ਵੀਡੀਓ: ਦੋਰਾਹਾ ਵਿਖੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਨੂੰ ਜਾਂਦੀ ਸੜਕ ਉਪਰ ਕਬਜ਼ੇ ਨੂੰ ਲੈਕੇ ਹੋਇਆ ਵਿਵਾਦ
ਚੰਡੀਗੜ੍ਹ, 10 ਫਰਵਰੀ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਦੋਰਾਹਾ ਵਿਖੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਨੂੰ ਜਾਂਦੀ ਸੜਕ ਉਪਰ ਕਬਜ਼ੇ ਨੂੰ ਲੈਕੇ ਹੋਇਆ ਵਿਵਾਦ
ਦੋਰਾਹਾ ਵਿਖੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਨੂੰ ਜਾਂਦੀ ਸੜਕ ਉਪਰ ਕਬਜ਼ੇ ਨੂੰ ਲੈਕੇ ਵਿਵਾਦ ਖੜ੍ਹਾ ਹੋ ਗਿਆ। ਪਿੰਡ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਖਿਲਾਫ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੋਰਾਹਾ ਚੰਡੀਗੜ੍ਹ ਦੱਖਣੀ ਮਾਰਗ ਸੜਕ ਜਾਮ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਸ਼੍ਰੋਮਣੀ ਕਮੇਟੀ ਉਪਰ ਕਬਜ਼ਾ ਕਰਨ ਦੇ ਇਲਜਾਮ ਲਗਾਏ। ਕਿਸਾਨ ਜਥੇਬੰਦੀਆਂ ਨੇ ਵੀ ਧਰਨੇ ਚ ਸ਼ਮੂਲੀਅਤ ਕੀਤੀ।
ਰੋਸ ਮੁਜਾਹਰਾ ਕਰ ਰਹੇ ਤਿਰਲੋਚਨ ਸਿੰਘ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨਾਲ ਰਲ ਕੇ ਜ਼ਮੀਨ ਉਪਰ ਨਜਾਇਜ ਕਬਜਾ ਕੀਤਾ ਗਿਆ ਅਤੇ ਸੜਕ ਵੀ ਖੁਰਦ ਬੁਰਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਹੀ ਖੁਰਦ ਬੁਰਦ ਕੀਤਾ ਜਾ ਰਿਹਾ ਹੈ। ਉਹ ਇੱਕ ਸਾਲ ਤੋਂ ਸਰਕਾਰੀ ਅਧਿਕਾਰੀਆਂ ਕੋਲ ਗੇੜੇ ਮਾਰ ਰਹੇ ਹਨ ਪ੍ਰੰਤੂ ਕਿਸੇ ਨੇ ਸੁਣਵਾਈ ਨਹੀਂ ਕੀਤੀ। ਜ਼ਮੀਨ ਦੀ ਮਿਣਤੀ ਲਈ ਵੀ ਫਾਇਲ ਦਿੱਤੀ ਹੋਈ ਹੈ। ਸ਼੍ਰੋਮਣੀ ਕਮੇਟੀ ਜਾਣ ਬੁੱਝ ਕੇ ਮਿਣਤੀ ਨਹੀਂ ਕਰਾ ਰਹੀ ਹੈ। ਮਜਬੂਰੀ ਚ ਉਹਨਾਂ ਨੂੰ ਧਰਨਾ ਲਾਉਣਾ ਪਿਆ।
ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨੇ ਕਿਹਾ ਕਿ ਸੜਕ ਦੀ ਹਾਲਤ ਇੰਨੀ ਮਾੜੀ ਸੀ ਕਿ ਆਲੇ ਦੁਆਲੇ ਦੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸੀ। ਦੋ ਵਾਰ ਨੈਸ਼ਨਲ ਹਾਈਵੇ ਉਪਰ ਧਰਨਾ ਵੀ ਲਾਇਆ ਗਿਆ ਸੀ। ਹੁਣ ਜਦੋਂ ਸੰਗਤਾਂ ਦੇ ਸਹਿਯੋਗ ਨਾਲ ਸੜਕ ਬਣਾਈ ਜਾ ਰਹੀ ਹੈ ਤਾਂ ਲੋਕ ਵਿਰੋਧ ਕਰ ਰਹੇ ਹਨ। ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਕੀਤਾ ਜਾ ਰਿਹਾ ਹੈ।
ਮੌਕੇ੍ ਤੇ ਪੁੱਜੇ ਡੀਐਸਪੀ ਹਰਪਾਲ ਸਿੰਘ ਨੇ ਕਿਹਾ ਕਿ ਐਸਡੀਐਮ ਖੰਨਾ ਨੇ ਕੁੱਝ ਪਤਵੰਤੇ ਸੱਜਣਾਂ ਨੂੰ ਬੁਲਾਇਆ ਹੈ। ਫਿਲਹਾਲ ਕੰਮ ਬੰਦ ਕਰ ਦਿੱਤਾ ਗਿਆ ਹੈ। ਮਾਮਲਾ ਹੱਲ ਹੋਣ ਦੀ ਉਮੀਦ ਹੈ।