ਖਾਲਸਾਈ ਜਾਹੋਜਲਾਲ ਦੇ ਨਾਲ ਮਨਾਇਆ ਗਿਆ ਹੋਲਾ ਮਹੱਲਾ, ਜੈਕਾਰਿਆਂ ਦੀ ਗੂੰਜ 'ਚ ਹੋਈ ਸਮਾਪਤੀ
- ਮਿੱਠੀਆਂ ਯਾਦਾਂ ਤੇ ਖੁਸ਼ੀਆਂ ਖੇੜੇ ਵੰਡਦਾ ਹੋਇਆ ਸੰਪੰਨ ਹੋਇਆ ਹੋਲਾ ਮਹੱਲਾ 2023
- ਕੇਸਰੀ ਤੇ ਨੀਲੇ ਬਾਣੇ ਤੇ ਦਸਤਾਰਾਂ ਵਿੱਚ ਵੰਡੀ ਗਈ ਅਨੰਦਾ ਦੀ ਪੂਰੀ
- ਲੱਖਾ ਦੀ ਤਾਦਾਤ ਵਿਚ ਸ਼ਾਮਿਲ ਹੋਈ ਸੰਗਤ
- ਨਿਹੰਗ ਸਿੰਘ ਜਥੇਬੰਦੀਆਂ ਨੀਲੇ ਤੇ ਕੇਸਰੀ ਬਾਣੇ ਵਿੱਚ ਨਜ਼ਰ ਆ ਰਹੀਆਂ ਸਨ
- ਬਾਅਦ ਦੁਪਹਿਰ ਮਹੱਲਾ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਜਥੇਦਾਰ ਦੁਆਰਾ ਅਰਦਾਸ ਕਰਨ ਤੋਂ ਬਾਅਦ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਚਰਨ ਸਟੇਡੀਅਮ ਜਾ ਕੇ ਹੋਇਆ ਸਮਾਪਤ
- ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦਾ ਦੁਆਰਾ ਗੱਤਕੇ ਮਾਰਸ਼ਲ ਆਰਟ ਅਤੇ ਘੋੜ ਦੌੜ ਦੇ ਕਰਤਬ ਦਿਖਾਏ ਗਏ , ਨਿਹੰਗ ਸਿੰਘ ਦੋਵੇਂ ਇਕ ਦੂਸਰੇ ਤੇ ਗੁਲਾਲ ਸੁੱਟਦੇ ਵੀ ਨਜ਼ਰ ਆਏ
Reporter.....Chovesh Latawa
ਆਨੰਦਪੁਰ ਸਾਹਿਬ, 8 ਮਾਰਚ 2023 - ਖਾਲਸਾਈ ਸ਼ਾਨੋਸ਼ੋਕਤ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਤੇ ਸ਼ਾਨੋਸ਼ੋਕਤ ਨਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ । ਜਿਸ ਵਿਚ ਲੱਖਾ ਦੀ ਤਾਦਾਤ ਵਿਚ ਸੰਗਤ ਦੇਸ਼ ਤੋਂ ਹੀ ਨਹੀ ਵਿਦੇਸ਼ ਤੋਂ ਵੀ ਸ਼ਾਮਿਲ ਹੋਈ। ਅੱਜ ਬਾਅਦ ਦੁਪਹਿਰ ਮਹੱਲਾ ਇੱਕ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਕੱਢਿਆ ਗਿਆ। ਜਿਸ ਵਿਚ ਨਿਹੰਗ ਸਿੰਘ ਪੁਰਾਤਨ ਬਾਨੇ ਵਿਚ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਪੂਰਾ ਆਨੰਦਪੁਰ ਸਾਹਿਬ ਬੋਲੇ ਸੋ ਨਿਹਾਲ ਦੇ ਜੇਕਾਰੇਆਂ ਦੇ ਨਾਲ ਗੂੰਜ ਹੋ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਖਾਲਸਾਈ ਜਾਹੋਜਲਾਲ ਦੇ ਨਾਲ ਮਨਾਇਆ ਗਿਆ ਹੋਲਾ ਮਹੱਲਾ, ਜੈਕਾਰਿਆਂ ਦੀ ਗੂੰਜ 'ਚ ਹੋਈ ਸਮਾਪਤੀ (ਵੀਡੀਓ ਵੀ ਦੇਖੋ)
ਅੱਜ ਤੀਸਰੇ ਦਿਨ ਖਾਲਸਾ ਪੰਥ ਦੇ ਜਨਮ ਸਥਾਨ ਤੇ ਬਾਅਦ ਦੁਪਹਿਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਹੀ ਵਿਚ ਸੰਗਤਾਂ ਦਾ ਅਲੋਕਿਕ ਠਾਠਾਂ ਮਾਰਦਾ ਇੱਕਠ ਨਗਰ ਕੀਰਤਨ ਦੇ ਰੂਪ ਵਿਚ ਕਿਲਾ ਆਨੰਦ੍ਗੜ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਤੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਸਮਾਪਤ ਹੋਇਆ ਜਿੱਥੇ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ , ਤਰਨਾ ਦਲ , ਬਿਧੀ ਚੰਦੀਏ , ਤੇ ਹੋਰ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵਲੋਂ ਗਤਕਾ , ਘੋੜ ਸਵਾਰੀ , ਨੇਜਾਬਾਜ਼ੀ , ਅਤੇ ਹੋਰ ਮਾਰਸ਼ਲ ਆਰਟ ਦੇ ਜੋਹਰ ਦਿਖਾਏ ਜਾਂਦੇ ਹਨ . ਪੂਰਾ ਚਰਨ ਗੰਗਾ ਸਟੇਡੀਅਮ ਰੰਗ ਬਿਰੰਗੇ ਬਾਣੇ ਤੇ ਰੰਗਾਂ ਦੇ ਨਾਲ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਸੀ ।
ਹੋਲੇ ਮਹੱਲੇ ਦਾ ਤਿਉਹਾਰ ਸਿਖ ਜਗਤ ਵਿਚ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਖਾਲਸਾ ਪੰਥ ਵਿਚ ਵੀਰ ਰਸ ਭਰਨ ਵਾਸਤੇ ਸਿਖਾਂ ਦੇ ਦਸਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਈ ਦੀ ਵਿਸਾਖ ਦੇ ਮੋਕੇ ਪੰਜ ਪਿਆਰਿਆਂ ਦੀ ਚੋਣ ਕਰਕੇ ਅਮ੍ਰਿਤ ਦੀ ਬਖਸੀਸ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ ਵਿਚ ਵੀਰ ਰਸ ਭਰਨ ਵਾਸਤੇ ਹੋਲੇ ਮਹੱਲੇ ਦੇ ਮੋਕੇ ਘੋੜ ਸਵਾਰੀ , ਗਤਕਾ , ਨੇਜਾਬਾਜੀ , ਤੀਰ ਅੰਦਾਜੀ ,ਤੇ ਹੋਰ ਸ਼ਸ਼ਤਰਾਂ ਦਾ ਅਭੇਆਸ ਕਰਵਾਇਆ ਜਾਂਦਾ ਸੀ .ਦਸਮ ਪਾਤਸਾਹ ਦੀ ਚਲਾਈ ਹੋਈ ਰੀਤ ਮੁਤਾਬਿਕ ਧਰਮ ਅਤੇ ਦੇਸ਼ ਦੀ ਰਖੇਆ ਤੇ ਵੀਰਤਾ ਨੂੰ ਕਾਇਮ ਰੱਖਣ ਲਈ ਅੱਜ ਵੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਵਿਚ ਮਨਸੂਈ ਯੁਧ ਲੜਿਆ ਜਾਂਦਾ ਸੀ । ਘੋੜ ਸਵਾਰ ਤੇ ਪੈਦਲ ਸ਼ਸ਼ਤਰ ਧਾਰੀ ਸਿਖਾਂ ਨੂੰ ਦੋ ਦਲਾਂ ਵਿਚ ਵੰਡ ਕੇ ਆਪਸੀ ਯੁਧ ਕਰਵਾਇਆ ਜਾਂਦਾ ਸੀ। ਇਕ ਦਲ ਕਿਸੇ ਖਾਸ ਸਥਾਨ ਤੇ ਯੁਧ ਕਰਕੇ ਕਬਜਾ ਕਰ ਲੈਂਦਾ ਤੇ ਦੂਜਾ ਦਲ ਪਹਿਲੇ ਦਲ ਪਾਸੋਂ ਓਹ ਸਥਾਨ ਛੂਡਾ ਕੇ ਆਪ ਕਾਬਿਜ ਹੋਣ ਲਈ ਮਨਸੂਈ ਲੜਾਈ ਲੜਦਾ ਸੀ। ਇਸ ਪ੍ਕਾਰ ਜਿਹੜਾ ਦਲ ਫ਼ਤੇਹ ਕਰ ਲੇਂਦਾ , ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਸਜੇ ਮੈਦਾਨ ਵਿਚ ਆਪਣੇ ਹਥੀਂ ਸਿਰੋਪਾਓ ਦੀ ਬਖਸ਼ਿਸ਼ ਕਰਦੇ।
ਇਸ ਮੌਕੇ ਤੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾਈ ਰੰਗ ਵਿਚ ਰੰਗੀ ਹੋਈ ਦਿਖਾਈ ਦਿੱਤੀ ਉਥੇ ਹੀ ਕੇਸਰੀ ਦਸਤਾਰਾਂ ਨਾਲ ਸਿੰਘ ਸਜੇ ਹੋਏ ਦਿਖਾਈ ਦਿਤੇ। ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿੱਚ ਜਿੱਥੇ ਹੋਲਾ ਮਹੱਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਉਥੇ ਹੀ ਜੈਕਾਰਿਆਂ ਦੀ ਗੂੰਜ ਵਿੱਚ ਹੋਲੇ ਮਹੱਲੇ ਦੀ ਸਮਾਪਤੀ ਹੋ ਗਈ ਦੂਰ-ਦੁਰਾਡੇ ਤੋਂ ਆਏ ਹੋਏ ਸਨ ਹੋਲਾ ਮਹੱਲਾ ਦੇਖਣ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ।