ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਦਵਾਰਾ ਸਾਹਿਬ 'ਚ ਸਥਾਪਤ ਕਰਨ 'ਤੇ ਮਾਹੌਲ ਤਣਾਅਪੂਰਨ
ਰੋਹਿਤ ਗੁਪਤਾ
ਗੁਰਦਾਸਪੁਰ, 9 ਦਸੰਬਰ 2022 : ਬਟਾਲਾ ਦੇ ਪਿੰਡ ਥਾਰੀਏਵਾਲ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ ਵਿੱਚੋਂ ਬਾਬਾ ਜੀ ਦੇ ਸਰੂਪ ਅਤੇ ਹੋਰ ਸਾਰਾ ਸਮਾਨ ਚੁੱਕ ਕੇ ਨਵੇਂ ਬਣਾਏ ਗਏ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਕਰ ਦਿੱਤੇ ਗਏ।ਉਥੇ ਹੀ ਪਿੰਡ ਦੇ ਮੌਜੂਦਾ ਸਰਪੰਚ ਅਤੇ ਪਿੰਡ ਵਸਿਆ ਅਤੇ ਕੁੱਝ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਪਿੰਡ ਦੀ ਸਹਿਮਤੀ ਦੇ ਨਾਲ ਬਣਾਇਆ ਗਿਆ ਹੈ ਪਰ ਅੱਜ ਕੁਝ ਲੋਕਾਂ ਨੇ ਸਰੂਪ ਨਾਲ ਛੇੜ-ਛਾੜ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
70 ਸਾਲ ਪੁਰਾਣੇ ਗੁਰੂਦਵਾਰਾ ਸਾਹਿਬ ਤੋਂ ਚੁੱਕ ਕੇ ਪਾਵਨ ਸਰੂਪ, ਨਵੇਂ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਕਰਨ ਤੇ ਮਾਹੌਲ ਤਣਾਅਪੂਰਨ (ਵੀਡੀਓ ਵੀ ਦੇਖੋ)
ਉਥੇ ਹੀ ਨਵੇਂ ਸਥਾਪਿਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਪਿੰਡ ਵਾਸੀ ਧਰਮ ਸਿੰਘ, ਨੱਥਾ ਸਿੰਘ ਸਰਬਜੀਤ ਸਿੰਘ ਅਤੇ ਕੰਵਲਜੀਤ ਕੌਰ ਨੇ ਕਿਹਾ ਕਿ ਸਾਡੀ ਪ੍ਰਸ਼ਾਸ਼ਨ ਅਤੇ ਸਿੱਖ ਜਥੇਬੰਦੀਆਂ ਅੱਗੇ ਅਪੀਲ ਹੈ ਕਿ ਅਜਿਹੇ ਸਮਾਜ ਸੇਵਕਾਂ ਦਾ ਪਿਛੋਕੜ ਦੇਖਿਆ ਜਾਵੇ ਅਤੇ ਅਜਿਹੇ ਢੌਂਗੀ ਸਮਾਜ ਸੇਵਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।ਦੂਜੇ ਪਾਸੇ ਪੁਰਾਨੇ ਗੁਰਦਵਾਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਨਿਹੰਗ ਜਥੇਬੰਦੀਆਂ ਵੱਲੋਂ ਜਾਂ ਗੁਰਸਿੱਖ ਨੂੰ ਨੂੰ ਸਿਰੋਪਾ ਪਾ ਕੇ ਜ਼ਿੰਮੇਵਾਰੀ ਸੌਂਪੀ ਗਈ |
ਨਿਹੰਗ ਜਥੇਬੰਦੀਆਂ ਸ਼ਹੀਦ ਬਾਬਾ ਦੀਪ ਸਿੰਘ ਖਾਲਸਾ ਫੌਜ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਟਕਸਾਲ ਅਣਖ ਦੇ ਨਾਂ ਤੇ ਨਿਹੰਗ ਸਿੰਘਾਂ ਨੇ ਕਿਹਾ ਕਿ ਵੱਖ ਵੱਖ ਕੁਝ ਲੋਕ ਸਮਾਜ ਸੇਵਕ ਦਾ ਚੋਲਾ ਪਾ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਅਤੇ ਠੱਗੀਆਂ ਮਾਰਨ ਤੋਂ ਵੀ ਬਾਜ਼ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਕਿਹਾ ਕਿ ਜੇ ਕੋਈ ਅਜਿਹਾ ਕਰਨ ਵਾਲੇ ਜੇਕਰ ਪਿਆਰ ਨਾਲ ਨਹੀਂ ਸਮਝੇ ਤਾਂ ਉਹ ਸੌਦਾ ਵੀ ਲਗਾਉਣਾ ਜਾਂਣਦੇ ਹਨ। ਉਥੇ ਹੀ ਜਦੋਂ ਮਜੂਦਾ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦਾ ਗੁਰਦੁਆਰਾ ਸਾਹਿਬ 70 ਸਾਲ ਪੁਰਾਣਾ ਹੈ ਅਤੇ ਜੋ ਬਾਬਾ ਜੀ ਦੇ ਸਰੂਪ ਉਥੋਂ ਚੁੱਕੇ ਗਏ ਹਨ ਉਹ ਬਹੁਤ ਨਿੰਦਣਯੋਗ ਹੈ। ਇਸ ਵਿੱਚ ਸਾਡੀ ਕੋਈ ਸਹਿਮਤੀ ਨਹੀਂ ਸੀ।
ਉਥੇ ਹੀ ਦੂਜੇ ਪਾਸੇ ਜਦੋਂ ਸਮਾਜ ਸੇਵਕ ਠੀਕਰੀਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਸ ਨੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ |
ਇਸ ਬਾਰੇ ਜਦੋਂ ਰੰਗੜ ਨੰਗਲ ਦੇ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਦਾ ਮਸਲਾ ਚੱਲ ਰਿਹਾ ਸੀ ਪਰ ਹੁਣ ਮਾਹੌਲ ਸ਼ਾਂਤ ਹੈ ਜੋ ਵੀ ਸਾਨੂੰ ਲਿਖਤੀ ਦੇਣਗੇ ਉਸੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ |