ਜ਼ੀਰਾ ਸ਼ਰਾਬ ਫੈਕਟਰੀ : ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਟੈਂਟ ਪੁੱਟੇ, 100 ਤੋਂ ਵੱਧ ਗ੍ਰਿਫਤਾਰ, ਪੜ੍ਹੋ ਹੋਰ ਵੇਰਵੇ
ਜ਼ੀਰਾ, 18 ਦਸੰਬਰ, 2022: ਜ਼ੀਰਾ ਵਿਚ ਸ਼ਰਾਬ ਫੈਕਟਰੀ ਦੇ ਮਾਮਲੇ ’ਤੇ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦਾ ਟੈਂਟ ਪੁੱਟ ਸੁੱਟਿਆ ਹੈ ਤੇ ਉਥੋਂ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਨਾਕੇ ਵੀ ਢਾਹ ਦਿੱਤੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜ਼ੀਰਾ ਸ਼ਰਾਬ ਫੈਕਟਰੀ : ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਟੈਂਟ ਪੁੱਟੇ, 100 ਤੋਂ ਵੱਧ ਗ੍ਰਿਫਤਾਰ, ਪੜ੍ਹੋ ਹੋਰ ਵੇਰਵੇ (ਵੀਡੀਓ ਵੀ ਦੇਖੋ)
ਪੁਲਿਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ਰਾਬ ਫੈਕਟਰੀ ਨੂੰ ਜਾਂਦਾ ਰਸਤਾ ਖਾਲੀ ਕਰਵਾ ਦਿੱਤਾਹੈ। ਪੁਲਿਸ ਦੀ ਕਾਰਵਾਈ ਤੋਂ ਸਪਸ਼ਟ ਹੈ ਕਿ ਅੱਜ ਇਹ ਧਰਨਾ ਹਰ ਹੀਲੇ ਚੁਕਾਇਆ ਜਾਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਸ਼ਰਾਬ ਫੈਕਟਰੀ ਦੀ ਮੈਨੇਜਮੈਂਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕਰ ਚੁੱਕੀ ਹੈ ਜਿਥੇ ਉਸਨੇ ਰਿਪੋਰਟਾਂ ਸੌਂਪੀਆਂਹਨ ਕਿ ਉਸ ਵੱਲੋਂ ਪਾਣੀ ਕਿਸੇ ਵੀ ਤਰੀਕੇ ਪ੍ਰਦੂਸ਼ਤ ਨਹੀਂ ਕੀਤਾ ਗਿਆ ਤੇ 148 ਦਿਨ ਤੋਂ ਚਲ ਰਹੇ ਧਰਨੇ ਕਾਰਨ ਉਸਦਾ ਨੁਕਸਾਨਹੋ ਰਿਹਾ ਹੈ।
ਹਾਈ ਕੋਰਟ ਨੇ ਇਸ ਮਾਮਲੇ ਵਿਚ ਪਹਿਲਾਂ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਜ਼ੁਰਮਾਨਾ ਲਗਾਇਆਸੀ ਤੇ ਹੁਣ 20 ਕਰੋੜ ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ।