11 ਸਾਲਾ ਬੱਚੀ ਨੇ ਪੰਜਾਬ ਲਈ ਮੈਡਲ ਜਿੱਤੇ- ਕਾਨਿਆ ਦੀਆਂ ਕੰਧਾਂ ਅਤੇ ਪਰਾਲ਼ੀ ਦੀ ਛੱਤ ਹੇਠ ਰਹਿਣ ਲਈ ਮਜਬੂਰ
ਬਲਜੀਤ ਸਿੰਘ
ਤਰਨ ਤਾਰਨ, 26 ਜਨਵਰੀ, 2023: ਜ਼ਿਲ੍ਹਾ ਤਰਨਤਾਰਨ ਦੇ ਬਲਾਕ ਗੰਡੀਵਿੰਡ ਦੇ ਪਿੰਡ ਹਵੇਲੀਆਂ ਦੀ 11 ਸਾਲਾ ਬੱਚੀ ਕ੍ਰਿਸ਼ਨਾ ਕੁਮਾਰੀ ਜਿਸ ਨੇ ਪੰਜਾਬ ਲਈ 27 ਮੈਡਲ ਜਿੱਤੇ ਹਨ, ਕਾਨਿਆਂ ਦੀਆਂ ਕੰਧਾਂ ਅਤੇ ਪਰਾਲ਼ੀ ਦੀ ਪਾਈ ਛੱਤ ਵਿੱਚ ਰਹਿਣ ਲਈ ਮਜਬੂਰ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
11 ਸਾਲਾ ਬੱਚੀ ਨੇ ਪੰਜਾਬ ਲਈ ਮੈਡਲ ਜਿੱਤੇ- ਕਾਨਿਆ ਦੀਆਂ ਕੰਧਾਂ ਅਤੇ ਪਰਾਲ਼ੀ ਦੀ ਛੱਤ ਹੇਠ ਰਹਿਣ ਲਈ ਮਜਬੂਰ (ਵੀਡੀਓ ਵੀ ਦੇਖੋ)
ਇਹ 11 ਸਾਲਾ ਬੱਚੀ ਕ੍ਰਿਸ਼ਨਾ ਕੁਮਾਰੀ ਨੇ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਈਆਂ ਖੇਡਾਂ ਵਿੱਚੋਂ ਬੈਡਮਿੰਟਨ ਅਤੇ ਗੋਲਾ ਸੁੱਟਣ ਪਿੱਛੋਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਪਰ ਸਰਕਾਰ ਵੱਲੋਂ ਇਸ ਧੀ ਨੂੰ ਅਣਗੌਲਿਆਂ ਕਰਦਿਆਂ ਇਸਦੀ ਕੋਈ ਵੀ ਮਾਲੀ ਮਦਦ ਨਹੀਂ ਕੀਤੀ ਗਈ। ਇਹ ਬੱਚੀ ਆਪਣੇ ਪਿੰਡ ਵਿੱਚ ਲੋਕਾਂ ਦਾ ਗੋਹਾ ਕੂੜਾ ਕਰਕੇ ਆਪਣਾ ਅਤੇ ਆਪਣੇ ਚਾਰ ਛੋਟੇ ਭੈਣ-ਭਰਾਵਾਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਘਰ ਦੇ ਹਾਲਾਤ ਅਜਿਹੇ ਹਨ ਕਿ ਬੱਚੀ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਭਰੇ ਮਨ ਨਾਲ ਉਸ ਨੂੰ ਘਰ ਬਣਾ ਕੇ ਦੇਣ ਅਤੇ ਦੀ ਮੰਗ ਕੀਤੀ ਹੈ ਤਾਂ ਕਿ ਉਹ ਅੱਗੇ ਤੋ ਖੇਡਾਂ ਖੇਡ ਕੇ ਆਪਣਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ।