ਬਾਬੇ ਪੂਹਲੇ ਦੀ ਫ਼ਿਲਮ ਆਉਣ ਤੋਂ ਪਹਿਲਾਂ ਹੀ ਛਿੜਿਆ ਵਿਵਾਦ
ਪੂਹਲੇ ਨੂੰ ਸੋਧਣ ਵਾਲਿਆਂ ਦਾ ਐਲਾਨ ਨਹੀਂ ਲੱਗਣ ਦਿੰਆਗੇ ਸਿਨੇਮਾ ਘਰਾਂ ਵਿੱਚ ਫਿਲਮ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 03 ਨਵੰਬਰ 2022
.ਸਾਲ 2008 ਵਿੱਚ ਗੁਮਟਾਲਾ ਜ਼ੈਲ ਵਿੱਚ ਪੂਹਲੇ ਨਿਹੰਗ ਨੂੰ 2 ਨੌਜਵਾਨਾਂ ਵਲੋਂ ਜ਼ੇਲ ਵਿੱਚ ਸੋਧਾ ਲਾਇਆ ਗਿਆ ਸੀ ਉਸਨੂੰ ਜ਼ਿੰਦਾ ਜ਼ੇਲ ਵਿੱਚ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਹੁਣ ਉਸੇ ਉਤੇ ਅਧਾਰਿਤ ਇਕ ਫਿਲਮ ਜੋਕਿ 11 ਨਵੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ ਜਿਸਦਾ ਵਿਰੋਧ ਉਹਨਾਂ 2 ਨੌਜਵਾਨਾਂ ਵਲੋਂ ਕੀਤਾ ਜਾ ਰਿਹਾ ਹੈ ,ਜਿਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬਾਬੇ ਪੂਹਲੇ ਦੀ ਫ਼ਿਲਮ ਆਉਣ ਤੋਂ ਪਹਿਲਾਂ ਹੀ ਛਿੜਿਆ ਵਿਵਾਦ (ਵੀਡੀਓ ਵੀ ਦੇਖੋ)
ਪ੍ਰੈਸ ਵਾਰਤਾ ਦੌਰਾਨ ਪੂਹਲੇ ਨਿਹੰਗ ਨੂੰ ਸੋਧਾ ਲਾਉਣ ਵਾਲੇ ਨਵਤੇਜ ਗੁੱਗੂ ਅਤੇ ਹਰਚੰਦ ਸਿੰਘ ਨੇ ਦੱਸਿਆ ਕਿ ਇਹ ਡੀ ਗਰੇਡ ਦੀ ਇਕ ਫਿਲਮ ਬਣਾਈ ਗਈ ਹੈ ਅਤੇ ਨਾ ਹੀ ਇਸ ਵਿੱਚ ਕੋਈ ਚੰਗੇ ਕਿਰਦਾਰ ਲਏ ਗਏ ਹਨ ਅਤੇ ਨਾ ਹੀ ਸਾੰਨੂ ਫਿਲਮ ਬਣਾਉਣ ਤੋਂ ਪਹਿਲਾਂ ਪੁੱਛਿਆ ਗਿਆ ਕਿ ਉਸ ਵੇਲੇ ਕੀ ਹੋਇਆ ਸੀ?ਜਿਸਦਾ ਅਸੀਂ ਵਿਰੋਧ ਕਰਦੇ ਹਾਂ।ਇਸ ਫ਼ਿਲਮ ਨੂੰ ਕਿਸੇ ਵੀ ਕੀਮਤ ਵਿਚ ਰਿਲੀਜ ਨਹੀਂ ਹੋਣ ਦਿੱਤਾ ਜਾਵੇਗਾ। ਚਾਹੇ ਸਾਨੂੰ ਮਾਨਜੋਗ ਕੋਰਟ ਦਾ ਦਰਵਾਜਾ ਕਿਊ ਨਾ ਖੜਕਾਉਣਾ ਪਵੇ । ਉਹਨਾਂ ਕਿਹਾ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਫ਼ਿਲਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦੀ ਬਜਾਇ ਗ਼ਲਤ ਜਾਣਕਾਰੀਆਂ ਦਿੰਦੀਆਂ ਹਨ।