ਸ਼ਿਵ ਸੈਨਾ ਆਗੂ ਨੇ ਸ਼ਹਿਰ ਅੰਦਰ ਦੇਹ ਵਪਾਰ ਦੇ ਖੁੱਲ੍ਹੇ ਅੱਡੇ ਰੂਪੀ ਹੋਟਲਾਂ ਉਤੇ ਚੁੱਕੇ ਸਵਾਲ
,,ਕਿਹਾ ਸ਼ਰੇਆਮ ਚਲ ਰਹੇ ਇਸ ਧੰਦੇ ਨੇ ਸ਼ਰਮਸ਼ਾਰ ਕੀਤਾ ਆਮ ਜਨਤਾ ਨੂੰ ,,,ਪੁਲਿਸ ਕਿਉਂ ਨਹੀਂ ਕਰਦੀ ਕਾਰਵਾਈ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 9 ਫਰਵਰੀ 2023 - ਬਟਾਲਾ ਸ਼ਹਿਰ ਅੰਦਰ ਅਤੇ ਬਾਹਰ ਬਣੇ ਹੋਟਲਾਂ ਅੰਦਰ ਸ਼ਰੇਆਮ ਚਲ ਰਿਹਾ ਹੈ ਨਜਾਇਜ ਤੌਰ ਤੇ ਦੇਹ ਵਪਾਰ ਦਾ ਧੰਦਾ। ,
ਬਟਾਲਾ ਪੁਲਿਸ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ। ਇਹ ਦਾਅਵਾ ਕੀਤਾ ਹੈ ਸ਼ਿਵ ਸੈਨਾ ਬਾਲਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਰਮੇਸ਼ ਨਈਅਰ ਨੇ। ਉਨ੍ਹਾਂ ਕਿਹਾ ਕਿ ਸਾਡੀ ਪੀੜ੍ਹੀ ਨੂੰ ਖਰਾਬ ਕੀਤਾ ਜਾ ਰਿਹਾ ਹੈ। ਨਈਅਰ ਨੇ ਬਟਾਲਾ ਵਿਖੇ ਕੀਤੀ ਪ੍ਰੈਸ ਵਾਰਤਾ ਦੇ ਦੌਰਾਨ ਇਹ ਸਵਾਲ ਖੜੇ ਕੀਤੇ ।ਉਹਨਾਂ ਦਾ ਕਹਿਣਾ ਹੈ ਕਿ ਬਟਾਲਾ ਸ਼ਹਿਰ ਇਕ ਇਤਿਹਾਸਿਕ ਸ਼ਹਿਰ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸ਼ਿਵ ਸੈਨਾ ਆਗੂ ਨੇ ਸ਼ਹਿਰ ਅੰਦਰ ਦੇਹ ਵਪਾਰ ਦੇ ਖੁੱਲ੍ਹੇ ਅੱਡੇ ਰੂਪੀ ਹੋਟਲਾਂ ਉਤੇ ਚੁੱਕੇ ਸਵਾਲ (ਵੀਡੀਓ ਵੀ ਦੇਖੋ)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਪਰ ਸ਼ਹਿਰ ਅੰਦਰ ਅਤੇ ਬਾਹਰ ਬਣੇ ਇਹਨਾ ਹੋਟਲਾਂ ਵਿਚ ਸ਼ਰੇਆਮ ਚਲ ਰਿਹਾ ਦੇਹ ਵਪਾਰ ਦਾ ਧੰਦਾ ਇਸਦੀ ਪਵਿੱਤਰਤਾ ਨੂੰ ਦਾਗ਼ ਲੱਗਾ ਰਿਹਾ ਹੈ। ਇਹਨਾ ਹੋਟਲਾਂ ਅੰਦਰ ਬਾਲਗ ਅਤੇ ਨਾਬਾਲਗ ਲੜਕੇ ਲੜਕੀਆਂ ਦਾ ਦੇਹ ਵਪਾਰ ਚਲ ਰਿਹਾ ਹੈ ਜੋਂ ਸਾਡੇ ਵਾਸਤੇ ਸ਼ਰਮ ਵਾਲੀ ਗਲ ਹੈ।ਉਹਨਾਂ ਕਿਹਾ ਕਿ ਬਟਾਲਾ ਪੁਲਿਸ ਕੁਭਕਰਨੀ ਨੀਂਦ ਸੁਤੀ ਹੈ ਅਤੇ ਸਾਡੀ ਪੀੜ੍ਹੀ ਨੂੰ ਇਹ ਹੋਟਲ ਖਰਾਬ ਕਰਨ ਵਿਚ ਲੱਗੇ ਹੋਏ ਹਨ।