਼ ਪਰਚੀਆਂ ਕੱਟਣ ਵਾਲੀ ਮਸ਼ੀਨ ਖ਼ਰਾਬ ਹੋਣ ਕਰਕੇ ਕੁਝ ਪਰਚੀਆਂ ਹੱਥ ਨਾਲ ਕੱਟੀਆਂ ਗਈਆਂ ਹਨ ਜਿਸ ਦੀ ਉਹ ਪਿੰਡ ਵਿੱਚੋਂ ਛਾਣਬੀਣ ਕਰਾ ਸਕਦੇ ਹਨ।