ਪ੍ਰਾਈਵੇਟ ਡਾਕਟਰ ਵੱਲੋਂ ਦਵਾਈਆਂ ਦੀ ਐਕਸਪਾਇਰੀ ਡੇਟ ਮਿਟਾਉਣ ਦੀ ਵੀਡੀਓ ਹੋਈ ਵਾਇਰਲ
- ਸਿਹਤ ਵਿਭਾਗ ਨੇ ਸ਼ਿਕਾਇਤ ਮਿਲਣ ਤੇ ਕੀਤੀ ਹਸਪਤਾਲ ਦੀ ਚੈਕਿੰਗ, ਭਰੇ ਸੈਂਪਲ।
ਮਾਨਸਾ, 30 ਸਤੰਬਰ 2022 - ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਸਟਾਫ ਵੱਲੋਂ ਐਕਸਪਾਇਰ ਦਵਾਈਆਂ ਦੀ ਡੇਟ ਨੂੰ ਮਿਟਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਵਿੱਚ ਪਹੁੰਚ ਕੇ ਸੈਂਪਲ ਭਰੇ ਗਏ ਹਨ। ਐਸ.ਐਮ.ਓ ਮਾਨਸਾ ਨੇ ਕਿਹਾ ਕਿ ਸੈਂਪਲ ਲੈ ਕੇ ਦਵਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ, ਜਦਕਿ ਡਾਕਟਰ ਦਾ ਕਹਿਣਾ ਹੈ ਕਿ ਬਾਰਿਸ਼ ਕਾਰਨ ਦਵਾਈਆਂ ਖਰਾਬ ਹੋ ਗਈਆਂ ਸਨ ਅਤੇ ਇਨ੍ਹਾਂ ਨੂੰ ਸਾਫ਼ ਕੀਤਾ ਜਾ ਰਿਹਾ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪ੍ਰਾਈਵੇਟ ਡਾਕਟਰ ਵੱਲੋਂ ਦਵਾਈਆਂ ਦੀ ਐਕਸਪਾਇਰੀ ਡੇਟ ਮਿਟਾਉਣ ਦੀ ਵੀਡੀਓ ਹੋਈ ਵਾਇਰਲ (ਵੀਡੀਓ ਵੀ ਦੇਖੋ)
ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮਿਆਦ ਪੁੱਗੀਆਂ ਦਵਾਈਆਂ ਨੂੰ ਮਿਟਾਉਣ ਦੀ ਵਾਇਰਲ ਹੋਈ ਵੀਡੀਓ ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਵੱਲੋਂ ਐਸ.ਐਮ.ਓ. ਡਾ. ਰੂਬੀ ਅਤੇ ਡਰੱਗ ਇੰਸਪੈਕਟਰ ਦੀ ਅਗਵਾਈ ਵਿੱਚ ਹਸਪਤਾਲ ਵਿੱਚ ਪਹੁੰਚ ਕੇ ਦਵਾਈਆਂ ਦੇ ਸੈਂਪਲ ਭਰੇ ਗਏ। ਸਿਵਲ ਹਸਪਤਾਲ ਮਾਨਸਾ ਦੇ ਐਸ.ਐਮ.ਓ. ਡਾ ਰੂਬੀ ਨੇ ਦੱਸਿਆ ਕਿ ਜਾਣਕਾਰੀ ਮਿਲਣ ਤੇ ਉਹਨਾਂ ਵੱਲੋਂ ਹਸਪਤਾਲ ਦੀ ਚੈਕਿੰਗ ਕੀਤੀ ਗਈ ਹੈ ਅਤੇ 5-6 ਤਰ੍ਹਾਂ ਦੀਆਂ ਦਵਾਈਆਂ ਦੇ ਸੈਂਪਲ ਲੈ ਕੇ ਦਵਾਈਆਂ ਨੂੰ ਸੀਲ ਕਰ ਦਿੱਤਾ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉੱਧਰ ਪ੍ਰਾਈਵੇਟ ਹਸਪਤਾਲ ਦੇ ਮਾਲਕ ਡਾਕਟਰ ਰਾਮਪਾਲ ਸ਼ਰਮਾ ਨੇ ਕਿਹਾ ਕਿ ਪਿਛਲੇ ਦਿਨੀ ਜਿਆਦਾ ਬਰਸਾਤ ਹੋਣ ਕਰਕੇ ਹਸਪਤਾਲ ਵਿੱਚ ਪਾਣੀ ਆ ਗਿਆ ਸੀ, ਜਿਸ ਨਾਲ ਦਵਾਈਆਂ ਦੇ ਡੱਬੇ ਖਰਾਬ ਹੋ ਗਏ ਸਨ ਤੇ ਹਸਪਤਾਲ ਦੇ ਮੁਲਾਜਮ ਉਨਾਂ ਨੂੰ ਸਾਫ ਕਰ ਰਹੇ ਸੀ, ਨਾ ਕਿ ਮਿਆਦ ਪੁੱਗੀ ਦਵਾਈਆਂ ਦੀ ਤਾਰੀਕ ਸਾਫ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਦਵਾਈਆਂ ਦੇ ਸੈਂਪਲ ਲੈ ਲਏ ਹਨ ਅਤੇ ਉਹ ਆਪਣੀ ਕਾਰਵਾਈ ਕਰ ਲੈਣਗੇ।