ਗਵਰਨਰ ਤੇ ਭਗਵੰਤ ਮਾਨ ਵਿਚਕਾਰ ਟਕਰਾਅ ਵਧਿਆ -ਪ੍ਰੋਹਿਤ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਨਹੀਂ ਦਿੱਤੀ ਪ੍ਰਵਾਨਗੀ -ਕਿਹਾ ਪਹਿਲਾਂ CM ਦੇ ਜਵਾਬ ਦੀ ਕਾਨੂੰਨੀ ਘੋਖ ਕਰਾਂਗਾ
ਰਵੀ ਜਖੂ
ਚੰਡੀਗੜ੍ਹ , 23 ਫਰਵਰੀ, 2023: ਰਾਜਪਾਲ ਪੰਜਾਬ ਬਨ੍ਹਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਕੈਬਨਿਟ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਏ ਜਾਣ ਦੀ ਪ੍ਰਵਾਨਗੀ ਦੇਣ ਤੋਂ ਫ਼ਿਲਹਾਲ ਨਾਂਹ ਕਰ ਦਿੱਤੀ ਹੈ . ਰਾਜਪਾਲ ਨੇ ਕਿਹਾ ਹੈ ਕਿ ਉਹ ਇਸ ਬੜੇ ਕੋਈ ਨਿਰਨਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਜਵਾਬ ਬਾਰੇ ਕਾਨੂੰਨੀ ਰਾਏ ਲੈਣਗੇ ਜੋ ਕਿ ਉਨ੍ਹਾਂ ਰਾਜਪਾਲ ਦੇ 13, ਫਰਵਰੀ 2023 ਨੂੰ ਲਿਖੇ ਲੈਟਰ ਦੇ ਜਵਾਬ ਵਿਚ ਭੇਜਿਆ ਸੀ . ਇਹ ਜਵਾਬ ਟਵੀਟ ਰਾਹੀਂ ਅਤੇ ਲਿਖਤੀ ਚਿੱਠੀ ਰਾਹੀਂ ਵੀ ਭੇਜਿਆ ਗਿਆ ਸੀ .
ਰਾਜਪਾਲ ਵੱਲੋਂ ਅੱਜ ਮੁੱਖ ਮੰਤਰੀ ਨੂੰ ਭੇਜੇ ਗਏ 2 ਸਫ਼ਿਆਂ ਦੀ ਚਿੱਠੀ ਵਿਚ ਕਿਹਾ ਗਿਆ ਹੈ ਕਿ " ਤੁਹਾਡੇ ਵੱਲੋਂ ਟਵੀਟ ਅਤੇ ਚਿੱਠੀ ਰਾਹੀਂ ਭੇਜਿਆ ਗਿਆ ਜਵਾਬ ਗੈਰ-ਸੰਵਿਧਾਨਿਕ ਵੀ ਹੈ ਅਤੇ ਅਪਮਾਨਜਨਕ ਭਾਸ਼ਾ ਵਾਲਾ ਵੀ ਹੈ , ਇਸ ਲਈ ਮੈਂ ਇਸ ਮੁੱਦੇ ਤੇ ਕਾਨੂੰਨੀ ਸਲਾਹ ਲੈਣ ਲਈ ਮਜਬੂਰ ਹਾਂ . ਕਾਨੂੰਨੀ ਸਲਾਹ ਲੈਣ ਤੋਂ ਬਾਅਦ ਹੀ ਮੈਂ ਸੈਸ਼ਨ ਬਾਰੇ ਤੁਹਾਡੀ ਬੇਨਤੀ ਤੇ ਫ਼ੈਸਲਾ ਕਰਾਂਗਾ . "
ਇਸ ਇਸ ਚਿੱਠੀ ਦੇ ਨਾਲ ਭਾਵੰਤ ਮਾਨ ਵੱਲੋਂ ਟਵੀਟ ਅਤੇ ਖਤ ਰਾਹੀਂ 13 ਫ਼ਰਵਰੀ ਨੂੰ ਗਵਰਨਰ ਨੂੰ ਭੇਜੇ ਗਏ ਜਵਾਬ ਦਾ ਮੂਲ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਵੀ ਦਰਜ ਕੀਤਾ ਗਿਆ ਹੈ ।
ਗਵਰਨਰ ਵੱਲੋਂ ਲਿਖਿਆ ਪੂਰਾ ਖਤ ਪੜ੍ਹਨ ਲਈ ਕਲਿੱਕ ਕਰੋ :
https://drive.google.com/file/d/1WFcGnM4sErdIm9QsiWkENFNK6dTq526r/view?usp=sharing
ਇਸ ਮੁੱਦੇ ਨਾਲ ਸਬੰਧਿਤ ਖਬਰਾਂ ਦੇ ਲਿੰਕ ਵੀ ਪੜ੍ਹੋ :
I am answerable only to people of state, not to any person appointed by the Centre: CM Mann replies to Governor