ਰੇਤਾ ਬਜਰੀ ਸੰਕਟ ਕਾਰਨ ਹਰ ਵਰਗ ਹੋਇਆ ਪਰੇਸ਼ਾਨ, ਵੱਖ-ਵੱਖ ਜੱਥੇਬੰਦੀਆਂ ਨੇ ਬਾਈਪਾਸ ਤੇ ਲਗਾਇਆ ਧਰਨਾ
ਰਿਪੋਰਟਰ::---- ਰੋਹਿਤ ਗੁਪਤਾ
ਗੁਰਦਾਸਪੁਰ, 6 ਅਕਤੂਬਰ 2022 - ਰੇਤਾ ਬਜਰੀ ਸੰਘਰਸ ਮੋਰਚੇ ਦੇ ਬੈਨਰ ਦੀ ਅਗਵਾਹੀ ਹੇਠ ਰੇਤਾ ਬਜਰੀ ਸੰਕਟ ਦੇ ਹੱਲ ਅਤੇ ਨਜਾਇਜ਼ ਮਾਇਨਿੰਗ ਦੇ ਨਾਂ ਹੇਠ ਜੇ.ਸੀਬੀ, ਟਿੱਪਰਾਂ ਉਪਰ ਦਰਜ਼ ਹੋਏ ਕੇਸ ਰੱਦ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈਕੇ ਵੱਖ ਵੱਖ ਜਥੇਬੰਦੀਆਂ ਨੇ ਬੱਬਰੀ ਬਾਈਪਾਸ ਗੁਰਦਾਸਪੁਰ ਤੇ ਧਰਨਾ ਲਗਾਇਆ ਗਿਆ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਦਕਿ ਮੁਲਾਜਮ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਪਣੀ ਨਵੀਂ ਮਾਇੰਨਿਗ ਪਾਲਸੀ ਤਹਿਤ ਲੋਕਾ ਨੂੰ ਖੱਜਲ ਖੁਆਰ ਕਰ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਰੇਤਾ ਬਜਰੀ ਸੰਕਟ ਕਾਰਨ ਹਰ ਵਰਗ ਹੋਇਆ ਪਰੇਸ਼ਾਨ, ਵੱਖ-ਵੱਖ ਜੱਥੇਬੰਦੀਆਂ ਨੇ ਬਾਈਪਾਸ ਤੇ ਲਗਾਇਆ ਧਰਨਾ (ਵੀਡੀਓ ਵੀ ਦੇਖੋ)
ਧਰਨਾ ਪ੍ਰਦਰਸ਼ਨ ਕਰ ਰਹੇ ਵੱਖ ਵੱਖ ਕਿਸਾਨ ਆਗੂਆਂ ਅਤੇ ਕਰੈਸ਼ਰ ਮਾਲਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਂ ਮਾਇੰਨਿਗ ਪਾਲਸੀ ਤਹਿਤ ਰੇਤ ਬਜਰੀ ਨਾਲ਼ ਜੁੜੇ ਹਰ ਇਕ ਵਰਗ ਨੂੰ ਖੱਜਲ ਖੁਆਰ ਕੀਤਾ ਹੈ। ਉਹਨਾ ਕਿਹਾ ਕਿ ਕਰੈਸ਼ਰ ਦਾ ਕੰਮ ਬੰਦ ਹੋਣ ਕਾਰਨ ਮਜਦੂਰਾਂ, ਕਿਸਾਨਾਂ, ਟਿਪੂਰ ਚਾਲਕਾਂ, ਜੇਸੀਬੀ ਚਾਲਕਾਂ ਦਾ ਘਰ ਚਲਾਉਣਾ ਔਖਾ ਹੋਇਆ ਪਿਆ ਹੈ ਅਤੇ ਪੰਜਾਬ ਸਰਕਾਰ ਨੇ ਨਜਾਇਜ਼ ਮਾਇਨਿੰਗ ਦੇ ਨਾਂ ਹੇਠ ਕਈ ਜੇ.ਸੀਬੀ,ਟਿਪਰ ਚਾਲਕਾਂ ਉਪਰ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਨੇ ਅੱਜ ਧਰਨਾ ਪ੍ਰਦਰਸ਼ਨ ਕਰ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਕਾਰੋਬਾਰ ਸ਼ੁਰੂ ਨਾ ਕੀਤਾ ਗਿਆ ਅਤੇ ਜੇਸੀਬੀ, ਟਿੱਪਰ ਚਾਲਕਾਂ ਉਪਰ ਦਰਜ ਹੋਏ ਮਾਮਲੇ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਮਜਬੂਰ ਹੋਣਗੇ ਅਤੇ ਨੈਸ਼ਨਲ ਹਾਈਵੇਅ ਰੋਕੇ ਜਾਣਗੇ।