ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਇੰਸ ਪ੍ਰਦਰਸ਼ਨੀ ਬੱਸ ਦੀ ਸ਼ੁਰੂਆਤ, ਚੰਡੀਗੜ੍ਹ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਸਕੂਲਾਂ ਦਾ ਕਰੇਗੀ ਦੌਰਾ
- ਚੰਡੀਗੜ੍ਹ ਯੂਨੀਵਰਸਿਟੀ ਅਤੇ ਵਿਗਿਆਨ,ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ ਇਹ ਪ੍ਰੋਜੈਕਟ
- ਵਿਗਿਆਨ ਅਤੇ ਤਕਨਾਲੋਜੀ ਵਿੱਚ ਨਿਵੇਸ਼ ਦੇਸ਼ ਨੂੰ ਆਤਮ ਨਿਰਭਰ ਬਣਾਏਗਾ: ਸਤਨਾਮ ਸਿੰਘ ਸੰਧੂ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 6 ਦਸੰਬਰ 2022 - ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅੱਜ ਵਿਗਿਆਨ ਪ੍ਰਦਰਸ਼ਨੀ ਬੱਸ ਦਾ ਆਗਾਜ਼ ਕੀਤਾ ਗਿਆ। ਇਹ ਬੱਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਰਾਹੀਂ ਵਿਦਿਆਰਥੀ ਆਧੁਨਿਕ ਵਿਗਿਆਨ ਦੇ ਤਜਰਬੇ ਹਾਸਿਲ ਕਰ ਸਕਦੇ ਹਨ। ਇਹ ਵਿਗਿਆਨ ਪ੍ਰਦਰਸ਼ਨੀ ਬੱਸ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਦਾ ਮਿਸ਼ਨ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਅੱਜ ਇਸ ਬੱਸ ਦੇ ਸ਼ੁਰੂਆਤੀ ਪ੍ਰੋਗਰਾਮ ਵਿੱਚ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ (ਆਈ.ਏ.ਐਸ.) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹਰਸੁਹਿੰਦਰ ਪਾਲ ਸਿੰਘ ਬਰਾੜ (ਪੀ.ਸੀ.ਐਸ.), ਚੰਡੀਗੜ੍ਹ ਦੀ ਸਿੱਖਿਆ ਸਕੱਤਰ ਪੂਰਵਾ ਗਰਗ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ ਅਤੇ ਰਾਜੀਵ ਕੁਮਾਰ, ਪ੍ਰਿੰਸੀਪਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਵਰਗੀਆਂ ਪ੍ਰਮੁੱਖ ਹਸਤੀਆਂ ਉਦਘਾਟਨੀ ਸਮਾਰੋਹ ਵਿੱਚ ਹਾਜ਼ਰ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਇੰਸ ਪ੍ਰਦਰਸ਼ਨੀ ਬੱਸ ਦੀ ਸ਼ੁਰੂਆਤ, ਚੰਡੀਗੜ੍ਹ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਸਕੂਲਾਂ ਦਾ ਕਰੇਗੀ ਦੌਰਾ (ਵੀਡੀਓ ਵੀ ਦੇਖੋ)
ਇੱਕ ਕਰੋੜ ਦੀ ਲਾਗਤ ਨਾਲ ਬਣੀ ਇਸ ਅਤਿ-ਆਧੁਨਿਕ ਪ੍ਰਯੋਗਸ਼ਾਲਾ ਦਾ ਮੁੱਖ ਟੀਚਾ ਸਕੂਲੀ ਬੱਚਿਆਂ ਵਿੱਚ ਉਤਸੁਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਵਿਗਿਆਨ ਵਿੱਚ ਸਫਲ ਕੈਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ।ਵਿਗਿਆਨ ਪ੍ਰਦਰਸ਼ਨੀ ਬੱਸ 6 ਮਹੀਨੇ ਨਿਯਮਤ ਤੌਰ ‘ਤੇ ਚੰਡੀਗੜ੍ਹ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਸਕੂਲਾਂ ਦਾ ਦੌਰਾ ਕਰੇਗੀ,ਜਿੱਥੇ 12ਵੀਂ ਜਮਾਤ ਤੱਕ ਵਿਗਿਆਨ ਨਾਲ ਸਬੰਧਤ ਸਾਰੇ ਪ੍ਰਯੋਗ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਫੈਕਲਟੀ ਮੈਂਬਰਾਂ ਦੀ ਨਿਗਰਾਨੀ ਹੇਠ ਕੀਤੇ ਜਾਣਗੇ।
ਆਲ ਇੰਡੀਆ ਸਰਵੇ ਆਫ਼ ਹਾਇਰ ਐਜੂਕੇਸ਼ਨ (ਏਆਈਐੱਸਐੱਚਈ) 2019 ਦੀ ਰਿਪੋਰਟ ਦੇ ਅਨੁਸਾਰ, ਵਿਗਿਆਨ ਕਲਾ ਤੋਂ ਬਾਅਦ ਇੱਕ ਵੱਡੇ ਅੰਤਰ ਨਾਲ ਦੂਜੇ ਨੰਬਰ 'ਤੇ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਅੰਡਰਗ੍ਰੈਜੁਏਟ ਪੱਧਰ 'ਤੇ 96.56 ਲੱਖ ਵਿਦਿਆਰਥੀ ਆਰਟਸ ਕੋਰਸਾਂ ਵਿੱਚ ਦਾਖਲ ਹਨ, ਜੋ ਇਸਨੂੰ ਸਭ ਤੋਂ ਵੱਧ ਪ੍ਰਸਿੱਧ ਬਣਾਉਂਦੇ ਹਨ, ਜਦਕਿ ਸਿਰਫ 47.55 ਲੱਖ ਵਿਦਿਆਰਥੀ ਵਿਗਿਆਨ ਵਿੱਚ ਦਾਖਲਾ ਲੈਂਦੇ ਹਨ। ਹਾਲਾਂਕਿ ਪਿਛਲੇ 3 ਸਾਲਾਂ ਵਿੱਚ ਦੇਸ਼ ਵਿੱਚ ਐੱਸਟੀਈਐਮ ਨੂੰ ਅਧਿਐਨ ਦੇ ਖੇਤਰ ਵਜੋਂ ਚੁਣਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਵਿੱਚ ਵਾਧਾ ਤਾਂ ਹੋਇਆ ਹੈ, ਪਰ ਚੁਣੌਤੀਆਂ ਹਾਲੇ ਵੀ ਕਾਫੀ ਹਨ।ਭਾਰਤ ਵਿੱਚ ਲਗਭਗ 43 ਪ੍ਰਤੀਸ਼ਤ ਐੱਸਟੀਈਐਮ ਗ੍ਰੈਜੂਏਟ ਔਰਤਾਂ ਹਨ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹੈ, ਪਰ ਭਾਰਤ ਵਿੱਚ ਐੱਸਟੀਈਐਮ ਸੈਕਟਰ ਦੀਆਂ ਨੌਕਰੀਆਂ ਵਿੱਚ ਉਹਨਾਂ ਦਾ ਹਿੱਸਾ ਸਿਰਫ 14 ਪ੍ਰਤੀਸ਼ਤ ਹੈ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਮੋਬਾਇਲ ਵਿਗਿਆਨ ਬਸ ਸਕੂਲ ਦੀ ਸਿੱਖਿਆ ਅਤੇ ਸਿਖਾਉਣ ਦੇ ਇਕ ਮੀਲ ਦੇ ਪੱਥਰ ਵਜੋਂ ਸਾਬਿਤ ਹੋਵੇਗਾ। ਇਹ ਬਸ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੁੜੇ ਪ੍ਰਯੋਗ ਕਰਨ ਵਿਚ ਮਦਦ ਕਰੇਗੀ, ਜਿਸ ਦੇ ਨਾਲ ਪ੍ਰਯੋਗ ਦੇ ਮਾਧਿਅਮ ਨਾਲ ਆਪਣੀ ਸੋਚ ਨੂੰ ਵਿਕਸਿਤ ਕਰ ਸਕਣਗੇ। ਚੰਡੀਗੜ੍ਹ ਸ਼ਹਿਰ ਦੇ ਆਸ ਪਾਸ ਖਾਸ ਕਰ ਗ੍ਰਾਮੀਨ ਪੇਂਡੂ ਇਲਾਕਿਆਂ ਦੇ ਸਕੂਲਾਂ ਵਿਚ ਪ੍ਰਯੋਗਸ਼ਾਲਾ ਅਜੇ ਵਿਕਸਿਤ ਕੀਤੀ ਜਾ ਰਹੀ ਹੈ, ਇਸ ਲਈ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਇਹ ਬੱਸ ਵਿਦਿਆਰਥੀਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਵਿਗਿਆਨ ਦੇ ਪ੍ਰਤੀ ਆਕਰਸ਼ਿਤ ਕਰੇਗੀ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਸਿੱਖਿਆ ਵਿਭਾਗ ਵੀ ਇਸ ਪਹਿਲ ਵਿਚ ਮਦਦ ਕਰ ਰਿਹਾ ਹੈ। ਸਿੱਖਿਆ ਵਿਭਾਗ ਆਪਣੇ ਅਧਿਆਪਕਾਂ ਨੂੰ ਪ੍ਰਯੋਗ ਸਿੱਖਣ ਦੇ ਲਈ ਭੇਜੇਗਾ ਜਿਸ ਨਾਲ ਉਹ ਆਪਣੇ ਹੁਨਰ ਨੂੰ ਵਧਾ ਸਕੇ ਅਤੇ ਵਿਦਿਆਰਥੀਆਂ ਦੀ ਮਦਦ ਕਰ ਸਕੇ। ਕੋਈ ਵੀ ਦੇਸ਼ ਉਦੋਂ ਤੱਕ ਆਤਮ-ਨਿਰਭਰ ਨਹੀਂ ਬਣ ਸਕਦਾ ਜਦੋਂ ਤੱਕ ਉਹ ਤਕਨਾਲੋਜੀ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਇਸ ਉਪਰਾਲੇ ਬਾਰੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਈ ਦੇਸ਼ ਉਦੋਂ ਤੱਕ ਆਤਮ ਨਿਰਭਰ ਨਹੀਂ ਬਣ ਸਕਦਾ ਜਦੋਂ ਤੱਕ ਉਹ ਤਕਨਾਲੋਜੀ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਹੁੰਦਾ। ਸਾਡਾ ਮਿਸ਼ਨ ਹੈ ਕਿ ਜੇਕਰ ਵਿਦਿਆਰਥੀ ਵਿਗਿਆਨ ਪ੍ਰਯੋਗਸ਼ਾਲਾ ਤੱਕ ਨਹੀਂ ਆ ਸਕਦੇ,ਤਾਂ ਅਸੀਂ ਵਿਗਿਆਨ ਪ੍ਰਯੋਗਸ਼ਾਲਾ ਉਨਾਂ ਤੱਕ ਲੈ ਕੇ ਜਾਈਏ। ਵਿਗਿਆਨ ਪ੍ਰਦਰਸ਼ਨੀ ਬੱਸ ਇਸ ਦਿਸ਼ਾ ਵਿੱਚ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ।ਵਿਗਿਆਨ ਪ੍ਰਦਰਸ਼ਨੀ ਬੱਸ 6 ਮਹੀਨਿਆਂ ਦੌਰਾਨ ਨਿਯਮਤ ਤੌਰ 'ਤੇ ਚੰਡੀਗੜ੍ਹ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਸਕੂਲਾਂ ਦਾ ਦੌਰਾ ਕਰੇਗੀ ਜਿੱਥੇ ਤੀਜੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਵਿਗਿਆਨ ਨਾਲ ਸਬੰਧਤ 150 ਤੋਂ ਵੱਧ ਚੰਡੀਗੜ੍ਹ ਯੂਨੀਵਰਸਿਟੀ ਦੇ 20 ਵਿਗਿਆਨੀਆਂ ਅਤੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਦੀ ਨਿਗਰਾਨੀ ਹੇਠ ਕਰਵਾਏ ਜਾਣਗੇ।
ਇਸ ਬੱਸ ਵਿਚ ਰੋਜ ਚਾਰ ਵਿਗਿਆਨੀ ਵਿਦਿਆਰਥੀਆਂ ਦੀ ਮਦਦ ਲਈ ਮੌਜੂਦ ਰਹਿਣਗੇ। ਬੱਸ 7 ਦਸੰਬਰ ਤੋਂ ਚੰਡੀਗੜ੍ਹ ਦੇ ਸੈਕਟਰ 22 ਅਤੇ 35 ਦੇ ਸਾਰੇ ਗ੍ਰਾਮੀਨ ਅਤੇ ਸ਼ਹਿਰੀ ਸਕੂਲਾਂ ਦਾ ਦੌਰਾ ਕਰਨਗੇ ਅਤੇ ਵਿਗਿਆਨ ਦੇ ਤਜਰਬੇਕਾਰ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਡਾ: ਜਸਵਿੰਦਰ ਸਿੰਘ ਸਹਿਤ ਚਾਰ ਵਿਗਿਆਨੀਆਂ ਦੀ ਦੇਖ ਰੇਖ ਵਿਚ ਵਿਦਿਆਰਥੀਆਂ ਤੋਂ ਪ੍ਰਯੋਗ ਕਰਵਾਇਆ ਜਾਵੇਗਾ। ਵਿਦਿਆਰਥੀ ਪ੍ਰਯੋਗਾਂ ਰਾਹੀਂ ਵਿਗਿਆਨ ਵੱਲ ਆਕਰਸ਼ਿਤ ਹੋਣਗੇ ਅਤੇ ਐੱਸਟੀਈਐਮ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ ਜੋ ਖੋਜਕਾਰਾਂ ਨੂੰ ਪ੍ਰੇਰਿਤ ਕਰੇਗੀ। ਇਸ ਬੱਸ ਵਿਚ ਇਕ ਮਲਟੀਮੀਡੀਆ ਪ੍ਰਜੈਕਟਰ ਸਕਰੀਨ ਵੀ ਹੋਵੇਗਾ ਜੋ ਬੱਸ ਵਿਚ ਹੋਣ ਵਾਲੇ ਪ੍ਰੋਗਰਾਮਾਂ ਨੂੰ ਪ੍ਰਦਰਸ਼ਿਤ ਵੀ ਕਰੇਗਾ।
ਚੰਡੀਗੜ੍ਹ ਯੂਨੀਵਰਸਿਟੀ ਵਿਗਿਆਨ ਸੰਚਾਰ, ਵਿਗਿਆਨ ਮੇਲਾ ਜਿਵੇਂ ਭਾਰਤੀ ਸਰਕਾਰ ਦੇ ਪਹਿਲ ਦੇ ਮਾਧਿਅਮ ਤੋਂ 5 ਲੱਖ ਵਿਦਿਆਰਥੀਆਂ ਤੱਕ ਪਹੁੰਚ ਚੁੱਕੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਐਸਟੀਈਐਮ ਵਿਚ ਆਪਣਾ ਕੈਰੀਅਰ ਬਣਾਉਣ ਲਈ ਹੁਣ ਤੱਕ 40 ਤੋਂ ਜਿਆਦਾ ਇੰਸਪਾਇਰ ਕੈਂਪ ਦਾ ਆਯੋਜਨ ਕਰ ਚੁੱਕੀ ਹੈ।
ਖੋਜਾਂ ਪ੍ਰਤੀ ਪ੍ਰਰਿਤ ਕਰਨ ਲਈ ਯੂਨੀਵਰਸਿਟੀ ਨੇ 11 ਕਰੋੜ ਰੁਪਏ ਦਾ ਫੰਡ ਰਿਸਰਚ ਦੇ ਲਈ ਦਿੱਤਾ ਹੈ,ਨਾਲ ਹੀ ਯੂਨੀਵਰਸਿਟੀ ਵਿਚ 30 ਤੋਂ ਜਿਆਦਾ ਮਲਟੀਨੈਸ਼ਨਲ ਕੰਪਨੀ ਜਿਵੇਂ ਗੂਗਲ, ਮਾਈਕਰੋਸੋਫਟ, ਆਈਬੀਐਮ, ਵਾਲਵੋ-ਆਈਸਰ,ਹੁੰਡਾਈ ਹੋਂਡਾ, ਦੇ ਰਿਸਰਚ ਅਤੇ ਵਿਕਾਸ ਕੇਂਦਰ ਅਤੇ ਉੱਤਮਤਾ ਦਾ ਕੇਂਦਰ ਹੈ। ਜਿਸਦੇ ਕਾਰਨ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਹੁਣ ਤੱਕ 2000 ਤੋਂ ਜਿਆਦਾ ਪੇਟੇਂਟ ਹਾਸਿਲ ਕਰ ਚੁੱਕੇ ਹਨ। ਜਿਸ ਵਿਚ 90% ਤੋਂ ਅਧਿਕ ਪੇਟੇਂਟ ਵਿਗਿਆਨ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਹੈ।