ਪਾਰਕ ਵਿੱਚ ਕੁੜੀਆਂ ਦੇ ਲੇਡੀ ਪੁਲਿਸ ਕਰਮਚਾਰੀਆਂ ਵੱਲੋਂ ਥੱਪੜ ਮਾਰਨ ਦਾ ਮਾਮਲਾ: ਸ਼ਹਿਰ ਵਾਸੀਆਂ ਨੇ ਦੱਸੀ ਅਸਲ ਗੱਲ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 13 ਅਕਤੂਬਰ 2022 - ਬੀਤੇ 2 ਦਿਨ ਤੋਂ ਇਕ ਖ਼ਬਰ ਸੋਸ਼ਲ ਮੀਡੀਆ ਉਪਰ ਬੁਹਤ ਵਾਇਰਲ ਹੋ ਰਹੀ ਸੀ ਕਿ ਮਹਿਲਾਂ ਪੁਲਿਸ ਅਧਿਕਾਰੀ ਵਲੋਂ ਬਟਾਲਾ ਦੀ ਪਾਰਕ ਵਿੱਚ ਬੈਠੇ ਲੜਕੀਆਂ ਲੜਕਿਆਂ ਨੂੰ ਥੱਪੜ ਲਾਏ ਅਤੇ ਉਸ ਤੋਂ ਬਾਅਦ ਲੇਡੀ ਪੁਲਿਸ ਕਰਮਚਾਰੀਆਂ ਦਾ ਤਬਾਦਲਾ ਵੀ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਕਰ ਦਿੱਤਾ ਗਿਆ ਅਤੇ ਨਾਲ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਪਰ ਸਚਾਈ ਉਸਦੀ ਕੁਝ ਹੋਰ ਸੀ, ਕਿਉਕਿ ਮਹਿਲਾਂ ਪੁਲਿਸ ਅਧਿਕਾਰੀਆਂ ਵਲੋਂ ਪਿਆਰ ਨਾਲ ਸਮਝਾਉਣ ਤੇ ਉਹਨਾਂ ਨਾਲ ਬਹਿਸ ਕੀਤੀ ਜਾ ਰਹੀ ਸੀ ਅਤੇ ਨਾਲ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ ਪਰ ਕਈ ਨਿਜੀ ਚੈਨਲਾਂ ਨੇ ਤੋੜ ਮਰੋੜ ਕੇ ਉਸਨੂੰ ਦਿਖਾਇਆ ਜਿਸਦੀ ਸ਼ਹਿਰ ਵਾਸੀਆਂ ਨੇ ਨਿੰਦਿਆਂ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਾਰਕ 'ਚ ਕੁੜੀਆਂ ਦੇ ਲੇਡੀ ਪੁਲਿਸ ਕਰਮਚਾਰੀਆਂ ਵੱਲੋਂ ਥੱਪੜ ਮਾਰਨ ਦਾ ਮਾਮਲਾ: ਸ਼ਹਿਰ ਵਾਸੀਆਂ ਨੇ ਦੱਸੀ ਅਸਲ ਗੱਲ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਅਤੇ ਪਾਰਕ ਦੇ ਨੇੜੇ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਲਗਾਤਾਰ ਸ਼ਿਕਾਇਤਾਂ ਦਰਜ ਕਰਵਾਕੇ ਦੁਖੀ ਹੋ ਗਏ ਸੀ ਕਿਉਕਿ ਇਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਕਿਸੇ ਦੀ ਵੀ ਸ਼ਰਮ ਨਹੀਂ ਸੀ ਹਰ ਵੈਲੇ 40 ਤੋਂ 50 ਲੜਕੇ ਲੜਕੀਆਂ ਇਸ ਪਾਰਕ ਵਿੱਚ ਗਲਤ ਹਰਕਤਾਂ ਕਰਦੇ ਦਿਖਦੇ ਸੀ ਅਤੇ ਨਾਲ ਹੀ ਨਸ਼ੇ ਵਿੱਚ ਵੀ ਧੁੱਤ ਨੌਜਵਾਨ ਵੀਰ ਤੇ ਘੁੰਮਦੇ ਰਹਿੰਦੇ ਸੀ ਕਿਸੇ ਨੂੰ ਵੱਡੇ ਛੋਟੇ ਦੀ ਸ਼ਰਮ ਨਹੀਂ ਸੀ।ਜਦ ਸਾਡੇ ਵਲੋਂ ਰੋਕਿਆ ਜਾਂਦਾ ਸੀ ਤਾ ਸਾਡੇ ਨਾਲ ਲੜਦੇ ਝਗੜਦੇ ਸੀ |
ਉਹਨਾਂ ਕਿਹਾ ਕਿ ਜਿਨ੍ਹਾਂ ਨੇ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਉਹਨਾਂ ਲੇਡੀ ਸਾਰੀ ਉਮਰ ਕੰਡ ਬੋਲਤ ਕਰਮਚਾਰੀਆਂ ਦਾ ਮਾਨ ਵਧਾਉਣਾ ਚਾਹੀਦਾ ਸੀ ਨਾ ਕਿ ਉਹਨਾਂ ਦਾ ਮਨੋਬਲ ਤੋੜਨਾ ਚਾਹੀਦਾ ਸੀ।ਫਿਰ ਅਸੀਂ ਹੀ ਲੋਕ ਕਹਿੰਦੇ ਹਾਂ ਪੁਲਿਸ ਕੁਝ ਨਹੀਂ ਕਰਦੀ | ਉਹਨਾਂ ਕਿਹਾ ਥੱਪੜ ਮਾਰਨ ਦੀ ਤਾਂ ਹੀ ਨੌਬਤ ਆਈ ਪਹਿਲਾ ਉਹਨਾਂ ਲੜਕੀਆਂ ਵਲੋਂ ਗ਼ਲਤ ਸ਼ਬਦ ਮਹਿਲਾਂ ਪੁਲਿਸ ਅਧਿਕਾਰੀਆਂ ਨੂੰ ਬੋਲੇ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਮਜਬੂਰਨ ਉਹਨਾਂ ਉਤੇ ਹੱਥ ਚੁੱਕਣਾ ਪਿਆ।ਹੋਰ ਕਿ ਕੁਝ ਕਿਹਾ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਤੁਸੀ ਖੁਦ ਸੁਣ ਲਵੋ।